ਬੀਜਿੰਗ – ਚੀਨ ਨੇ ਪਾਕਿਸਤਾਨ ਦੇ ਅਸ਼ਾਂਤ ਬਲੌਚਿਸਤਾਨ ਸੂਬੇ ’ਚ ਹੋਏ ਅੱਤਵਾਦੀ ਹਮਲਿਆਂ ਦੀ ਮੰਗਲਵਾਰ ਨੂੰ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਪਾਕਿਸਤਾਨ ਦੇ ਅੱਤਵਾਦੀ ਰੋਕੂ ਮੁਹਿੰਮ ਦਾ ਸਹਿਯੋਗ ਜਾਰੀ ਰੱਖੇਗਾ। ਇਨ੍ਹਾਂ ਅੱਤਵਾਦੀ ਹਮਲਿਆਂ ’ਚ 37 ਲੋਕ ਮਾਰੇ ਗਏ ਸਨ। ਬਲੌਚ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਹਮਲਿਆਂ ਦੀ ਨਿੰਦਾ ਕਰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜ਼ਿਆਨ ਨੇ ਰੋਜ਼ਾਨਾ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਚੀਨ ਸਖਤੀ ਨਾਲ ਅੱਤਵਾਦ ਦੇ ਸਾਰੇ ਰੂਪਾਂ ਦਾ ਵਿਰੋਧ ਕਰਦਾ ਹੈ ਅਤੇ ਅੱਤਵਾਦ ਰੋਕੂ ਮੁਹਿੰਮ ਨੂੰ ਤੇਜ਼ ਕਰਨ, ਸਮਾਜਿਕ ਏਕਤਾ ਅਤੇ ਸਥਿਰਤਾ ਨੂੰ ਬਨਾਈ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਲਈ ਪਾਕਿਸਤਾਨ ਦਾ ਪੂਰੀ ਤਰ੍ਹਾਂ ਸਹਿਯੋਗ ਕਰਦਾ ਹੈ।
ਲਿਨ ਨੇ ਕਿਹਾ ਕਿ ਚੀਨ ਖੇਤਰ ’ਚ ਸ਼ਾਂਤੀ ਅਤੇ ਸੁਰੱਖਿਆ ਬਨਾਈ ਰੱਖਣ ਲਈ ਪਾਕਿਸਤਾਨ ਨਾਲ ਅੱਤਵਾਦ ਵਿਰੋਧੀ ਅਤੇ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਰੱਖਦਾ ਹੈ। ਅਸ਼ਾਂਤ ਬਲੌਚਿਸਤਾਨ ’ਚ ਦੋ ਵੱਡੇ ਹਮਲੇ ਉਹ ਸਮੇਂ ਹੋਏ ਹਨ ਜਦੋਂ ਚੀਨ ਦੇ ਇਕ ਸਿਖਰ ਫੌਜੀ ਅਧਿਕਾਰੀ ਸੁਰੱਖਿਆ ਮੁਲਾਂਕਣ ਲਈ ਪਾਕਿਸਤਾਨ ਦਾ ਦੌਰਾ ਕਰ ਰਹੇ ਹਨ। ਖਾਸ ਤੌਰ 'ਤੇ 60 ਅਮਰੀਕੀ ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਦੀ ਸੁਰੱਖਿਆ ਦੀ ਸਮੀਖਿਆ ਕਰਨ ਲਈ। ਬਹੁ-ਪ੍ਰਾਜੈਕਟ ਕੋਰੀਡੋਰ ਦਾ ਬਲੌਚ ਅੱਤਵਾਦੀ ਵਿਰੋਧ ਕਰ ਰਹੇ ਹਨ ਅਤੇ ਇਸ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਬਲੌਚ ਬਗਾਵਤੀ ਫ਼ੌਜਾਂ ਨੇ ਪਾਕਿਸਤਾਨ ’ਚ ਵੱਖ-ਵੱਖ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਚੀਨੀ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਇਆ ਹੈ।
ਪਾਕਿਸਤਾਨ ਦੇ ਅਸ਼ਾਂਤ ਬਲੌਚਿਸਤਾਨ ਸੂਬੇ ’ਚ ਸੋਮਵਾਰ ਨੂੰ ਦੋ ਵੱਖਰੇ ਹਮਲਿਆਂ ’ਚ ਹਥਿਆਰਬੰਦ ਹਮਲਾਵਰਾਂ ਨੇ ਘੱਟੋ-ਘੱਟ 37 ਲੋਕਾਂ ਦੀ ਹੱਤਿਆ ਕਰ ਦਿੱਤੀ। ਪਹਿਲੀ ਘਟਨਾ ’ਚ ਬਲੌਚਿਸਤਾਨ ਦੇ ਮੂਸਾਖੇਲ ਜ਼ਿਲ੍ਹੇ ’ਚ ਬੰਦੂਕਧਾਰੀ ਆਪਣੇ ਸਾਥੀਆਂ ਨੂੰ ਬੱਸਾਂ ਤੋਂ ਯਾਤਰੀਆਂ ਨੂੰ ਉਤਾਰ ਕੇ ਅਤੇ ਉਨ੍ਹਾਂ ਦੀ ਪਛਾਣ ਪੱਤਰ ਦੇਖਣ ਦੇ ਬਾਅਦ ਪੰਜਾਬ ਸੂਬੇ ਦੇ ਘੱਟੋ-ਘੱਟ 23 ਲੋਕਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਦੂਜਾ ਹਮਲਾ ਬਲੌਚਿਸਤਾਨ ਦੇ ਕਲਾਤ ਜ਼ਿਲ੍ਹੇ ’ਚ ਕੀਤਾ ਗਿਆ ਸੀ ਅਤੇ ਬੰਦੂਕਧਾਰੀਆਂ ਨੇ 4 ਪੁਲਸ ਅਧਿਕਾਰੀਆਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਹੱਤਿਆ ਕਰ ਦਿੱਤੀ। ਕਲਾਤ ਕੈਪੀਟਲ ਕਵੈਟਾ ਤੋਂ ਲਗਭਗ 150 ਕਿਲੋਮੀਟਰ ਦੱਖਣ ’ਚ ਸਥਿਤ ਹੈ ਅਤੇ ਬਲੌਚ ਕਬੀਲਿਆਂ ਦਾ ਇਲਾਕੇ ’ਚ ਪ੍ਰਭਾਵ ਹੈ। ਇਸ ਦੌਰਾਨ, ਚੀਨ ਦੀ ਜਨਵਾਦੀ ਮੁਕਤੀ ਫੌਜ (ਪੀ.ਐੱਲ.ਏ.) ਦੇ ਜਮੀਨੀ ਬਲਾਂ ਦੇ ਕਮਾਂਡਰ ਜਨਰਲ ਲੀ ਕਿਓਮਿੰਗ ਨੇ ਸੋਮਵਾਰ ਨੂੰ ਇਸਲਾਮਾਬਾਦ ’ਚ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨਾਲ ਮੀਟਿੰਗ ਕੀਤੀ।
26 ਫੁੱਟ ਡੂੰਘੇ ਸਿੰਕਹੋਲ 'ਚ ਡਿੱਗੀ ਭਾਰਤੀ ਔਰਤ, 5 ਦਿਨ ਬਾਅਦ ਵੀ ਕੋਈ ਸੁਰਾਗ ਨਹੀਂ
NEXT STORY