ਬੀਜਿੰਗ (ਬਿਊਰੋ)— ਪ੍ਰੇਮੀ-ਪ੍ਰੇਮਿਕਾ ਦੇ ਇਕ-ਦੂਜੇ ਨੂੰ ਪ੍ਰਪੋਜ਼ ਕਰਨ ਦੇ ਬਹੁਤ ਸਾਰੇ ਕਿੱਸੇ ਤੁਸੀਂ ਪੜ੍ਹੇ ਹੋਣਗੇ। ਅੱਜ ਅਸੀਂ ਤੁਹਾਨੂੰ ਜਿਸ ਕਿੱਸੇ ਬਾਰੇ ਦੱਸ ਰਹੇ ਹਾਂ, ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਮਾਮਲਾ ਚੀਨ ਦੀ ਇਕ ਏਅਰ ਹੋਸਟੇਸ ਦਾ ਹੈ। ਇੱਥੇ ਲੜਕੀ ਦੇ ਪ੍ਰੇਮੀ ਨੇ ਇਕ ਖਾਸ ਅੰਦਾਜ਼ ਵਿਚ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਪਰ ਉਸ ਦਾ ਇਹ ਤਰੀਕਾ ਏਅਰਲਾਈਨਜ਼ ਨੂੰ ਪਸੰਦ ਨਹੀਂ ਆਇਆ। ਲੜਕੀ ਨੂੰ ਸਿਰਫ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਉਸ ਦੇ ਪ੍ਰੇਮੀ ਨੇ ਫਲਾਈਟ ਵਿਚ ਡਿਊਟੀ ਦੌਰਾਨ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਇੱਥੇ ਪ੍ਰਪੋਜ਼ ਕਰਨ ਮਗਰੋਂ ਲੜਕੀ ਨੂੰ ਜੀਵਨ ਸਾਥੀ ਤਾਂ ਮਿਲ ਗਿਆ ਪਰ ਉਸ ਦੀ ਨੌਕਰੀ ਚਲੀ ਗਈ।
ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ 'ਤੇ ਰੋਮਾਂਟਿਕ ਪ੍ਰਪੋਜ਼ਲ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇਸ ਸਾਲ ਮਈ ਮਹੀਨੇ ਦਾ ਹੈ। ਵੀਡੀਓ ਵਿਚ ਫਲਾਈਟ ਦੌਰਾਨ ਇਕ ਏਅਰ ਹੋਸਟੇਸ ਨੂੰ ਉਸ ਦੇ ਪ੍ਰੇਮੀ ਨੇ ਗੋਡਿਆਂ ਭਾਰ ਬੈਠ ਕੇ ਵਿਆਹ ਲਈ ਪ੍ਰਪੋਜ਼ ਕੀਤਾ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਬੀਤੀ 10 ਸਤੰਬਰ ਨੂੰ ਏਅਰਲਾਈਨਜ਼ ਨੇ ਏਅਰ ਹੋਸਟੇਸ ਨੂੰ ਇਹ ਕਹਿ ਕੇ ਨੌਕਰੀ ਤੋਂ ਕੱਢ ਦਿੱਤਾ ਕਿ ਉਸ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਅਣਡਿੱਠਾ ਕੀਤਾ ਸੀ। ਕੰਪਨੀ ਨੇ ਕਿਹਾ ਕਿ ਫਲਾਈਟ ਅਟੈਂਡੈਂਟ ਦੇ ਨਿੱਜੀ ਕਾਰਨਾਂ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਹੋਈ। ਜੋਕਿ ਉਨ੍ਹਾਂ ਦੀ ਸੁਰੱਖਿਆ ਦੇ ਲਿਹਾਜ ਨਾਲ ਕਾਫੀ ਗੈਰ-ਜ਼ਿੰਮੇਵਾਰੀ ਵਾਲਾ ਰਵੱਈਆ ਸੀ। ਭਾਵੇਂ ਕਿ ਸੋਸ਼ਲ ਮੀਡੀਆ 'ਤੇ ਇਸ ਮਾਮਲੇ ਦੀ ਮਿਲੀ-ਜੁਲੀ ਪ੍ਰਤੀਕਿਰਿਆ ਆ ਰਹੀ ਹੈ। ਕੁਝ ਲੋਕ ਕੰਪਨੀ ਦੀ ਇਸ ਕਾਰਵਾਈ ਨੂੰ ਅਣਮਨੁੱਖੀ ਦੱਸ ਰਹੇ ਹਨ ਜਦਕਿ ਕੁਝ ਲੋਕ ਕੰਪਨੀ ਦੇ ਇਸ ਫੈਸਲੇ ਨੂੰ ਸਹੀ ਦੱਸ ਰਹੇ ਹਨ।
ਦੱਖਣੀ ਮੈਲਬੌਰਨ 'ਚ ਸਾਲਾਨਾ ਜੋੜ ਮੇਲਾ 29-30 ਨੂੰ, ਕਰਵਾਏ ਜਾਣਗੇ ਖੇਡ ਮੁਕਾਬਲੇ
NEXT STORY