ਬੀਜਿੰਗ : ਚੀਨ ਸਰਕਾਰ ਨੇ ਆਪਣੇ ਸਮੁੰਦਰੀ ਖੇਤਰ ਵਿੱਚ ਕੋਸਟ ਗਾਰਡ ਨੂੰ ਹਥਿਆਰਾਂ ਦਾ ਇਸਤੇਮਾਲ ਕਰਣ ਦੀ ਆਗਿਆ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ੀ ਤਾਕਤਾਂ ਖਾਸ ਕਰ ਕਵਾਡ ਵਿੱਚ ਸ਼ਾਮਲ ਦੇਸ਼ਾਂ ਅਮਰੀਕਾ-ਜਾਪਾਨ ਤੋਂ ਨਜਿੱਠਣ ਲਈ ਅਗਲੀ ਇੱਕ ਫਰਵਰੀ ਤੋਂ ਚੀਨੀ ਕੋਸਟ ਗਾਰਡਾਂ ਨੂੰ ਆਪਣੀ ਸਮੁੰਦਰੀ ਸਰਹੱਦ ਤੋਂ ਵਿਦੇਸ਼ੀ ਜਹਾਜ਼ਾਂ ਨੂੰ ਜ਼ਬਰਦਸਤੀ ਹਟਾਉਣ ਦੀ ਆਗਿਆ ਦਿੱਤੀ ਗਈ ਹੈ ਅਤੇ ਇੱਥੇ ਤੱਕ ਕਿ ਉਨ੍ਹਾਂ ਜਹਾਜ਼ਾਂ ਖ਼ਿਲਾਫ਼ ਹਥਿਆਰਾਂ ਦੀ ਵਰਤੋ ਕਰਣ ਨੂੰ ਕਿਹਾ ਹੈ ਜੋ ਉਨ੍ਹਾਂ ਦੀ ਸਮੁੰਦਰੀ ਸਰਹੱਦ ਤੋਂ ਪਿੱਛੇ ਨਹੀਂ ਹਟਦੇ।
ਚੀਨ ਨੇ ਆਪਣੇ ਕੋਸਟ ਗਾਰਡਾਂ ਨੂੰ ਉਨ੍ਹਾਂ ਦੀ ਸਮੁੰਦਰੀ ਸਰਹੱਦ ਵਿੱਚ ਵਿਦੇਸ਼ੀ ਸੰਸਥਾਵਾਂ ਦੁਆਰਾ ਜ਼ਬਰਦਸਤੀ ਦਾਅਵਾ ਕਰ ਉਨ੍ਹਾਂ ਦੇ ਟਾਪੂਆਂ 'ਤੇ ਇਕ ਪਾਸੜ ਬਣੇ ਢਾਂਚੇ ਨੂੰ ਹਟਾਉਣ ਲਈ ਅਥਾਰਟੀ ਨੂੰ ਆਗਿਆ ਦਿੱਤੀ ਹੈ। ਇਸ ਨਵੇਂ ਕਾਨੂੰਨਾਂ ਨਾਲ ਖਾਸਕਰ ਜਾਪਾਨ ਦੇ ਓਕਿਨਾਵਾ ਸੂਬੇ ਵਿੱਚ ਸੇਨਕਾਕੂ ਟਾਪੂ ਸਮੂਹ ਵਿੱਚ ਚੀਨ ਅਤੇ ਜਾਪਾਨ ਵਿਚਾਲੇ ਤਣਾਅ ਵੱਧ ਸਕਦਾ ਹੈ।
ਸੇਨਕਮਾਕੂ ਟਾਪੂ 'ਤੇ ਜਾਪਾਨ ਦਾ ਕੰਟਰੋਲ ਹੈ ਪਰ ਚੀਨ ਅਤੇ ਤਾਈਵਾਨ ਇਸ 'ਤੇ ਆਪਣਾ ਦਾਅਵਾ ਕਰਦੇ ਹਨ। ਮੀਡੀਆ ਰਿਪੋਰਟ ਅਨੁਸਾਰ ਚੀਨੀ ਦੇ ਜਹਾਜਾਂ ਨੂੰ ਰੈਗੁਲਰ ਤੌਰ 'ਤੇ ਟਾਪੂਆਂ ਦੇ ਕੋਲ ਵੇਖਿਆ ਗਿਆ ਹੈ। ਕੁੱਝ ਅਜਿਹੀਆਂ ਵੀ ਘਟਨਾਵਾਂ ਹੋਈਆਂ ਹਨ ਜਿੱਥੇ ਚੀਨੀ ਜਹਾਜ਼ਾਂ ਨੇ ਜਾਪਾਨੀ ਸਮੁੰਦਰੀ ਖੇਤਰ ਵਿੱਚ ਵੜ ਗਏ ਅਤੇ ਜਾਪਾਨੀ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਦਾ ਪਿੱਛਾ ਵੀ ਕੀਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਅਮਰੀਕਾ ਨੇ ਤਾਈਵਾਨ ’ਤੇ ਚੀਨੀ ਫੌਜ ਦੇ ਦਬਾਅ ਨੂੰ ਲੈ ਕੇ ਜਤਾਈ ਚਿੰਤਾ
NEXT STORY