ਬੀਜਿੰਗ (ਬਿਊਰੋ): ਚੀਨ ਵਿਚ ਕੋਰੋਨਾਵਾਇਰਸ ਦਾ ਗੜ੍ਹ ਰਹੇ ਵੁਹਾਨ ਵਿਚ ਬੀਤੇ ਦਿਨੀਂ 11 ਹਫਤੇ ਮਤਲਬ 76 ਦਿਨਾਂ ਬਾਅਦ ਲਾਕਡਾਊਨ ਖਤਮ ਕਰ ਦਿੱਤਾ ਗਿਆ। ਇਸ ਮਗਰੋਂ ਲੋਕ ਹੁਣ ਖੁੱਲ੍ਹੀ ਹਵਾ ਵਿਚ ਸਾਹ ਲੈ ਰਹੇ ਹਨ। ਵੁਹਾਨ ਸ਼ਹਿਰ ਵਿਚ ਇਸ ਜਸ਼ਨ ਦਾ ਅਜਿਹਾ ਮਾਹੌਲ ਹੈ ਕਿ ਲੋਕ ਵੱਡੀ ਗਿਣਤੀ ਵਿਚ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲ ਜਾ ਰਹੇ ਹਨ।ਇੰਨੇ ਲੰਬੇ ਸਮੇਂ ਤੱਕ ਕੋਰੋਨਾ ਕੈਦ ਵਿਚ ਰਹਿਣ ਦੇ ਬਾਅਦ ਮਿਲੀ ਮੁਕਤੀ ਦੇ ਬਾਅਦ ਖਾਣੇ ਦੀ ਸ਼ੁਕੀਨ ਇਕ ਮਹਿਲਾ ਨੇ ਇਕ ਵਾਰ ਵਿਚ 76 ਤਰੀਕੇ ਦੇ ਨਾਸ਼ਤੇ ਦਾ ਆਰਡਰ ਦੇ ਦਿੱਤਾ। ਮਹਿਲਾ ਦੇ ਖਾਣੇ ਦਾ ਆਰਡਰ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਵੁਹਾਨ ਵਿਚ ਹੁਣ ਪਾਬੰਦੀ ਹਟ ਚੁੱਕੀ ਹੈ ਅਤੇ 1 ਕਰੋੜ ਤੋਂ ਵੱਧ ਆਬਾਦੀ ਵਾਲੇ ਇਸ ਸ਼ਹਿਰ ਦੇ ਲੋਕਾਂ ਨੂੰ ਕਿਤੇ ਵੀ ਆਉਣ-ਜਾਣ ਦੀ ਛੋਟ ਦੇ ਦਿੱਤੀ ਗਈ ਹੈ। ਲੰਬੇ ਸਮੇਂ ਤੱਕ ਆਪਣੇ ਮਨਪਸੰਦ ਖਾਣੇ ਤੋਂ ਦੂਰ ਰਹੀ ਮਹਿਲਾ ਨੇ 76 ਤਰ੍ਹਾਂ ਦੇ ਪਕਵਾਨਾਂ ਦਾ ਆਰਡਰ ਦੇ ਦਿੱਤਾ। ਅਸਲ ਵਿਚ ਮਹਿਲਾ ਨੇ 76 ਦਿਨਾਂ ਦੇ ਕੁਆਰੰਟੀਨ ਵਿਚ ਰੋਜ਼ ਬ੍ਰੇਕਫਾਸਟ ਨੂੰ ਮਿਸ ਕੀਤਾ ਸੀ।ਲਾਕਡਾਊਨ ਹੱਟਦੇ ਹੀ ਉਸ ਨੇ ਆਪਣੇ ਮਨ ਦੀ ਇੱਛਾ ਪੂਰੀ ਕੀਤੀ।
ਸਵੇਰੇ 6:33 'ਤੇ ਦਿੱਤਾ ਪਹਿਲਾ ਆਰਡਰ
ਮਹਿਲਾ ਦੇ ਆਰਡਰ ਨੂੰ ਇਕ ਡਿਲੀਵਰੀ ਬੁਆਏ ਨੇ ਲੱਕੜ ਦੇ ਡੰਡੇ 'ਤੇ ਟੰਗ ਕੇ ਉਸ ਦੇ ਘਰ ਪਹੁੰਚਾਇਆ। ਮਹਿਲਾ ਗਾਹਕ ਖਾਣੇ ਲਈ ਇੰਨੀ ਬੇਚੈਨ ਸੀ ਕਿ ਉਸ ਨੇ ਵੁਹਾਨ ਵਿਚ ਲਾਕਡਾਊਨ ਹਟਣ ਦੇ ਬਾਅਦ ਡਿਲੀਵਰੀ ਬੁਆਏ ਫੂ ਨੂੰ ਸਵੇਰੇ-ਸਵੇਰੇ 6:33 'ਤੇ ਪਹਿਲਾ ਆਰਡਰ ਦਿੱਤਾ। ਮਹਿਲਾ ਨੇ ਕਿਹਾ ਕਿ ਉਹ 76 ਦਿਨਾਂ ਤੱਕ ਲਾਕਡਾਊਨ ਵਿਚ ਰਹੀ ਹੈ ਅਤੇ 76 ਤਰੀਕੇ ਦੇ ਬ੍ਰੇਕਫਾਸਟ ਦਾ ਆਰਡਰ ਕਰ ਰਹੀ ਹੈ।ਕਿਉਂਕਿ ਲਾਕਡਾਊਨ ਖਤਮ ਹੋਏ ਨੂੰ ਕੁਝ ਘੰਟੇ ਹੀ ਬੀਤੇ ਸਨ ਇਸ ਲਈ ਫੂ ਨੂੰ ਇਹ ਆਰਡਰ ਪੂਰਾ ਕਰਨ ਵਿਚ ਇਕ ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗ ਗਿਆ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 16 ਹਜ਼ਾਰ ਤੋਂ ਵਧੇਰੇ ਮੌਤਾਂ, ਦੁਨੀਆ ਭਰ 'ਚ ਅੰਕੜਾ 95,000 ਦੇ ਪਾਰ
ਮਹਿਲਾ ਨੇ ਮੀਡੀਆ ਨੂੰ ਕਿਹਾ,''ਮੈਂ 2 ਮਹੀਨੇ ਤੋਂ ਗੁਓ ਜਾਓ ਨਹੀਂ ਖਾਧਾ ਸੀ। ਮੈਂ ਬਹੁਤ ਖੁਸ਼ ਹਾਂ ਕਿ ਲਾਕਡਾਊਨ ਨੂੰ ਹਟਾ ਲਿਆ ਗਿਆ। ਅਸਲ ਵਿਚ ਗੁਓ ਜਾਓ ਇਕ ਸਥਾਨਕ ਮੁਹਾਵਰਾ ਹੈ ਜੋ ਬ੍ਰੇਕਫਾਸਟ ਨੂੰ ਕਿਹਾ ਜਾਂਦਾ ਹੈ। ਵੁਹਾਨ ਆਪਣੇ ਵੱਖ-ਵੱਖ ਤਰੀਕੇ ਦੇ ਖਾਣੇ ਲਈ ਮਸ਼ਹੂਰ ਹੈ। ਮਹਿਲਾ ਗਾਹਕ ਨੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਵੀ ਇਹ ਖੁਸ਼ੀ ਸਾਂਝੀ ਕਰਦਿਆਂ ਉਹਨਾਂ ਨੂੰ ਵੀ ਬ੍ਰੇਕਫਾਸਟ ਦਿੱਤਾ।
ਅਮਰੀਕਾ 'ਚ 16 ਹਜ਼ਾਰ ਤੋਂ ਵਧੇਰੇ ਮੌਤਾਂ, ਦੁਨੀਆ ਭਰ 'ਚ ਅੰਕੜਾ 95,000 ਦੇ ਪਾਰ
NEXT STORY