ਬੀਜਿੰਗ (ਭਾਸ਼ਾ): ਚੀਨ ਨੇ ਕੋਵਿਡ-19 ਵਿਰੋਧੀ ਟੀਕਾਕਰਨ ਮੁਹਿੰਮ ਦੇ ਤਹਿਤ ਪਹਿਲੀ ਵਾਰ ਬੀਜਿੰਗ ਵਿਚ ਕੰਮ ਕਰਨ ਵਾਲੇ ਡਿਪਲੋਮੈਟਾਂ ਅਤੇ ਵਿਦੇਸ਼ੀ ਪੱਤਰਕਾਰਾਂ ਨੂੰ ਟੀਕਾ ਲਗਵਾਉਣ ਦੀ ਪੇਸ਼ਕਸ਼ ਕੀਤੀ ਹੈ। ਵਿਦੇਸ਼ੀ ਪੱਤਰਕਾਰਾਂ ਦੇ ਲਈ ਬੁੱਧਵਾਰ ਨੂੰ ਟੀਕੇ ਦੇ ਸੰਬੰਧ ਵਿਚ ਜਾਰੀ ਨੋਟਿਸ ਵਿਚ ਦੱਸਿਆ ਗਿਆ ਹੈ ਕਿ ਉਹ ਸਿਨੋਫਾਰਮ ਵੱਲੋਂ ਵਿਕਸਿਤ ਟੀਕਾ ਲਗਵਾ ਸਕਦੇ ਹਨ। ਚੀਨ ਦੇ ਰਾਸ਼ਟਰੀ ਮੈਡੀਕਲ ਉਤਪਾਦ ਪ੍ਰਸ਼ਾਸਨ ਨੇ ਕਈ ਸ਼ਰਤਾਂ ਦੇ ਨਾਲ ਇਸ ਟੀਕੇ ਨੂੰ ਇਜਾਜ਼ਤ ਦੇ ਦਿੱਤੀ ਹੈ।
ਇਹ ਟੀਕ 18-59 ਉਮਰ ਵਰਗ ਦੇ ਲੋਕਾਂ ਨੂੰ ਲਗਾਇਆ ਜਾ ਰਿਹਾ ਹੈ। ਭਾਰਤ ਸਮੇਤ ਹੋਰ ਦੇਸ਼ਾਂ ਦੇ ਦੂਤਾਵਾਸਾਂ ਦੇ ਡਿਪਲੋਮੈਟਾਂ ਨੂੰ ਟੀਕਾ ਲਗਵਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਖੁਦ ਦੀ ਇੱਛਾ ਦੇ ਆਧਾਰ 'ਤੇ ਹੀ ਸੰਬੰਧਤ ਅਧਿਕਾਰੀ ਟੀਕਾ ਲਗਵਾਉਣਗੇ ਅਤੇ ਉਹਨਾਂ ਨੂੰ ਇਸ ਲਈ ਪਹਿਲਾਂ ਹੀ ਮਨਜ਼ੂਰੀ ਦੇਣੀ ਹੋਵੇਗੀ। ਉਹਨਾਂ ਨੂੰ ਇਸ ਦਾ ਖਰਚਾ ਵੀ ਖੁਦ ਹੀ ਦੇਣਾ ਹੋਵਗਾ। ਭਾਵੇਂਕਿ ਹਾਲੇ ਇਸ ਨਾਲ ਜੁੜੀ ਫੀਸ ਦੇ ਬਾਰੇ ਵਿਚ ਨਹੀਂ ਦੱਸਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- UN ਦੀ ਚਿਤਾਵਨੀ, ਮੌਸਮੀ ਬੀਮਾਰੀ ਬਣ ਸਕਦਾ ਹੈ ਕੋਰੋਨਾ ਵਾਇਰਸ, ਕਈ ਸਾਲਾਂ ਤੱਕ ਰਹੇਗਾ ਖਤਰਾ
ਨੋਟਿਸ ਦੇ ਨਾਲ ਹੀ ਜਾਰੀ ਸਲਾਹ ਵਿਚ ਕਿਹਾ ਗਿਆ ਹੈ ਕਿ ਪ੍ਰਯੋਗਾਂ ਵਿਚ ਇਹ ਸਾਹਮਣੇ ਆਇਆ ਹੈ ਕਿ ਇਹ ਟੀਕਾ ਮੁਕਾਬਲਤਨ ਸੁਰੱਖਿਅਤ ਹੈ ਪਰ ਟੀਕਾ ਲੈਣ 'ਤੇ ਬਿਲਕੁੱਲ ਸਕਰਾਤਮਕ ਪ੍ਰਤੀਕਿਰਿਆ ਦੀ ਗਾਰੰਟੀ ਨਹੀਂ ਹੈ। ਪਹਿਲੀ ਵਾਰ ਨੋਟਿਸ ਵਿਚ ਚੀਨ ਦੇ ਟੀਕੇ ਦੇ ਕਲੀਨਿਕਲ ਟ੍ਰਾਇਲ ਦਾ ਜ਼ਿਕਰ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਹੁਣ ਤੱਕ 6.5 ਕਰੋੜ ਲੋਕਾਂ ਨੂੰ ਦੇਸ਼ ਦੇ ਅੰਦਰ ਟੀਕੇ ਲਗਾਏ ਗਏ ਹਨ। ਮੌਜੂਦਾ ਕਲੀਨਿਕਲ ਟ੍ਰਾਇਲ ਦੇ ਅੰਕੜਿਆਂ ਮੁਤਾਬਕ ਟੀਕਾ ਲੈਣ ਦੇ ਬਾਅਦ ਖਾਰਸ਼, ਸੋਜ, ਸਿਰ ਵਿਚ ਦਰਦ, ਡਾਇਰੀਆ ਸਮੇਤ ਹੋਰ ਪ੍ਰਤੀਕੂਲ ਪ੍ਰਭਾਵ ਸਾਹਮਣੇ ਆਏ ਹਨ।
UN ਦੀ ਚਿਤਾਵਨੀ, ਮੌਸਮੀ ਬੀਮਾਰੀ ਬਣ ਸਕਦਾ ਹੈ ਕੋਰੋਨਾ ਵਾਇਰਸ, ਕਈ ਸਾਲਾਂ ਤੱਕ ਰਹੇਗਾ ਖਤਰਾ
NEXT STORY