ਬੀਜਿੰਗ (ਬਿਊਰੋ): ਦੱਖਣਪੂਰਬੀ ਚੀਨ ਦੇ ਫੁਜਿਯਾਨ ਸੂਬੇ ਵਿਚ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਵੱਖਰੇ ਰੱਖਣ ਵਾਲਾ ਸੁਵਿਧਾ ਕੇਂਦਰ ਬੀਤੇ ਦਿਨੀਂ ਢਹਿ-ਢੇਰੀ ਹੋ ਗਿਆ ਸੀ। ਇਸ ਹਾਦਸੇ ਵਿਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਭ ਦੇ ਵਿਚ ਮਲਬੇ ਵਿਚ ਫਸੇ 69 ਸਾਲ ਦੇ ਇਕ ਸ਼ਖਸ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਮੁਤਾਬਕ ਮੰਗਲਵਾਰ ਦੇਰ ਰਾਤ ਮਲਬੇ ਵਿਚੋਂ ਕੱਢੇ ਜਾਣ ਦੇ ਤੁਰੰਤ ਬਾਅਦ ਸ਼ਖਸ ਨੂੰ ਹਸਪਤਾਲ ਭੇਜ ਦਿੱਤਾ ਗਿਆ।
ਸ਼ਨੀਵਾਰ ਨੂੰ ਵਾਪਰੇ ਇਸ ਹਾਦਸੇ ਦੇ ਬਾਅਦ ਤੋਂ ਹੁਣ ਤੱਕ 9 ਲੋਕ ਲਾਪਤਾ ਹਨ। ਇਸ ਤੋਂ ਪਹਿਲਾਂ 52 ਘੰਟੇ ਤੱਕ ਫਸੇ ਰਹਿਣ ਦੇ ਬਾਅਦ 10 ਸਾਲ ਦੇ ਮੁੰਡੇ ਅਤੇ ਉਸ ਦੀ ਮਾਂ ਨੂੰ ਸੋਮਵਾਰ ਅੱਧੀ ਰਾਤ ਮਲਬੇ ਵਿਚੋਂ ਜ਼ਿੰਦਾ ਕੱਢਿਆ ਗਿਆ। ਫਿਲਹਾਲ 3 ਲੋਕਾਂ ਦੀ ਹਾਲਤ ਦੀ ਜਾਣਕਾਰੀ ਨਹੀਂ ਦਿੱਤੀ ਗਈ। ਇੱਥੇ ਦੱਸ ਦਈਏ ਕਿ ਹੋਟਲ ਵਿਚ ਉਹਨਾਂ ਲੋਕਾਂ ਨੂੰ ਰੱਖਿਆ ਗਿਆ ਸੀ ਜੋ ਕੋਰੋਨਾਵਾਇਰਸ ਤੋਂ ਬਚਾਅ ਮੁਹਿੰਮ ਦੇ ਤਹਿਤ ਇਨਫੈਕਟਿਡ ਮਰੀਜ਼ਾਂ ਦੇ ਸੰਪਰਕ ਵਿਚ ਆਏ ਸਨ। ਉਹਨਾਂ ਨੂੰ ਵੱਖਰੇ ਰੱਖਿਆ ਜਾ ਰਿਹਾ ਸੀ ਅਤੇ ਉਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ।
ਇੱਥੇ ਦੱਸ ਦਈਏ ਕਿ ਚੀਨ ਵਿਚ ਕੋਰੋਨਾਵਾਇਰਸ ਦੇ ਕਾਰਨ 80 ਹਜ਼ਾਰ ਤੋਂ ਵੱਧ ਲੋਕ ਇਨਫੈਕਟਿਡ ਹਨ ਜਦਕਿ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਮੀਡੀਆ ਦੇ ਮੁਤਾਬਕ ਸ਼ਿੰਜਿਯਾ ਹੋਟਲ ਸਾਲ 2018 ਤੋਂ ਸੰਚਾਲਿਤ ਹੋ ਰਿਹਾ ਸੀ ਅਤੇ ਇਸ ਵਿਚ 80 ਕਮਰੇ ਬਣੇ ਹੋਏ ਸਨ। ਹੋਟਲ ਦੀ ਇਮਾਰਤ ਸਥਾਨਕ ਸਮੇਂ ਮੁਤਾਬਕ ਸ਼ਾਮ ਕਰੀਬ ਸਾਢੇ 7 ਵਜੇ ਡਿੱਗੀ। ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਹੋਟਲ ਵਿਚ ਕੰਮ ਚੱਲ ਰਿਹਾ ਸੀ। ਪੁਲਸ ਨੇ ਹੋਟਲ ਦੇ ਮਾਲਕ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਉੱਧਰ ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਫੈਲਦਾ ਜਾ ਰਿਹਾ ਹੈ।ਚੀਨ ਤੋਂ ਬਾਹਰ ਇਟਲੀ ਅਤੇ ਈਰਾਨ ਵਿਚ ਵੱਡੀ ਗਿਣਤੀ ਵਿਚ ਇਸ ਦੇ ਮਾਮਲੇ ਸਾਹਮਣੇ ਆਏ ਹਨ। ਇਟਲੀ ਸਰਕਾਰ ਨੇ ਸਾਵਧਾਨੀ ਦੇ ਤਹਿਤ 3 ਅਪ੍ਰੈਲ ਤੱਕ ਸਾਰੇ ਸਕੂਲ, ਸਿਨੇਮਾਘਰ, ਥੀਏਟਰ, ਨਾਈਟ ਕਲੱਬ ਅਤੇ ਮਿਊਜ਼ੀਅਮ ਬੰਦ ਕਰ ਦਿੱਤੇ ਹਨ। ਭਾਰਤ ਵਿਚ ਵੀ ਇਸ ਦੇ 60 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ - ਆਪਣੇ 'ਤੇ ਕਰਵਾਓ ਕੋਰੋਨਾ ਦਵਾਈ ਦਾ ਟੈਸਟ, ਮਿਲਣਗੇ ਲੱਖਾਂ ਰੁਪਏ
ਇਟਲੀ ਦੀ ਜੇਲ 'ਚ ਕੋਰੋਨਾ ਵਾਇਰਸ ਕਾਰਨ ਝਗੜਾ, 6 ਕੈਦੀਆਂ ਦੀ ਮੌਤ
NEXT STORY