ਬੀਜਿੰਗ (ਬਿਊਰੋ): ਚੀਨ ਵਿਚ ਕੋਵਿਡ-19 ਦੇ ਦੁਬਾਰਾ ਫੈਲਣ ਦਾ ਖਦਸ਼ਾ ਵੱਧਦਾ ਜਾ ਰਿਹਾ ਹੈ। ਇੱਥੇ ਕੋਵਿਡ-19 ਦੇ 42 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚ 38 ਆਯਤਿਤ ਇਨਫੈਕਸ਼ਨ ਸ਼ਾਮਲ ਹਨ। ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੁੱਲ ਮਾਮਲੇ ਵੱਧ ਕੇ 81,907 ਹੋ ਗਏ ਹਨ। ਦੇਸ਼ ਨੇ ਕੋਵਿਡ-19 ਦੇ ਮਰੀਜ਼ਾਂ ਦਾ ਦੁਬਾਰਾ ਪਰੀਖਣ ਸ਼ੁਰੂ ਕੀਤਾ ਹੈ ਜਿਸ ਨੇ ਵਾਇਰਸ ਦੇ ਵਾਪਸ ਆਉਣ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਚੀਨੀ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਵੀ ਕਿਹਾ ਕਿ 47 ਨਵੇਂ ਐਸਿਮਪੋਮੈਟਿਕ ਕੋਰੋਨਾਵਾਇਰਸ ਮਾਮਲੇ ਸਾਹਮਣੇ ਆਏ ਹਨ ਜਿਸ ਵਿਚ 14 ਵਿਦੇਸ਼ੀ ਹਨ।
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਐੱਸ.) ਦੇ ਮੁਤਾਬਕ ਸ਼ੁੱਕਰਵਾਰ ਨੂੰ ਕੋਵਿਡ-19 ਦੇ 42 ਨਵੇਂ ਇਨਫੈਕਟਿਡ ਮਾਮਲੇ ਸਾਹਮਣੇ ਆਏ ਹਨ। ਜਿਸ ਵਿਚ ਵੀਰਵਾਰ ਨੂੰ ਆਏ 38 ਆਯਤਿਤ ਮਾਮਲੇ ਸ਼ਾਮਲ ਹਨ। ਗੁਆਂਗਡੋਂਗ ਸੂਬੇ ਵਿਚ 3 ਅਤੇ ਹੇਈਲੋਂਗਜਿਯਾਂਗ ਸੂਬੇ ਵਿਚ ਇਕ ਦੇ ਨਾਲ ਚਾਰ ਨਵੇਂ ਘਰੇਲੂ ਮਾਮਲੇ ਪ੍ਰਸਾਰਿਤ ਮਾਮਲੇ ਦਰਜ ਕੀਤੇ ਗਏ ਹਨ। ਚੀਨ ਨੇ ਵੀਰਵਾਰ ਨੂੰ ਕਿਹਾ ਸੀ ਕਿ ਨਵੇਂ ਇਨਫੈਕਸ਼ਨ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਕ ਨਵਾਂ ਟ੍ਰਾਇਲ ਪ੍ਰੋਟੋਕਾਲ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਕੋਰੋਨਾਵਾਇਰਸ ਦੀ ਚਪੇਟ ਵਿਚ ਰਹੇ ਮਰੀਜ਼ਾਂ ਦੇ ਦੁਬਾਰਾ ਪਰੀਖਣ ਦੇ ਇਲਾਵਾ ਐਸਿਮਪੋਮੈਟਿਕ ਮਾਮਲਿਆਂ ਦੀ ਜਾਂਚ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਇਸ ਗੱਲ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਦੇਸ਼ ਵਿਚ ਇਨਫੈਕਸ਼ਨ ਪਰਤ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 16 ਹਜ਼ਾਰ ਤੋਂ ਵਧੇਰੇ ਮੌਤਾਂ, ਦੁਨੀਆ ਭਰ 'ਚ ਅੰਕੜਾ 95,000 ਦੇ ਪਾਰ
ਇਹ ਕਦਮ ਅਜਿਹੇ ਸਮੇਂ 'ਤੇ ਚੁੱਕਿਆ ਗਿਆ ਹੈ ਜਦੋਂ ਚੀਨ ਨੇ ਵੁਹਾਨ ਵਿਚ 76 ਦਿਨਾਂ ਤੋਂ ਜਾਰੀ ਲਾਕਡਾਊਨ ਹਟਾ ਦਿੱਤਾ ਹੈ। ਚੀਨ ਵਿਚ ਕੋਰੋਨਾਵਾਇਰਸ ਦੇ ਕੇਂਦਰ ਰਹੇ ਹੁਬੇਈ ਸੂਬੇ ਵਿਚ ਇਕ ਮੌਤ ਹੋਈ ਹੈ ਜਿਸ ਦੇ ਨਾਲ ਕੁੱਲ ਮੌਤ ਦੇਰ 3,336 'ਤੇ ਪਹੁੰਚ ਗਈ। ਜਦਕਿ ਵੀਰਵਾਰ ਨੂੰ ਪੁਸ਼ਟ ਮਾਮਲਿਆਂ ਦੀ ਗਿਣਤੀ 81,907 'ਤੇ ਪਹੁੰਚ ਗਈ। ਇਸ ਵਿਚ ਹਸਪਤਾਲ ਤੋਂ ਛੁੱਟੀ ਲੈ ਚੁੱਕੇ 77,455 ਮਰੀਜ਼ ਵੀ ਸ਼ਾਮਲ ਹਨ। ਐੱਨ.ਐੱਚ.ਸੀ. ਦਾ ਕਹਿਣਾ ਹੈ ਕਿ 1,097 ਐਸਿਮਪੋਮੈਟਿਕ ਮਾਮਲਿਆਂ ਵਿਚੋਂ 349 ਵਿਦੇਸ਼ੀ ਹਨ ਜਿਹਨਾਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ। ਐਸਿਮਪੋਮੈਟਿਕ ਮਾਮਲੇ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਦੀ ਕੋਰੋਨਾ ਰਿਪੋਰਟ ਪੌਜੀਟਿਵ ਆਈ ਹੈ ਪਰ ਉਹਨਾਂ ਵਿਚ ਬੁਖਾਰ, ਖੰਘ ਜਾਂ ਗਲੇ ਵਿਚ ਖਰਾਸ਼ ਜਿਹੇ ਲੱਛਣ ਦਿਖਾਈ ਨਹੀਂ ਦਿੱਤੇ।
ਇਕ ਨਵੀਂ ਅਧਿਕਾਰਤ ਨੋਟੀਫਿਕੇਸ਼ਨ ਦੇ ਮੁਤਾਬਕ ਉਹ ਛੂਤਕਾਰੀ ਹਨ ਅਤੇ ਦੂਜਿਆਂ ਵਿਚ ਕੋਰੋਨਾਵਾਇਰਸ ਫੈਲਾ ਸਕਦੇ ਹਨ। ਵੀਰਵਾਰ ਤੱਕ ਹਾਂਗਕਾਂਗ ਵਿਚ 973 ਪੁਸ਼ਟੀ ਮਾਮਲੇ ਸਾਹਮਣੇ ਆਏ ਜਿਸ ਵਿਚ 4 ਮੌਤਾਂ ਸ਼ਾਮਲ ਹਨ। ਇਸ ਦੇ ਇਲਾਵਾ ਮਕਾਊ ਵਿਚ 45 ਅਤੇ ਤਾਈਵਾਨ ਵਿਚ 380 ਮਾਮਲਿਆਂ ਦੀ ਪੁਸ਼ਟੀ ਹੋਈ ਜਿਸ ਵਿਚ 5 ਮੌਤਾਂ ਸ਼ਾਮਲ ਹਨ। ਨਵੇਂ ਟ੍ਰਾਇਲ ਪ੍ਰੋਟੋਕਾਲ ਵਿਚ ਡਾਕਟਰ ਕੋਵਿਡ-19 ਦੀ ਚਪੇਟ ਵਿਚ ਰਹੇ ਮਰੀਜ਼ਾਂ ਦੇ ਘਰ ਜਾਣਗੇ ਜਿੱਥੇ ਉਹਨਾਂ ਦਾ ਦੁਬਾਰਾ ਟੈਸਟ ਅਤੇ ਸਿਹਤ ਦੀ ਨਿਗਰਾਨੀ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਲਾਕਡਾਊਨ ਖਤਮ ਹੁੰਦੇ ਹੀ ਮਹਿਲਾ ਨੇ ਦਿੱਤਾ 76 ਤਰੀਕੇ ਦੇ ਖਾਣੇ ਦਾ ਆਰਡਰ
ਲਾਕਡਾਊਨ ਖਤਮ ਹੁੰਦੇ ਹੀ ਮਹਿਲਾ ਨੇ ਦਿੱਤਾ 76 ਤਰੀਕੇ ਦੇ ਨਾਸ਼ਤੇ ਦਾ ਆਰਡਰ
NEXT STORY