ਬੀਜਿੰਗ— ਚੀਨ ਵਿਚ ਇਕ ਵਿਅਕਤੀ ਨੇ ਪੰਜ ਲੋਕਾਂ ਉੱਤੇ ਕੈਂਚੀ ਨਾਲ ਹਮਲਾ ਕਰ ਦਿੱਤਾ ਅਤੇ ਫਿਰ ਦੌੜਦੇ ਸਮੇਂ 9 ਲੋਕਾਂ ਉੱਤੇ ਕਾਰ ਚੜ੍ਹਾ ਦਿਤੀ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ । ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਪੂਰਬੀ-ਉਤਰੀ ਬੀਜਿੰਗ ਵਿਚ ਮਿਊਨ ਦੇ ਉਪਨਗਰੀਏ ਜ਼ਿਲੇ ਦੇ ਜੁਗੇਜੁਆਂਗ ਸ਼ਹਿਰ ਵਿਚ ਐਤਵਾਰ ਨੂੰ ਇਕ ਸ਼ੱਕੀ ਵਿਅਕਤੀ ਨੇ ਪਹਿਲਾਂ ਤਾਂ ਪੰਜ ਲੋਕਾਂ ਉੱਤੇ ਕੈਂਚੀ ਨਾਲ ਹਮਲਾ ਕੀਤਾ ਅਤੇ ਫਿਰ ਵੈਨ ਵਿਚ ਸਵਾਰ ਹੋ ਕੇ ਦੌੜਦੇ ਸਮੇਂ 9 ਲੋਕਾਂ ਉੱਤੇ ਗੱਡੀ ਚੜ੍ਹਾ ਦਿੱਤੀ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 8 ਹੋਰ ਲੋਕ ਜ਼ਖਮੀ ਹੋ ਗਏ । ਬੀਜਿੰਗ ਵਿਚ ਪੁਲਸ ਦੋਸ਼ੀ ਦੀ ਭਾਲ ਕਰ ਰਹੀ ਹੈ । ਰਿਪੋਰਟ ਮੁਤਾਬਕ ਦੋਵਾਂ ਘਟਨਾਵਾਂ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 13 ਹੋਰ ਲੋਕ ਜ਼ਖਮੀ ਹੋ ਗਏ ।
ਹੁਣ ਪਤਨੀਆਂ ਕਰਨਗੀਆਂ ਸ਼ਾਪਿੰਗ ਤੇ ਪਤੀ ਕਰਨਗੇ ਮੌਜ਼, ਦੇਖੋ ਮਾਲ ਦੀਆਂ ਅਜਿਹੀਆਂ ਸਹੂਲਤਾਂ
NEXT STORY