ਬੀਜਿੰਗ (ਬਿਊਰੋ): ਚੀਨ 'ਚ ਇਨ੍ਹੀਂ ਦਿਨੀਂ ਇਕ ਸ਼ੇਰ ਦਾ ਅਨੋਖਾ ਹੇਅਰਸਟਾਈਲ ਕਾਫੀ ਚਰਚਾ ਵਿਚ ਹੈ। ਇਸ ਸ਼ੇਰ ਨੂੰ ਦੇਖਣ ਲਈ ਰੋਜ਼ਾਨਾ ਹਜ਼ਾਰਾਂ ਸੈਲਾਨੀ ਗੁਆਂਗਜ਼ੂ ਚਿੜੀਆਘਰ ਪਹੁੰਚ ਰਹੇ ਹਨ। ਲੋਕਾਂ ਦੀ ਭੀੜ ਇੰਨੀ ਜ਼ਿਆਦਾ ਹੈ ਕਿ ਚਿੜੀਆਘਰ ਪ੍ਰਸ਼ਾਸਨ ਦੇ ਹੋਸ਼ ਉੱਡ ਗਏ ਹਨ। ਬਾਕੀ ਜਾਨਵਰਾਂ ਨੂੰ ਦੇਖਣ ਦੀ ਬਜਾਏ ਲੋਕ ਉਸ ਸ਼ੇਰ ਦੇ ਘੇਰੇ ਕੋਲ ਹੀ ਭੀੜ ਲਗਾ ਰਹੇ ਹਨ। ਇਸ ਕਾਰਨ ਗੁਆਂਗਜ਼ੂ ਚਿੜੀਆਘਰ ਨੇ ਇਸ ਸ਼ੇਰ ਦੇ ਘੇਰੇ ਨੂੰ ਹੋਰ ਵੀ ਵੱਡਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸ਼ੇਰ ਦਾ ਨਾਂ ਹੈਂਗ ਹੈਂਗ ਰੱਖਿਆ ਗਿਆ ਹੈ।
ਸੁਪਰਮਾਡਲ ਬਣਿਆ ਚੀਨ ਦਾ ਇਹ ਸ਼ੇਰ
ਚਿੜੀਆਘਰ ਦੇ ਬੁਲਾਰੇ ਨੇ ਦੱਸਿਆ ਕਿ ਹੈਂਗ ਹੈਂਗ ਸ਼ੇਰ ਦੇ ਵਾਲਾਂ ਦੇ ਸਟਾਈਲ ਨੇ ਲੋਕਾਂ ਦਾ ਮਨ ਮੋਹ ਲਿਆ ਹੈ। ਕੋਈ ਦੂਜਾ ਸ਼ੇਰ ਦੇ ਵਾਲ ਕੱਟਣ ਦੀ ਹਿੰਮਤ ਨਹੀਂ ਕਰੇਗਾ ਪਰ ਅਸੀਂ ਇਸ ਨੂੰ ਇੱਕ ਵੱਖਰਾ ਰੂਪ ਦੇਣ ਲਈ ਇਹ ਜੋਖਮ ਲਿਆ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਸ਼ੇਰਾਂ ਦੇ ਵਾਲ ਇੰਨੇ ਜ਼ਿਆਦਾ ਨਹੀਂ ਵੱਧਦੇ ਪਰ ਗੁਆਂਗਜ਼ੂ ਵਿਚ ਨਮੀ ਜ਼ਿਆਦਾ ਹੋਣ ਕਾਰਨ ਇਸ ਸ਼ੇਰ ਦੇ ਵਾਲ ਸੁਨਹਿਰੀ ਰੰਗ ਦੇ ਹੋ ਗਏ ਹਨ। ਅਜਿਹੇ 'ਚ ਸਾਡਾ ਹੈਂਗ ਹੈਂਗ ਕਿਸੇ ਸੁਪਰਮਾਡਲ ਤੋਂ ਘੱਟ ਨਹੀਂ ਲੱਗਦਾ।
ਛੋਟੀ ਉਮਰ ਵਿਚ ਲਿਆਂਦਾ ਗਿਆ ਸੀ ਚਿੜੀਆਘਰ
ਚਿੜੀਆਘਰ ਦੇ ਇਕ ਕੇਅਰਟੇਕਰ ਨੇ ਦੱਸਿਆ ਕਿ ਹੈਂਗ ਹੈਂਗ ਆਪਣੇ ਬਾਕੀ ਸਾਥੀਆਂ ਨਾਲ ਵੀ ਬਹੁਤ ਦੋਸਤਾਨਾ ਹੈ। ਅਜਿਹੀ ਸਥਿਤੀ ਵਿੱਚ ਇਹ ਚਿੜੀਆਘਰ ਵਿੱਚ ਆਉਣ ਵਾਲੇ ਲੋਕਾਂ ਨੂੰ ਹੋਰ ਵੀ ਆਕਰਸ਼ਿਤ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਹੈਂਗ ਹੈਂਗ ਨੂੰ ਬਹੁਤ ਛੋਟੀ ਉਮਰ ਵਿੱਚ ਚਿੜੀਆਘਰ ਵਿੱਚ ਲਿਆਂਦਾ ਗਿਆ ਸੀ ਪਰ ਹੁਣ ਉਹ ਜਵਾਨ ਹੈ ਅਤੇ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰ ਰਿਹਾ ਹੈ। ਅਜਿਹੇ 'ਚ ਪ੍ਰਬੰਧਕਾਂ ਨਾਲ ਜੁੜੇ ਸਾਰੇ ਲੋਕ ਇਸ ਸ਼ੇਰ ਦੀ ਸਹੂਲਤ ਦਾ ਖਾਸ ਖਿਆਲ ਰੱਖ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਜਹਾਜ਼ ਦੇ ਪਰ 'ਤੇ ਤੁਰਦੇ ਹੋਏ ਸ਼ਖ਼ਸ ਨੇ ਬਣਾਈ ਵੀਡੀਓ, ਲੋਕ ਹੋਏ ਹੈਰਾਨ
ਇੱਥੇ ਦੱਸ ਦਈਏ ਕਿ ਗੁਆਂਗਜ਼ੂ ਦੱਖਣੀ ਚੀਨ ਦਾ ਇੱਕ ਸੁੰਦਰ ਸ਼ਹਿਰ ਹੈ। ਐਤਵਾਰ ਨੂੰ ਇੱਥੇ ਤਾਪਮਾਨ 32 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ। ਜਦੋਂ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇਸ ਸ਼ਹਿਰ ਦਾ ਔਸਤ ਤਾਪਮਾਨ ਸਿਰਫ਼ 19 ਡਿਗਰੀ ਸੈਂਟੀਗਰੇਡ ਸੀ। ਅਜਿਹੇ 'ਚ ਲੋਕਾਂ ਨੂੰ ਲੱਗ ਰਿਹਾ ਸੀ ਕਿ ਵਧਦੀ ਗਰਮੀ ਨੂੰ ਦੇਖਦੇ ਹੋਏ ਚਿੜੀਆਘਰ ਪ੍ਰਸ਼ਾਸਨ ਹੈਂਗ ਹੈਂਗ ਸ਼ੇਰ ਦੇ ਵਾਲ ਕੱਟ ਸਕਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਹੁਣ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਦੀ ਵੱਧਦੀ ਰੁਚੀ ਦੇ ਮੱਦੇਨਜ਼ਰ ਇਹ ਫ਼ੈਸਲਾ ਫਿਲਹਾਲ ਟਾਲ ਦਿੱਤਾ ਗਿਆ ਹੈ।
ਤੰਬਾਕੂ ਉਤਪਾਦਾਂ ਕਾਰਨ ਫੈਲੀ ਗੰਦਗੀ ਨੂੰ ਸਾਫ਼ ਕਰਨ ਲਈ ਭਾਰਤ ਨੂੰ ਖ਼ਰਚ ਕਰਨੇ ਪੈਣਗੇ 76.6 ਕਰੋੜ ਡਾਲਰ : WHO
NEXT STORY