ਵਾਸ਼ਿੰਗਟਨ : ਅਮਰੀਕੀ ਸੰਸਦ ਦੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਚੀਨ ਨੂੰ ਤਾਈਵਾਨ ਜਲਡਮਰੂਮੱਧ ’ਚ ਆਪਣੇ ਉਕਸਾਵੇ ਵਾਲੇ ਯੁੱਧ ਅਭਿਆਸਾਂ ਤੇ ਜੰਗੀ ਜਹਾਜ਼ਾਂ ਦੀ ਘੁਸਪੈਠ ਨਾਲ ਇਸ ਨੂੰ ਤਾਈਵਾਨ ’ਚ ‘ਆਮ ਸਥਿਤੀ ਦੇ ਤੌਰ ’ਤੇ’ ਸਥਾਪਿਤ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ। ਪੇਲੋਸੀ ਨੇ ਏਸ਼ੀਆ ਦੀ ਆਪਣੀ ਯਾਤਰਾ ਤੋਂ ਬਾਅਦ ਬੁੱਧਵਾਰ ਨੂੰ ਇਕ ਨਿਊਜ਼ ਕਾਨਫਰੰਸ ’ਚ ਕਿਹਾ, “ਅਸੀਂ ਚੀਨ ਨਾਲ ਦੇਖਿਆ ਹੈ ਕਿ ਉਹ ਅਜਿਹੀ ਸਥਿਤੀ ਨੂੰ ਆਮ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਅਸੀਂ ਅਜਿਹਾ ਹੋਣ ਨਹੀਂ ਦੇ ਸਕਦੇ।’’
ਇਹ ਵੀ ਪੜ੍ਹੋ : ਹੁਣ ਸਸਤੀ ਮਿਲੇਗੀ ਰੇਤ-ਬੱਜਰੀ ! ਪੰਜਾਬ ਕੈਬਨਿਟ ਨੇ ਮਾਈਨਿੰਗ ਨੀਤੀ ’ਚ ਕੀਤੀ ਸੋਧ
ਚੀਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਨੂੰ ਆਪਣੇ ਹਫ਼ਤਾ ਭਰ ਚੱਲਣ ਵਾਲੇ ਤੇ ਬੇਮਿਸਾਲ ਫੌਜੀ ਅਭਿਆਸ ‘ਸਫਲਤਾਪੂਰਵਕ’ ਪੂਰੇ ਕਰ ਲਏ, ਜਿਸ ਦੇ ਤਹਿਤ ਤਾਈਵਾਨ ਦੀ ਘੇਰਾਬੰਦੀ ਕੀਤੀ ਗਈ। ਉਸ ਨੇ ਚਿਤਾਵਨੀ ਦਿੱਤੀ ਕਿ ਬੀਜਿੰਗ ਆਪਣੀ ‘ਇਕ-ਚੀਨ’ ਨੀਤੀ ਨੂੰ ਲਾਗੂ ਕਰਵਾਉਣ ਲਈ ਇਕ ਆਮ ਸਥਿਤੀ ਦੇ ਤੌਰ ’ਤੇ ਨਿੱਤ ਦਿਨ ਯੁੱਧ ਅਭਿਆਸ ਕਰੇਗਾ। ਜ਼ਿਕਰਯੋਗ ਹੈ ਕਿ ਚੀਨ ਨੇ ਪੇਲੋਸੀ ਦੇ ਤਾਈਵਾਨ ਦੌਰੇ ਨੂੰ ਦੇਖਦਿਆਂ ਯੁੱਧ ਅਭਿਆਸ ਸ਼ੁਰੂ ਕੀਤੇ ਸਨ। ਪੇਲੋਸੀ ਨੇ ਕਿਹਾ, “ਅਸੀਂ ਉੱਥੇ ਚੀਨ ਬਾਰੇ ਗੱਲ ਕਰਨ ਨਹੀਂ ਗਏ। ਅਸੀਂ ਉੱਥੇ ਤਾਈਵਾਨ ਦੀ ਪ੍ਰਸ਼ੰਸਾ ਕਰਨ ਗਏ ਸੀ ਅਤੇ ਅਸੀਂ ਉੱਥੇ ਆਪਣੀ ਦੋਸਤੀ ਦਿਖਾਉਣ ਲਈ ਗਏ ਸੀ ਕਿ ਚੀਨ ਤਾਈਵਾਨ ਨੂੰ ਅਲੱਗ-ਥਲੱਗ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਸ ਦੌਰੇ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਇਕ ਅਾਜ਼ਾਦ ਤੇ ਮੁਕਤ ਹਿੰਦ-ਪ੍ਰਸ਼ਾਂਤ ਲਈ ਅਮਰੀਕਾ ਦੀ ਵਚਨਬੱਧਤਾ ਅਡਿੱਗ ਹੈ।’’
ਤਾਈਵਾਨ ਖ਼ਿਲਾਫ਼ ਹਮਲਾਵਰ ਰਵੱਈਏ ਨੂੰ ਲੈ ਕੇ ਬ੍ਰਿਟੇਨ ਨੇ ਚੀਨੀ ਰਾਜਦੂਤ ਨੂੰ ਕੀਤਾ ਤਲਬ
NEXT STORY