ਵਾਸ਼ਿੰਗਟਨ (ਭਾਸ਼ਾ)— ਸੀ. ਈ. ਓ. ਦੇ ਨਿਦੇਸ਼ਕ ਮਾਈਕ ਪੋਮਪੇਓ ਨੇ ਰੂਸ ਨੂੰ ਅਮਰੀਕਾ ਲਈ 'ਖਤਰਾ' ਦੱਸਦੇ ਹੋਏ ਕਿਹਾ ਕਿ ਦੱਖਣ ਅਤੇ ਪੂਰਬੀ ਚੀਨ ਸਾਗਰ ਵਿਚ ਚੀਨ ਦੇ ਉਕਸਾਵੇ ਜਾਰੀ ਹਨ। ਇਸ ਦੇ ਨਾਲ ਹੀ ਉਹ ਡਿਪਲੋਮੈਟਿਕ, ਮਿਲਟਰੀ ਅਤੇ ਆਰਥਿਕ ਮੋਰਚੇ 'ਤੇ ਅਮਰੀਕਾ ਨਾਲ ਬਰਾਬਰੀ ਕਰਨ ਲਈ ਯੋਜਨਾਬੱਧ ਕੋਸ਼ਿਸ਼ ਕਰ ਰਿਹਾ ਹੈ। ਵਿਦੇਸ਼ ਮੰਤਰੀ ਅਹੁਦੇ ਦੇ ਉਮੀਦਵਾਰ ਪੋਮਪੇਓ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਨਾਲ ਸੰਬੰਧਿਤ ਨੀਤੀ ਬਨਾਉਣ ਅਤੇ ਉਸ ਦਾ ਪਾਲਨ ਕਰਨ ਦੇ ਕੇਂਦਰ ਵਿਚ ਵਿਦੇਸ਼ ਵਿਭਾਗ ਨੂੰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਰੂਸ, ਈਰਾਨ ਅਤੇ ਉੱਤਰੀ ਕੋਰੀਆ ਸਮੇਤ ਵਿਦੇਸ਼ ਨੀਤੀ ਨਾਲ ਜੁੜੇ ਕੁਝ ਮੁੱਦਿਆਂ 'ਤੇ ਸਖਤ ਰੱਵਈਆ ਵਰਤਣ ਦੀ ਲੋੜ ਹੈ। ਪੋਮਪੇਓ ਨੇ ਕਿਹਾ,''ਸਾਡੇ ਡਿਪਲੋਮੈਟਿਕ ਸੰਬੰਧਾਂ ਵਿਚ ਅਮਰੀਕਾ ਨੇ ਆਪਣੀ ਮਜ਼ਬੂਤ ਸਥਿਤੀ ਨੂੰ ਦੁਬਾਰਾ ਸਥਾਪਿਤ ਕੀਤਾ ਹੈ ਪਰ ਚੀਨ ਡਿਪਲੋਮੈਟਿਕ, ਮਿਲਟਰੀ ਅਤੇ ਆਰਥਿਕ ਮੋਰਚੇ 'ਤੇ ਅਮਰੀਕਾ ਨਾਲ ਮੁਕਾਬਲਾ ਕਰਨ ਲਈ ਆਪਣੀਆਂ ਸੰਗਠਿਤ ਅਤੇ ਯੋਜਨਾਬੱਧ ਕੋਸ਼ਿਸ਼ਾਂ ਨੂੰ ਜਾਰੀ ਰੱਖੇ ਹੋਏ ਹੈ।'' ਪੋਮਪੇਓ ਨੇ ਕਿਹਾ,''ਸਾਲਾਂ ਤੋਂ ਚੀਨ ਆਈ. ਪੀ. ਚੋਰੀ ਅਤੇ ਰੋਧਕ ਤਕਨਾਲੋਜੀ ਟਰਾਂਸਫਰ ਦੇ ਰਸਤੇ ਅਮਰੀਕਾ ਦੀ ਕਮਜ਼ੋਰ ਵਪਾਰ ਨੀਤੀ ਦੀ ਵਰਤੋਂ ਕਰਦਾ ਰਿਹਾ ਹੈ ਅਤੇ ਉਸ ਨੇ ਸਾਡੀ ਅਰਥਵਿਵਸਥਾ ਤੋਂ ਧਨ ਅਤੇ ਗੁਪਤ ਜਾਣਕਾਰੀਆਂ ਹਾਸਲ ਕੀਤੀਆਂ ਹਨ। ਮਿਲਟਰੀ ਮੋਰਚੇ 'ਤੇ ਉਹ ਦੱਖਣ ਅਤੇ ਪੂਰਬੀ ਚੀਨ ਸਾਗਰ, ਸਾਈਬਰ ਸਪੇਸ ਅਤੇ ਇੱਥੋਂ ਤੱਕ ਕਿ ਸਪੇਸ ਵਿਚ ਵੀ ਉਕਸਾਵੇ ਜਾਰੀ ਰੱਖੇ ਹੋਏ ਹੈ।''
ਅਫਗਾਨ ਜ਼ਿਲੇ 'ਤੇ ਤਾਲਿਬਾਨੀ ਹਮਲਾ, 18 ਮਰੇ
NEXT STORY