ਬੀਜਿੰਗ (ਬਿਊਰੋ): ਅੱਤਵਾਦ ਦੀ ਜਨਮਸਥਲੀ ਮੰਨੇ ਜਾਣ ਵਾਲੇ ਪਾਕਿਸਤਾਨ ਦਾ ਚੀਨ ਨੇ ਇਕ ਵਾਰ ਫਿਰ ਬਚਾਅ ਕੀਤਾ ਹੈ। ਚੀਨ ਨੇ ਕਿਹਾ ਕਿ ਅੱਤਵਾਦ ਸਾਰੇ ਦੇਸ਼ਾਂ ਦੇ ਲਈ ਇਕ ਚੁਣੌਤੀ ਹੈ ਅਤੇ ਪਾਕਿਸਤਾਨ ਨੇ ਇਸ ਦੇ ਖਿਲਾਫ਼ ਲੜਦਿਆਂ ਬਲੀਦਾਨ ਦਿੱਤੇ ਹਨ। ਅਸਲ ਵਿਚ ਅਗਲੇ ਮਹੀਨੇ ਐੱਫ.ਏ.ਟੀ.ਐੱਫ. ਦੀ ਬੈਠਕ ਹੋਣੀ ਹੈ। ਇਸ ਵਿਚ ਪਾਕਿਸਤਾਨ ਦੇ ਬਲੈਕਲਿਸਟ ਹੋਣ 'ਤੇ ਫੈਸਲਾ ਹੋਣਾ ਹੈ। ਪਾਕਿਸਤਾਨ ਨੂੰ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਬਲੈਕਲਿਸਟ ਤੋਂ ਬਚਣ ਦੇ ਲਈ ਚੀਨ ਬਚਾਅ ਦੀ ਮੁਦਰਾ ਵਿਚ ਆ ਗਿਆ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਕਿਹਾ ਕਿ ਅੱਤਵਾਦ ਸਾਰੇ ਦੇਸ਼ਾਂ ਦੇ ਸਾਹਮਣੇ ਇਕ ਆਮ ਚੁਣੌਤੀ ਹੈ। ਪਾਕਿਸਤਾਨ ਨੇ ਅੱਤਵਾਦ ਨਾਲ ਲੜਨ ਵਿਚ ਜ਼ਬਦਸਤ ਕੋਸ਼ਿਸ਼ ਅਤੇ ਬਲੀਦਾਨ ਦਿੱਤਾ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਉਸ ਦਾ ਸਨਮਾਨ ਕਰਨਾ ਚਾਹੀਦਾ ਹੈ। ਚੀਨ ਨੇ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕੀਤਾ ਹੈ। ਅਸੀਂ ਕਿਸੇ ਵੀ ਦੇਸ਼ ਨੂੰ ਅੱਤਵਾਦ ਦੇ ਲਈ ਜ਼ਿੰਮੇਵਾਰ ਠਹਿਰਾਉਣ ਦਾ ਵਿਰੋਧ ਕਰਦੇ ਹਾਂ। ਅੱਤਵਾਦ ਅਤੇ ਕੋਰੋਨਾ ਮਨੁੱਖੀ ਜਾਤੀ ਦੇ ਦੁਸ਼ਮਣ ਹਨ। ਸਾਨੂੰ ਲੱਗਦੀ ਹੈ ਕਿ ਪਾਕਿਸਤਾਨ, ਅਮਰੀਕਾ ਦਾ ਦੁਸ਼ਮਣ ਨਹੀਂ ਹੈ।
ਚੀਨ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈਕਿ ਜਦੋਂ ਯੂ.ਐੱਸ.-ਇੰਡੀਆ ਕਾਊਂਟਰ ਟੇਰੇਰਿਜ਼ਮ ਜੁਆਇੰਟ ਵਰਕਿੰਗ ਗਰੁੱਪ ਅਤੇ ਡੈਸੀਗਨੇਸ਼ਨਜ਼ ਡਾਇਲਾਗ ਵਿਚ ਅਮਰੀਕਾ ਅਤੇ ਭਾਰਤ ਨੇ ਪਾਕਿਸਤਾਨ ਨੂੰ ਇਹ ਯਕੀਨੀ ਕਰਨ ਲਈ ਕਿਹਾ ਕਿ ਉਸ ਦੇ ਕੰਟਰੋਲ ਵਾਲੇ ਕਿਸੇ ਵੀ ਖੇਤਰ ਦੀ ਅੱਤਵਾਦੀ ਹਮਲਿਆਂ ਲਈ ਵਰਤੋਂ ਨਾ ਕੀਤੀ ਜਾਵੇ। ਭਾਰਤ ਅਤੇ ਅਮਰੀਕਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਦੇ ਖਿਲਾਫ਼ ਤੁਰੰਤ, ਲਗਾਤਾਰ ਅਤੇ ਪਰਿਵਰਤਨਸ਼ੀਲ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਹੋ ਸਕੇ ਕਿ ਉਸ ਦੇ ਕੰਟਰੋਲ ਵਾਲੇ ਕਿਸੇ ਵੀ ਖੇਤਰ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਵਿਚ ਨਾ ਹੋਵੇ।
ਪੜ੍ਹੋ ਇਹ ਅਹਿਮ ਖਬਰ- 9/11 ਅੱਤਵਾਦੀ ਹਮਲਾ: ਹਰ ਪਾਸੇ ਤਬਾਹੀ ਦਾ ਮੰਜਰ, ਕੰਬ ਉੱਠੀ ਸੀ ਪੂਰੀ ਦੁਨੀਆ (ਤਸਵੀਰਾਂ)
ਦੋਹਾਂ ਦੇਸ਼ਾਂ ਨੇ ਇਸਲਾਮਾਬਾਦ ਤੋਂ ਮੁੰਬਈ ਹਮਲੇ ਅਤੇ ਪਠਾਨਕੋਟ ਹਵਾਈ ਫੌਜ ਅੱਡੇ 'ਤੇ ਹੋਏ ਹਮਲਿਆਂ ਸਮੇਤ ਹੋਰ ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਦੇ ਖਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ। ਅਸਲ ਵਿਚ ਐੱਫ.ਏ.ਟੀ.ਐੱਫ. ਨੇ ਅੱਤਵਾਦ ਨੂੰ ਵਿੱਤ ਪੋਸ਼ਣ ਰੋਕਣ ਅਤੇ ਮਨੀ ਲਾਂਡਰਿੰਗ ਦੇ ਖਿਲਾਫ਼ ਕਦਮ ਚੁੱਕਣ ਸਬੰਧੀ 27 ਬਿੰਦੂਆਂ ਦਾ ਐਕਸ਼ਨ ਪਲਾਨ ਬਣਾਇਆ ਸੀ। ਇਸੇ ਦੇ ਤਹਿਤ ਇਮਰਾਨ ਸਰਕਾਰ ਕਈ ਬਿੱਲ ਪਾਸ ਕਰਾ ਰਹੀ ਹੈ। ਉੱਧਰ ਵਿਰੋਧੀ ਧਿਰ ਨੇ ਇਮਰਾਨ ਸਰਕਾਰ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਵਿਰੋਧੀ ਧਿਰ ਨੇ ਸੰਸਦ ਦੇ ਉੱਚ ਸਦਨ ਵਿਚ ਇਮਰਾਨ ਸਰਕਾਰ ਦੇ ਦੋ ਬਿੱਲਾਂ ਨੂੰ ਪਾਸ ਨਹੀਂ ਹੋਣ ਦਿੱਤਾ।
ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ 'ਤੇ ਚੋਣਾਵੀਂ ਕਾਨੂੰਨ ਤੋੜਨ ਦਾ ਦੋਸ਼
NEXT STORY