ਪਨਾਮਾ — ਲੈਟਿਨ ਅਮਰੀਕੀ ਦੇਸ਼ ਪਨਾਮਾ ਨੇ ਵਿਸ਼ਵ ਪ੍ਰਸਿੱਧ ਪਨਾਮਾ ਨਹਿਰ 'ਤੇ ਪੁਲ ਬਣਾਉਣ ਦਾ ਠੇਕਾ ਚੀਨੀ ਕੰਪਨੀਆਂ ਦੇ ਇਕ ਸਮੂਹ ਨੂੰ ਦਿੱਤਾ ਹੈ। ਦੇਸ਼ ਦੇ ਰਾਸ਼ਟਰਪਤੀ ਜੁਆਨ ਕਾਰਲੋਸ ਵਾਰੇਲਾ ਨੇ ਦੇਸ਼ ਦੇ ਦੌਰੇ 'ਤੇ ਆਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਵਾਪਸੀ ਤੋਂ ਇਕ ਦਿਨ ਬਾਅਦ ਇਹ ਐਲਾਨ ਕੀਤਾ। ਪਨਾਮਾ ਕਵਾਰਤੋ ਪੁਅੰਤੇ ਨਾਂ ਦਾ ਇਹ ਸਮੂਹ 1.4 ਅਰਬ ਡਾਲਰ ਦੀ ਲਾਗਤ ਨਾਲ ਪੁਲ ਦਾ ਨਿਰਮਾਣ ਕਰੇਗਾ। ਇਸ ਠੇਕੇ ਨੂੰ ਹਾਸਲ ਕਰਨ ਲਈ ਸਪੇਨ, ਇਟਲੀ ਅਤੇ ਦੱਖਣੀ ਕੋਰੀਆ ਦੀਆਂ ਕੰਪਨੀਆਂ ਵੀ ਕੋਸ਼ਿਸ਼ ਕਰ ਰਹੀਆਂ ਸਨ।
ਕਾਰਲੋਸ ਨੇ ਆਖਿਆ ਕਿ ਪਨਾਮਾ ਚੀਨ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ (ਬੁੱਧਵਾਰ) ਤੋਂ ਸ਼ੁਰੂ ਹੋ ਰਿਹਾ ਇਹ ਪ੍ਰਾਜੈਕਟ ਦੋਹਾਂ ਦੇਸ਼ਾਂ ਦੇ ਆਪਸੀ ਵਿਸ਼ਵਾਸ ਨੂੰ ਵਿਅਕਤ ਕਰਦਾ ਹੈ। ਪਨਾਮਾ ਦੇ ਇਤਿਹਾਸ 'ਚ ਇਹ ਸਭ ਤੋਂ ਵੱਡਾ ਨਿਰਮਾਣ ਹੋਵੇਗਾ। ਇਸ ਕਦਮ ਨਾਲ ਪਨਾਮਾ ਪਹਿਲਾ ਅਜਿਹਾ ਲੈਟਿਨ ਅਮਰੀਕੀ ਦੇਸ਼ ਬਣ ਗਿਆ ਹੈ ਜੋ ਪੇਇਚਿੰਗ ਦੇ ਅਰਬਾਂ ਡਾਲਰ ਵਾਲੇ ਪ੍ਰਾਜੈਕਟ 'ਬੈਲਟ ਐਂਡ ਰੋਡ' ਵਿਕਾਸ ਪਹਿਲ 'ਚ ਸ਼ਾਮਲ ਹੋ ਗਿਆ ਹੈ।
ਥਾਈਲੈਂਡ : ਜਾਅਲੀ ਵਿਆਹ ਘਪਲੇ 'ਚ 10 ਭਾਰਤੀ ਪੁਰਸ਼ ਤੇ 24 ਔਰਤਾਂ ਗ੍ਰਿਫਤਾਰ
NEXT STORY