ਬੀਜਿੰਗ- ਚੀਨ ਦੀ ਸਰਕਾਰ ਨੇ ਦੇਸ਼ ਵਿਚ ਬੀ. ਬੀ. ਸੀ. ਵਰਲਡ ਨਿਊਜ਼ ਦੇ ਟੈਲੀਵਿਜ਼ਨ ਅਤੇ ਰੇਡੀਓ ਪ੍ਰਸਾਰਣ 'ਤੇ ਤਤਕਾਲ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਬੀ. ਬੀ. ਸੀ. ਨੇ ਦੱਸਿਆ ਕਿ ਇਸ ਪਾਬੰਦੀ ਦਾ ਕਾਰਨ ਚੀਨ ਵਿਚ ਕੋਰੋਨਾ ਵਾਇਰਸ ਮਹਾਮਾਰੀ ਅਤੇ ਘੱਟ ਗਿਣਤੀ ਉਈਗਰ ਮੁਸਲਿਮ ਭਾਈਚਾਰੇ ਦੇ ਸ਼ੋਸ਼ਣ ਸਬੰਧੀ ਰਿਪੋਰਟਿੰਗ ਕਰਨਾ ਹੈ।
ਬੀ. ਬੀ. ਸੀ. ਨੇ ਕਿਹਾ ਕਿ ਚੀਨ ਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਉਹ ਨਿਰਾਸ਼ ਹਨ। ਹਾਲ ਹੀ ਵਿਚ ਬ੍ਰਿਟੇਨ ਨੇ ਚੀਨ ਦੇ ਸਰਕਾਰੀ ਚੈਨਲ ਸੀ. ਜੀ. ਟੀ. ਐੱਨ. ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਚੀਨ ਦਾ ਕਹਿਣਾ ਹੈ ਕਿ ਬੀ. ਬੀ. ਸੀ. ਨੇ ਨਿਯਮਾਂ ਦਾ ਉਲੰਘਣ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਹੋਰ ਸਾਲ ਲਈ ਬੀ. ਬੀ. ਸੀ. ਦੀ ਅਪੀਲ ਨੂੰ ਸਵਿਕਾਰ ਨਹੀਂ ਕੀਤਾ ਜਾਵੇਗਾ।
ਬ੍ਰਿਟਿਸ਼ ਵਿਦੇਸ਼ ਮੰਤਰੀ ਡਾਮਿਨਿਕ ਰੈਬ ਨੇ ਚੀਨ ਦੇ ਇਸ ਕਦਮ ਨੂੰ 'ਮੀਡੀਆ ਸੁਤੰਤਰਤਾ ਨੂੰ ਅਸਵਿਕਾਰ ਕਰਨਾ' ਦੱਸਿਆ ਹੈ, ਜਦਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਫ਼ੈਸਲੇ ਦੀ ਨਿੰਦਾ ਕੀਤੀ ਹੈ ਤੇ ਇਸ ਨੂੰ ਚੀਨ ਵਿਚ ਸੁਤੰਤਰ ਮੀਡੀਆ ਨੂੰ ਦਬਾਉਣ ਲਈ ਇਕ ਵੱਡੀ ਮੁਹਿੰਮ ਦਾ ਹਿੱਸਾ ਦੱਸਿਆ ਹੈ।
ਮਹਾਦੋਸ਼ 'ਤੇ ਡੈਮੋਕ੍ਰੇਟ ਮੈਂਬਰਾਂ ਨੇ ਕਿਹਾ- 'ਟਰੰਪ ਦੇ ਇਸ਼ਾਰੇ 'ਤੇ ਹੋਇਆ ਅਮਰੀਕੀ ਸੰਸਦ 'ਤੇ ਹਮਲਾ'
NEXT STORY