ਕਾਠਮੰਡੂ- ਨੇਪਾਲ ਨੇ ਨਿਰਮਾਣ ਅਧੀਨ ਸਮੱਗਰੀ ਅਤੇ ਹਵਾਈ ਅੱਡਾ ਯੋਜਨਾਵਾਂ ਲਈ ਜ਼ਰੂਰੀ ਸਮਾਨਾਂ ਦੀ ਸਪਲਾਈ ਕਰਨ ਲਈ 5 ਮਹੀਨੇ ਬਾਅਦ ਚੀਨ ਨਾਲ ਲੱਗਦੀ ਸਰਹੱਦ ਦੇ ਦੂਜੇ ਬਿੰਦੂ ਨੂੰ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਮੀਡੀਆ ਖਬਰ ਮੁਤਾਬਕ ਨੇਪਾਲ ਨੇ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਰੋਕਣ ਲਈ ਤਤੋਪਾਨੀ ਅਤੇ ਰਸੂਵਾਗੜ੍ਹੀ ਵਿਚ ਚੀਨ ਨਾਲ ਆਪਣੀਆਂ ਦੋ ਸਰਹੱਦਾਂ ਨੂੰ 29 ਜਨਵਰੀ ਨੂੰ ਬੰਦ ਕਰ ਦਿੱਤਾ ਸੀ। ਤਤੋਪਾਨੀ ਸਰਹੱਦ ਬਿੰਦੂ ਨੂੰ ਦਵਾਈਆਂ ਅਤੇ ਸਿਹਤ ਉਪਕਰਣ ਚੀਨ ਲੈ ਜਾਣ ਲਈ 8 ਅਪ੍ਰੈਲ ਨੂੰ ਖੋਲ੍ਹਿਆ ਗਿਆ ਸੀ। ਕਾਠਮੰਡੂ ਪੋਸਟ ਦੀ ਖਬਰ ਮੁਤਾਬਕ ਰਸੂਵਾਗੜ੍ਹੀ ਸਰਹੱਦ ਰਾਹੀਂ ਨੇਪਾਲ ਵਲੋਂ ਇਕ ਪਾਸਿਓਂ ਆਵਾਜਾਈ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਦੋਵੇਂ ਦੇਸ਼ ਸਹਿਮਤ ਹੋਏ। ਖਬਰਾਂ ਮੁਤਾਬਕ ਸਰਹੱਦ ਨੂੰ ਫਿਰ ਖੋਲ੍ਹਣ ਦੀ ਆਖਰੀ ਤਰੀਕ ਅਜੇ ਨਿਸ਼ਚਿਤ ਨਹੀਂ ਕੀਤੀ ਗਈ। ਰਾਸੁਵਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਹਰੀ ਪ੍ਰਸਾਦ ਪੰਤ ਨੇ ਕਿਹਾ ਕਿ ਬੁੱਧਵਾਰ ਨੂੰ ਨੇਪਾਲ-ਚੀਨ ਮੈਤਰੀ ਪੁਲ 'ਤੇ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਸਰਹੱਦ ਬਿੰਦੂ ਨੂੰ ਫਿਰ ਤੋਂ ਖੋਲ੍ਹਣ 'ਤੇ ਚਰਚਾ ਕੀਤੀ । ਨੇਪਾਲ ਹੁਣ ਤੱਕ ਕੋਰੋਨਾ ਵਾਇਰਸ ਦੇ 12,309 ਮਾਮਲੇ ਸਾਹਮਣੇ ਆਏ ਹਨ ਅਤੇ 28 ਲੋਕਾਂ ਦੀ ਮੌਤ ਹੋ ਗਈ।
1 ਕਰੋੜ ਤੋਂ ਪਾਰ ਹੋਈ ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ
NEXT STORY