ਬੀਜਿੰਗ (ਬਿਊਰੋ): ਚੀਨ ਵਿਚ ਕੋਰੋਨਾਵਾਇਰਸ ਤਾਲਾਬੰਦੀ ਦੇ ਕਾਰਨ ਵੁਹਾਨ ਸ਼ਹਿਰ ਲੱਗਭਗ 5 ਮਹੀਨਿਆਂ ਤੱਕ ਬੰਦ ਰਿਹਾ। ਇਸ ਦੌਰਾਨ ਵੁਹਾਨ ਸ਼ਹਿਰ ਵਿਚ ਘਰ ਵਿਚ ਕੈਦ 26 ਸਾਲ ਦੇ ਇਕ ਸ਼ਖਸ ਦੇ ਵਜ਼ਨ ਵਿਚ ਅਚਾਨਕ 100 ਕਿਲੋਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ। ਸ਼ਹਿਰ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਵੱਧਦੀ ਗਿਣਤੀ ਅਤੇ ਹਸਪਤਾਲਾਂ ਵਿਚ ਭਾਰੀ ਭੀੜ ਨੂੰ ਦੇਖਦੇ ਹੋਏ ਇਸ ਸ਼ਖਸ ਨੇ ਆਪਣਾ ਇਲਾਜ ਕਰਵਾਉਣ ਵਿਚ ਵੀ ਦੇਰੀ ਕੀਤੀ।
ਰਿਪੋਰਟਾਂ ਮੁਤਾਬਕ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਅਚਾਨਕ ਜ਼ਿਆਦਾ ਵਜ਼ਨ ਹੋਣ ਕਾਰਨ 280 ਕਿਲੋਗ੍ਰਾਮ ਦੇ ਝੋਉ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਝੋਉ ਇਸ ਸਮੇਂ ਵੁਹਾਨ ਸ਼ਹਿਰ ਦੇ ਸਭ ਤੋਂ ਵੱਧ ਵਜ਼ਨ ਵਾਲੇ ਸ਼ਖਸ ਬਣ ਗਏ ਹਨ। ਡਾਕਟਰਾਂ ਨੇ ਦੱਸਿਆ ਕਿ ਵਰਤਮਾਨ ਸਮੇਂ ਵਿਚ ਝੋਉ ਦਾ ਵਜ਼ਨ ਲੱਗਭਗ 280 ਕਿਲੋਗ੍ਰਾਮ ਹੈ।
ਝੋਉ ਸ਼ਹਿਰ ਦੇ ਇਕ ਇੰਟਰਨੈੱਟ ਕੈਫੇ ਵਿਚ ਕੰਮ ਕਰਦਾ ਸੀ ਪਰ ਤਾਲਾਬੰਦੀ ਦੇ ਕਾਰਨ ਉਸ ਨੂੰ 5 ਮਹੀਨੇ ਤੱਕ ਘਰ ਵਿਚ ਹੀ ਕੈਦ ਰਹਿਣਾ ਪਿਆ। ਇਸ ਦੌਰਾਨ ਉਸ ਦੇ ਵਜ਼ਨ ਵਿਚ ਵਾਧਾ ਦਰਜ ਕੀਤਾ ਗਿਆ। ਝੋਉ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਤਾਲਾਬੰਦੀ ਦੇ ਦੌਰਾਨ ਵਜ਼ਨ ਅਚਾਨਕ ਵੱਧਣ ਕਾਰਨ ਉਸ ਨੂੰ ਤੁਰਨ-ਫਿਰਨ ਵਿਚ ਕਾਫੀ ਮੁਸਕਲਾਂ ਆਈਆਂ।
ਦੱਸਿਆ ਜਾ ਰਿਹਾ ਹੈ ਕਿ 2019 ਦੇ ਅਖੀਰ ਤੱਕ ਝੋਉ ਦਾ ਵਜ਼ਨ 177 ਕਿਲੋਗ੍ਰਾਮ ਸੀ। ਇੱਥੇ ਦੱਸ ਦਈਏ ਕਿ ਜਨਵਰੀ ਵਿਚ ਹੀ ਵੁਹਾਨ ਸ਼ਹਿਰ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਕਾਰਨ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਝੋਉ ਦਾ ਵਜ਼ਨ 100 ਕਿਲੋਗ੍ਰਾਮ ਤੱਕ ਵੱਧ ਗਿਆ ਪਰ ਇਨਫੈਕਸ਼ਨ ਫੈਲਿਆ ਹੋਣ ਕਾਰਨ ਉਸ ਨੇ ਸਮੇਂ 'ਤੇ ਆਪਣਾ ਇਲਾਜ ਨਹੀਂ ਕਰਵਾਇਆ, ਜਿਸ ਨਾਲ ਸਥਿਤੀ ਹੋਰ ਵਿਗੜ ਗਈ।
ਯੂ.ਕੇ ਅਜੇ ਯੂਰਪੀਅਨ ਦੇਸ਼ਾਂ ਦੀਆਂ ਸਰਹੱਦਾਂ 'ਤੇ ਨਹੀਂ ਕਰੇਗਾ ਸਖ਼ਤੀ
NEXT STORY