ਬੀਜਿੰਗ— ਚੀਨ ਦੇ ਬੀਜਿੰਗ 'ਚ ਇਕ ਸਵੀਮਿੰਗ ਪੂਲ 'ਚ ਸ਼ੱਕੀ ਰੂਪ ਨਾਲ ਕਲੋਰੀਨ ਲੀਕ ਹੋਣ ਕਾਰਨ 38 ਲੋਕ ਬੀਮਾਰ ਹੋ ਗਏ। ਮੀਡੀਆ ਨੇ ਸ਼ਨੀਵਾਰ ਨੂੰ ਇਸ ਦੀ ਖਬਰ ਦਿੱਤੀ ਕਿ ਸਵੀਮਿੰਗ ਪੂਲ ਨੂੰ ਟਰੇਨਿੰਗ ਲਈ ਖੋਲ੍ਹਿਆ ਗਿਆ ਸੀ। ਸਰਕਾਰੀ ਅਖਬਾਰਾਂ ਮੁਤਾਬਕ ਫੰਗਸ਼ਾਨ ਜ਼ਿਲੇ 'ਚ ਇਹ ਘਟਨਾ ਵਾਪਰੀ।
ਖਬਰ 'ਚ ਦੱਸਿਆ ਗਿਆ ਕਿ ਇਸ ਨਾਲ ਪ੍ਰਭਾਵਿਤ ਹੋਏ ਕੁੱਲ 38 ਲੋਕਾਂ ਨੂੰ ਉਲਟੀਆਂ ਆਈਆਂ ਤੇ ਬੇਚੈਨੀ ਮਹਿਸੂਸ ਹੋਈ। ਇਸ ਮਗਰੋਂ ਉਨ੍ਹਾਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਇਨ੍ਹਾਂ 'ਚੋਂ 23 ਨੂੰ ਬਾਅਦ 'ਚ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ। ਕਲੋਰੀਨ ਲੀਕ 'ਚ ਸ਼ਾਮਲ ਸ਼ੱਕੀਆਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਖਬਰ 'ਚ ਕਿਹਾ ਗਿਆ ਕਿ ਫਾਂਗਸ਼ਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਦੀ ਜਾਂਚ ਲਈ ਟੀਮ ਬਣਾ ਦਿੱਤੀ ਹੈ।
ਚੀਨ : ਖਾਨ 'ਚ ਧਮਾਕੇ ਕਾਰਨ 7 ਲੋਕਾਂ ਦੀ ਮੌਤ
NEXT STORY