ਬੀਜਿੰਗ (ਭਾਸ਼ਾ)— ਚੀਨ ਨੇ ਆਪਣੇ ਪਰਮਾਣੂ ਪਲਾਂਟਾਂ ਨੂੰ ਸੰਭਾਵੀ ਹਮਲਿਆਂ ਤੋਂ ਬਚਾਈ ਰੱਖਣ ਲਈ ਪਹਾੜਾਂ ਦੇ ਹੇਠਾਂ 'ਸਟੀਲ ਦੀ ਇਕ ਭੂਮੀਗਤ ਕੰਧ' ਬਣਾਈ ਹੈ। ਦੇਸ਼ ਦੇ ਸਿਖਰ ਰੱਖਿਆ ਵਿਗਿਆਨੀ ਕਿਯਾਨ ਕਯੂਹੂ ਨੇ ਇਹ ਗੱਲ ਕਹੀ। ਉਨ੍ਹਾਂ ਨੂੰ ਹਾਲ ਹੀ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਸੀਨੀਅਰ ਰੱਖਿਆ ਸਨਮਾਨ ਨਾਲ ਸਨਮਾਨਿਤ ਕੀਤਾ ਹੈ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ 82 ਸਾਲਾ ਕਿਯਾਨ ਕਯੂਹੂ ਨੇ ਕਿਹਾ ਕਿ ਚੀਨ ਦੀ ਭੂਮੀਗਤ ਸਟੀਲ ਕੰਧ ਭਵਿੱਖ ਵਿਚ ਬਣਨ ਵਾਲੇ ਹਾਈਪਰਸੋਨਿਕ (ਆਵਾਜ਼ ਨਾਲੋਂ ਵੀ ਤੇਜ਼ ਗਤੀ ਨਾਲ ਚੱਲਣ ਵਾਲੇ) ਹਥਿਆਰਾਂ ਨਾਲ ਹੋਣ ਵਾਲੇ ਹਮਲਿਆਂ ਦੇ ਨਾਲ-ਨਾਲ ਹੋਰ ਸੰਭਾਵੀ ਹਮਲਿਆਂ ਤੋਂ ਦੇਸ਼ ਦੇ ਰਣਨੀਤਕ ਅਸਲਾਖਾਨੇ ਦੀ ਸੁਰੱਖਿਆ ਯਕੀਨੀ ਕਰ ਸਕਦੀ ਹੈ। ਚੀਨੀ ਵਿਗਿਆਨ ਅਕੈਡਮੀ ਅਤੇ ਚੀਨੀ ਇੰਜੀਨੀਅਰਿੰਗ ਅਕੈਡਮੀ ਦੇ ਮੈਂਬਰ ਕਿਯਾਨ ਨੇ ਅਖਬਾਰ ਨੂੰ ਦੱਸਿਆ ਕਿ ਸਟੀਲ ਦੀ ਭੂਮੀਗਤ ਕੰਧ ਪਹਾੜਾਂ ਦੀ ਬਹੁਤ ਡੂੰਘਾਈ ਵਿਚ ਸਥਿਤ ਮਿਲਟਰੀ ਕੇਂਦਰਾਂ ਦੀ ਲੜੀ ਦਾ ਹਿੱਸਾ ਹੈ।
ਖਬਰ ਵਿਚ ਦੱਸਿਆ ਗਿਆ ਕਿ ਭਾਵੇਂ ਚੱਟਾਨਾਂ ਦੁਸ਼ਮਣ ਦੇ ਹਮਲਿਆਂ ਨੂੰ ਰੋਕਣ ਵਿਚ ਸਮਰੱਥ ਹਨ ਪਰ ਇਨ੍ਹਾਂ ਕੇਂਦਰਾਂ ਦੇ ਦਾਖਲੇ ਅਤੇ ਨਿਕਾਸੀ ਦਰਵਾਜੇ ਕਮਜ਼ੋਰ ਹਨ ਅਤੇ ਕਿਯਾਨ ਦਾ ਕੰਮ ਇਨ੍ਹਾਂ ਹਿੱਸਿਆਂ ਲਈ ਵਾਧੂ ਸੁਰੱਖਿਆ ਪ੍ਰਦਾਨ ਕਰਨਾ ਸੀ। ਇਸ ਤੋਂ ਪਹਿਲਾਂ ਚੀਨ 'ਤੇ ਹਵਾਈ ਹਮਲੇ ਰੋਕਣ ਲਈ ਤਿੰਨ ਪੱਧਰੀ ਸੁਰੱਖਿਆ ਵਿਵਸਥਾ ਹੈ। ਮਾਹਰਾਂ ਮੁਤਾਬਕ ਚੀਨ ਦੀ ਪਰਮਾਣੂ ਹਥਿਆਰ ਨੂੰ ਪਹਿਲਾਂ ਵਰਤੋਂ ਨਾ ਕਰਨ ਦੀ ਨੀਤੀ ਹੈ ਪਰ ਜਦੋਂ ਉਸ 'ਤੇ ਪਰਮਾਣੂ ਹਮਲਾ ਹੋਵੇਗਾ ਤਾਂ ਉਹ ਵੀ ਜਵਾਬੀ ਕਾਰਵਾਈ ਵਿਚ ਪੂਰੀ ਤਾਕਤ ਨਾਲ ਹਮਲਾ ਕਰੇਗਾ।
ਭਾਰਤੀ ਮੂਲ ਦੇ ਉੱਚ ਬੁਲਾਰੇ ਨੇ ਛੱਡਿਆ ਟਰੰਪ ਪ੍ਰਸ਼ਾਸਨ ਦਾ ਸਾਥ
NEXT STORY