ਲੰਡਨ- ਕੋਰੋਨਾ ਕਾਰਨ ਬ੍ਰਿਟੇਨ ਦੇ ਬੱਚਿਆਂ ਵਿਚ ਇਨਫਲੇਮੈਟਰੀ ਸਿੰਡਰੋਮ ਵਧ ਰਿਹਾ ਹੈ, ਜਿਸ ਦਾ ਨਤੀਜਾ ਕਈ ਸਰੀਰਕ ਅੰਗਾਂ ਦੇ ਫੇਲ ਹੋਣ ਦੇ ਰੂਪ ਵਿਚ ਸਾਹਮਣੇ ਆ ਸਕਦਾ ਹੈ। ਡਾਕਟਰਾਂ ਮੁਤਾਬਕ 3 ਹਫਤਿਆਂ ਤੋਂ ਅਜਿਹੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ 'ਤੇ ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ ਨੇ ਡਾਕਟਰਾਂ ਨੂੰ ਅਲਰਟ ਕੀਤਾ ਹੈ।
ਡਾਕਟਰਾਂ ਦੀ ਸੋਸਾਇਟੀ ਨੇ ਆਈ. ਸੀ. ਯੂ. ਵਿਚ ਇਨ੍ਹਾਂ ਬੱਚਿਆਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੀ ਤਿਆਰੀ ਰੱਖਣ ਨੂੰ ਕਿਹਾ ਹੈ। ਅਲਰਟ ਨੂੰ ਲੈ ਕੇ ਬੱਚਿਆਂ ਦੀ ਮਾਹਰ ਮੈਡੀਕਲ ਸੋਸਾਇਟੀ ਨੇ ਆਪਣੇ ਮੈਂਬਰਾਂ ਨੂੰ ਦੱਸਿਆ ਕਿ ਕੋਵਿਡ-19 ਨਾਲ ਬੱਚਿਆਂ ਨੂੰ ਇੰਫਲੈਮੈਟਰੀ ਸਿੰਡਰੋਮ (inflammatory) ਵੱਧ ਰਿਹਾ ਹੈ, ਜਿਸ ਦਾ ਨਤੀਜਾ ਮਲਟੀਪਲ ਆਰਗਨ ਦਾ ਫੇਲ ਹੋਣਾ ਹੋ ਸਕਦਾ ਹੈ। ਡਾਕਟਰਾਂ ਮੁਤਾਬਕ ਤਿੰਨ ਹਫਤਿਆਂ ਵਿਚ ਅਜਿਹੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ 'ਤੇ ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ ਨੇ ਡਾਕਟਰਾਂ ਨੂੰ ਅਲਰਟ ਕੀਤਾ ਹੈ।
ਇਸ ਦੌਰਾਨ ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਸੋਜ ਆ ਜਾਂਦੀ ਹੈ। ਕਈਆਂ ਨੂੰ ਪੇਟ ਤੇ ਦਿਲ ਵਿਚ ਸੋਜ ਦੀ ਸ਼ਿਕਾਇਤ ਹੋ ਰਹੀ ਹੈ। ਵਾਇਰਸ ਵਧੇਰੇ ਹੋਣ ਨਾਲ ਅੰਗ ਕੰਮ ਕਰਨਾ ਬੰਦ ਵੀ ਕਰ ਸਕਦੇ ਹਨ। ਕੋਰੋਨਾ ਦੀ ਲਪੇਟ ਵਿਚ ਆਏ ਬੱਚਿਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਇਸ ਦੇ ਪ੍ਰਸਾਰ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਸ਼ੱਕ ਹੈ ਕਿ ਜੇਕਰ ਮਾਮਲੇ ਵਧੇ ਤਾਂ ਬੱਚਿਆਂ ਨੂੰ ਸਿੱਧੇ ਆਈ. ਸੀ. ਯੂ. ਵਿਚ ਰੱਖਣਾ ਪਵੇਗਾ, ਜੋ ਪਹਿਲਾਂ ਹੀ ਕੋਵਿਡ-19 ਮਰੀਜ਼ਾਂ ਦੀ ਗਿਣਤੀ ਨਾਲ ਭਰੇ ਹੋਏ ਹਨ।
ਕੋਰੋਨਾ ਦਾ ਕਹਿਰ, ਆਖਰੀ ਕਿੱਸ ਨਾਲ ਹਸਪਤਾਲ 'ਚ ਪਤਨੀ ਨੇ ਕਿਹਾ ਅਲਵਿਦਾ
NEXT STORY