ਕਾਠਮੰਡੂ (ਬਿਊਰੋ): ਇਕ ਨੇਪਾਲੀ ਸ਼ੇਰਪਾ ਔਰਤ ਨੇ ਵੀਰਵਾਰ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ ਨੂੰ ਸਭ ਤੋਂ ਜ਼ਿਆਦਾ ਵਾਰ ਸਰ ਕਰਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। ਸ਼ੇਰਪਾ ਦੇ ਭਰਾ ਅਤੇ ਮੁਹਿੰਮ ਦੇ ਆਯੋਜਕ ਮਿੰਗਮਾ ਗੇਲੂ ਨੇ ਕਿਹਾ ਕਿ ਲਕਪਾ ਸ਼ੇਰਪਾ ਅਤੇ ਕਈ ਹੋਰ ਪਰਬਤਾ ਰੋਹੀਆਂ ਨੇ 8,849 ਮੀਟਰ (29,032 ਫੁੱਟ) ਉੱਚੀ ਚੋਟੀ 'ਤੇ ਪਹੁੰਚਣ ਲਈ ਅਨੁਕੂਲ ਮੌਸਮ ਦਾ ਫਾਇਦਾ ਉਠਾਇਆ। ਉਨ੍ਹਾਂ ਨੇ ਦੱਸਿਆ ਕਿ ਸ਼ੇਰਪਾ ਸਿਹਤਮੰਦ ਹੈ ਅਤੇ ਸੁਰੱਖਿਅਤ ਹੇਠਾਂ ਉਤਰ ਰਹੀ ਹੈ।

ਜ਼ਿੰਦਗੀ ਦੇ 48 ਬਸੰਤ ਵੇਖ ਚੁੱਕੀ ਲਕਪਾ ਸ਼ੇਰਪਾ ਨੂੰ ਕਦੇ ਵੀ ਰਸਮੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਉਸ ਨੂੰ ਚੜ੍ਹਾਈ ਕਰਨ ਲਈ ਗੇਅਰ ਅਤੇ ਟ੍ਰੈਕਰਾਂ ਦੀ ਸਪਲਾਈ ਕਰਕੇ ਰੋਜ਼ੀ-ਰੋਟੀ ਕਮਾਉਣੀ ਪੈਂਦੀ ਸੀ। ਵੀਰਵਾਰ ਦੀ ਸਫਲ ਚੜ੍ਹਾਈ ਉਸ ਦੀ 10ਵੀਂ ਚੜ੍ਹਾਈ ਸੀ। ਸ਼ੇਰਪਾ ਨੇ ਹਮੇਸ਼ਾ ਕਿਹਾ ਹੈ ਕਿ ਉਹ ਸਾਰੀਆਂ ਔਰਤਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੀ ਹੈ, ਤਾਂ ਜੋ ਉਹ ਵੀ ਆਪਣੇ ਸੁਪਨੇ ਸਾਕਾਰ ਕਰ ਸਕਣ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਮੁੜ ਹੋਇਆ 'ਸਿੱਖ' 'ਤੇ ਹਮਲਾ, ਬਜ਼ੁਰਗ ਦੇ ਹੌਂਸਲੇ ਨੇ ਹਮਲਾਵਰ ਨੂੰ ਭੱਜਣ ਲਈ ਕੀਤਾ ਮਜਬੂਰ
ਨੇਪਾਲ ਦੀ ਰਹਿਣ ਵਾਲੀ ਸ਼ੇਰਪਾ ਆਪਣੇ ਤਿੰਨ ਬੱਚਿਆਂ ਨਾਲ ਵੈਸਟ ਹਾਰਟਫੋਰਡ, ਕਨੈਕਟੀਕਟ, ਅਮਰੀਕਾ ਵਿੱਚ ਰਹਿੰਦੀ ਹੈ। ਇਕ ਹੋਰ ਨੇਪਾਲੀ ਸ਼ੇਰਪਾ ਗਾਈਡ, ਕਾਮੀ ਰੀਤਾ, ਸ਼ਨੀਵਾਰ ਨੂੰ 26ਵੀਂ ਵਾਰ ਸਿਖਰ 'ਤੇ ਪਹੁੰਚੀ। ਉਸ ਨੇ ਵੀ ਐਵਰੈਸਟ ਦੀ ਸਭ ਤੋਂ ਉੱਚੀ ਚੜ੍ਹਾਈ ਦਾ ਆਪਣਾ ਹੀ ਰਿਕਾਰਡ ਵੀ ਤੋੜ ਦਿੱਤਾ। ਰੀਟਾ ਨੇ ਸ਼ੇਰਪਾ ਪਰਬਤਾ ਰੋਹੀਆਂ ਦੇ ਇੱਕ ਸਮੂਹ ਦੀ ਅਗਵਾਈ ਕੀਤੀ, ਜਿਨ੍ਹਾਂ ਨੇ ਰਸਤੇ ਵਿੱਚ ਰੱਸੀਆਂ ਲਗਾਈਆਂ ਤਾਂ ਕਿ ਸੈਂਕੜੇ ਹੋਰ ਪਰਬਤਾਰੋਹੀ ਮਹੀਨੇ ਦੇ ਅੰਤ ਤੱਕ ਸਿਖਰ 'ਤੇ ਪਹੁੰਚ ਸਕਣ।
ਭਾਰਤ ਖ਼ਿਲਾਫ਼ ਪਾਕਿ ਦੀ ਵੱਡੀ ਸਾਜਿਸ਼ ਦਾ ਖ਼ੁਲਾਸਾ, ISI ਨੇ ਡਰੱਗਜ਼ ਤੇ ਹਥਿਆਰ ਭੇਜਣ ਲਈ ਬਣਾਏ ਡਰੋਨ ਸੈਂਟਰਸ
NEXT STORY