ਪੇਸ਼ਾਵਰ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਚੀਨ ਵਲੋਂ ਬਣਾਇਆ ਗਿਆ ਪੁੱਲ ਗਰਮੀ ਕਾਰਨ ਟੁੱਟ ਗਿਆ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਭਿਆਨਕ ਗਰਮੀ ਕਾਰਨ ਸ਼ਿਸਪਰ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਿਹਾ ਹੈ ਅਤੇ ਇਸ ਕਾਰਨ ਗਲੇਸ਼ੀਅਰ ਝੀਲ ਵਿਚ ਹੜ੍ਹ ਆ ਗਿਆ ਸੀ। ਇਹ ਪੁਲ ਕਾਰਾਕੋਰਮ ਹਾਈਵੇਅ 'ਤੇ ਬਣਾਇਆ ਗਿਆ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪੁਲ ਤਾਸ਼ ਦੇ ਪੱਤਿਆਂ ਵਾਂਗ ਡਿੱਗਿਆ ਅਤੇ ਪਾਣੀ 'ਚ ਵਹਿ ਗਿਆ।
ਇਹ ਵੀ ਪੜ੍ਹੋ : ਔਰਤਾਂ ਲਈ ਬੁਰਕਾ ਫ਼ਰਮਾਨ ਤਾਲਿਬਾਨ 'ਤੇ ਪਏਗਾ ਭਾਰੀ, ਵਿਸ਼ਵ ਸਬੰਧਾਂ 'ਤੇ ਪਵੇਗਾ ਮਾੜਾ ਅਸਰ
ਪਾਕਿਸਤਾਨ ਦੀ ਮੰਤਰੀ ਸ਼ੈਰੀ ਰਹਿਮਾਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਇਸ ਬਾਰੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ। ਸ਼ਿਸਪਰ ਗਲੇਸ਼ੀਅਰ ਤੋਂ ਤੇਜ਼ ਵਹਾਅ ਕਾਰਨ ਪਿੱਲਰ ਹੇਠਲੇ ਹਿੱਸੇ ਤੋਂ ਟੁੱਟਣਾ ਸ਼ੁਰੂ ਹੋ ਗਿਆ, ਜਿਸ ਕਾਰਨ ਪੁਲ ਢਹਿ ਗਿਆ। ਉਨ੍ਹਾਂ ਕਿਹਾ ਹੈ ਕਿ 48 ਘੰਟਿਆਂ ਵਿੱਚ ਇੱਥੇ ਦੁਬਾਰਾ ਆਰਜ਼ੀ ਪੁਲ ਬਣਾ ਦਿੱਤਾ ਜਾਵੇਗਾ।
ਇਹ ਪੁਲ ਪਾਕਿਸਤਾਨ ਲਈ ਖਾਸ ਸੀ ਕਿਉਂਕਿ ਪੀਓਕੇ ਤੋਂ ਕਾਰਾਕੋਰਾਮ ਘਾਟੀ ਰਾਹੀਂ ਚੀਨ ਨੂੰ ਜਾਂਦੀ ਸੜਕ ਇਸ ਪੁਲ ਨਾਲ ਜੁੜੀ ਹੋਈ ਸੀ। ਇਹ ਪੁਲ ਘਾਟੀ ਅਤੇ ਉੱਚੀਆਂ ਸੜਕਾਂ ਕਾਰਨ ਵੀ ਖਿੱਚ ਦਾ ਕੇਂਦਰ ਮੰਨਿਆ ਜਾਂਦਾ ਸੀ। ਇਹ ਪੁਲ ਚੀਨ ਨੇ ਬਣਾਇਆ ਸੀ। ਇਸ ਖੇਤਰ ਵਿੱਚ ਤੇਜ਼ ਗਰਮੀ ਅਤੇ ਗਲੇਸ਼ੀਅਰਾਂ ਦੇ ਪਿਘਲਣ ਦੀ ਸਮੱਸਿਆ ਕਈ ਸਾਲਾਂ ਤੋਂ ਬਣੀ ਹੋਈ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਕਣਕ ਦੀ ਪੈਦਾਵਾਰ ਘਟੀ, PM ਬੋਲੇ-ਮੈਨੂੰ ਪਤੈ ਆਟੇ ਦੀਆਂ ਕੀਮਤਾਂ ਨੂੰ ਕਿਵੇਂ ਘੱਟ ਕਰਨਾ ਹੈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨੇਪਾਲੀ ਸ਼ੇਰਪਾ ਮਹਿਲਾ ਲਕਪਾ ਨੇ 10ਵੀਂ ਵਾਰ ਫਤਹਿ ਕੀਤਾ ਐਵਰੈਸਟ, ਤੋੜਿਆ ਆਪਣਾ ਰਿਕਾਰਡ
NEXT STORY