ਬੀਜਿੰਗ (ਬਿਊਰੋ): ਦੁਨੀਆ ਦੇ ਬਾਕੀ ਵਿਗਿਆਨੀਆਂ ਵਾਂਗ ਚੀਨ ਦੇ ਵਿਗਿਆਨੀ ਵੀ ਕੋਰੋਨਾ ਵੈਕਸੀਨ ਬਣਾਉਣ ਵਿਚ ਜੁਟੇ ਹੋਏ ਹਨ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਚੀਨ ਦੀ ਪਹਿਲੀ ਕੋਰੋਨਾਵਾਇਰਸ ਵੈਕਸੀਨ Ad5-nCoV ਨੂੰ ਪੇਟੇਂਟ ਮਤਲਬ ਲਾਇਸੈਂਸ ਮਿਲ ਗਿਆ ਹੈ। ਇਸ ਵੈਕਸੀਨ ਨੂੰ ਚੀਨੀ ਫੌਜ ਦੀ ਮੇਜਰ ਜਨਰਲ ਚੇਨ ਵੇਈ ਅਤੇ CanSino Biologics Inc ਕੰਪਨੀ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਵੈਕਸੀਨ ਨੂੰ ਪੇਟੇਂਟ ਮਿਲ ਗਿਆ ਹੈ। ਚੀਨ ਇਸ ਵੈਕਸੀਨ ਦੇ ਤੀਜੇ ਪੜਾਅ ਦਾ ਦੁਨੀਆ ਦੇ ਕਈ ਦੇਸ਼ਾਂ ਵਿਚ ਟ੍ਰਾਇਲ ਕਰ ਰਿਹਾ ਹੈ ਅਤੇ ਇਸ ਸਾਲ ਦੇ ਅਖੀਰ ਤੱਕ ਇਸ ਦੇ ਬਾਜ਼ਾਰ ਵਿਚ ਆਉਣ ਦੀ ਆਸ ਹੈ।
ਨੈਸ਼ਨਲ ਇੰਟੇਲੇਕਚੁਅਲ ਪ੍ਰਾਪਰਟੀ ਐਡਮਿਨਿਸਟ੍ਰੇਸ਼ਨ ਨੇ ਪੇਟੇਂਟ ਮਿਲਣ ਦੀ ਜਾਣਕਾਰੀ ਦਿੱਤੀ। ਇਸ ਪੇਟੇਂਟ ਦੇ ਲਈ 18 ਮਾਰਚ ਨੂੰ ਅਪੀਲ ਕੀਤੀ ਗਈ ਸੀ ਅਤੇ 11 ਅਗਸਤ ਨੂੰ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ। ਚੀਨੇ ਦੇ ਮਾਹਰਾਂ ਦਾ ਦਾਅਵਾ ਹੈ ਕਿ ਚੀਨ ਸੁਰੱਖਿਅਤ ਅਤੇ ਪ੍ਰਭਾਵੀ ਢੰਗ ਨਾਲ ਬਹੁਤ ਤੇਜ਼ੀ ਨਾਲ ਕੋਰੋਨਾਵਾਇਰਸ ਵੈਕਸੀਨ ਬਣਾਉਣ ਦੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ। ਵੈਕਸੀਨ ਨੂੰ ਇਸ ਸਾਲ ਦੇ ਅਖੀਰ ਤੱਕ ਲਾਂਚ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਡਾਕਟਰ ਫੌਸੀ ਦਾ ਦਾਅਵਾ, ਘੱਟ ਅਸਰਦਾਰ ਵੈਕਸੀਨ ਨਾਲ ਵੀ ਕੋਰੋਨਾ ਹੋ ਸਕਦਾ ਹੈ ਕੰਟਰੋਲ
ਚੀਨ ਨੇ ਕਿਹਾ ਹੈ ਕਿ ਤੀਜੇ ਪੜਾਅ ਦੇ ਟ੍ਰਾਇਲ ਦੌਰਾਨ ਚੀਨੀ ਵੈਕਸੀਨ ਦੀ ਪ੍ਰਭਾਵ ਸਮਰੱਥਾ ਦਾ ਮੁਲਾਂਕਣ ਕੀਤਾ ਜਾਵੇਗਾ। ਜੇਕਰ ਇਹ ਵੈਕਸੀਨ ਸਫਲ ਰਹਿੰਦੀ ਹੈ ਤਾਂ ਉਸ ਨੂੰ ਬਾਜ਼ਾਰ ਵਿਚ ਉਤਾਰ ਦਿੱਤਾ ਜਾਵੇਗਾ। ਵੈਕਸੀਨ ਨੂੰ ਹਾਲੇ ਮਨਜ਼ੂਰੀ ਭਾਵੇਂ ਨਾ ਮਿਲੀ ਹੋਵੇ ਪਰ ਚੀਨ ਨੇ ਆਪਣੇ ਫੌਜੀਆਂ ਨੂੰ ਕੋਰੋਨਾ ਦਾ ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਦੀ ਮਦਦ ਨਾਲ ਬਣਾਈ ਗਈ ਚੀਨੀ ਕੋਰੋਨਾ ਵੈਕਸੀਨ ਵੱਡੇ ਪੱਧਰ 'ਤੇ ਸੈਨਿਕਾਂ ਨੂੰ ਲਗਾਈ ਜਾ ਰਹੀ ਹੈ।
ਕੈਨਬਰਾ ਵਿਚ ਚਾਈਨਾ ਪਾਲਿਸੀ ਸੈਂਟਰ ਦੇ ਡਾਇਰੈਕਟਰ ਐਡਮ ਨੀ ਦਾ ਕਹਿਣਾ ਹੈ ਕਿ ਚੀਨੀ ਫੌਜ ਦੇ ਅੰਦਰ ਜੈਵਿਕ ਅਤੇ ਛੂਤਕਾਰੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਹੈ। ਚੀਨੀ ਨੇਤਾ ਇਸ ਦਾ ਪੂਰਾ ਫਾਇਦਾ ਲੈ ਰਹੇ ਹਨ। ਐਡਮ ਨੇ ਕਿਹਾ ਕਿ CanSino ਦੀ ਕੋਰੋਨਾਵਾਇਰਸ ਵੈਕਸੀਨ ਨੂੰ ਚੀਨੀ ਫੌਜ ਦੇ ਨਾਲ ਮਿਲ ਕੇ ਬਣਾਇਆ ਗਿਆ ਹੈ। CanSino ਨੇ ਆਪਣੀ ਟੈਸਟਿੰਗ ਅਤੇ ਵੈਕਸੀਨ ਬਣਾਉਣ ਦੀ ਸਮਰੱਥਾ ਦੇ ਕਾਰਨ ਵਿਰੋਧੀਆਂ ਅਮਰੀਕਾ ਦੀ ਮੋਡਰਨਾ, ਫਾਈਜ਼ਰ, ਕਵੋਰਵੈਕ ਅਤੇ ਅਸਤਰਾਜੇਨੇਕਾ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਚੀਨੀ ਫੌਜ ਦੀ ਮੈਡੀਕਲ ਸਾਈਂਸ ਦੀ ਚੀਫ ਚੇਨ ਵੇਈ ਨੇ CanSino ਦੀ ਇਸ ਵੈਕਸੀਨ ਨੂੰ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ।
ਸਿੰਗਾਪੁਰ ਦੀ 44 ਫੀਸਦੀ ਆਬਾਦੀ ਕੋਰੋਨਾ ਤੋਂ ਬਚਣ ਲਈ ਉਪਾਅ ਕਰਨ ਤੋਂ ਥੱਕੀ : ਅਧਿਐਨ
NEXT STORY