ਬੀਜਿੰਗ (ਬਿਊਰੋ): ਪੂਰੀ ਦੁਨੀਆ ਚੀਨ ਤੋਂ ਫੈਲੇ ਕੋਰੋਨਾਵਾਇਰਸ ਨਾਲ ਪਰੇਸ਼ਾਨ ਹੈ। ਹੁਣ ਤੱਕ ਇਸ ਖਤਰਨਾਕ ਵਾਇਰਸ ਕਾਰਨ ਮੌਤ ਦਾ ਅੰਕੜਾ 7,170 ਤੋਂ ਪਾਰ ਹੋ ਚੁੱਕਾ ਹੈ ਅਤੇ 183,003 ਲੋਕ ਇਨਫੈਕਟਿਡ ਹਨ। ਵਿਗਿਆਨੀ ਇਸ ਵਾਇਰਸ ਦੇ ਇਨਫੈਕਸ਼ਨ ਤੋਂ ਬਚਾਅ ਲਈ ਟੀਕਾਂ ਜਾਂ ਦਵਾਈ ਬਣਾਉਣ ਵਿਚ ਲੱਗੇ ਹੋਏ ਹਨ। ਚੀਨ ਦੇ ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਇਸ ਦੌਰਾਨ ਇਕ ਨਵੀਂ ਸ਼ੋਧ ਸਾਹਮਣੇ ਆਈ ਹੈ। ਇਸ ਸ਼ੋਧ ਵਿਚ ਇਸ ਗੱਲ ਦਾ ਅਧਿਐਨ ਕੀਤਾ ਗਿਆ ਹੈ ਕਿ ਕੋਰੋਨਾਵਾਇਰਸ ਕਿਸ ਜਗ੍ਹਾ 'ਤੇ ਕਿੰਨੇ ਸਮੇਂ ਤੱਕ ਜਿਉਂਦਾ ਰਹਿ ਸਕਦਾ ਹੈ ਅਤੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
2 ਦਿਨ ਪਹਿਲਾਂ 11 ਮਾਰਚ ਨੂੰ medRxiv ਵਿਚ ਇਕ ਅਧਿਐਨ ਪ੍ਰਕਾਸ਼ਿਤ ਹੋਇਆ। ਇਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਦਾ ਵਾਇਰਸ ਖੁੱਲ੍ਹੀਆਂ ਸਤਹਾਂ ਵਿਚ ਵੱਧ ਤੋਂ ਵੱਧ 3 ਘੰਟੇ ਤੱਕ ਰਹਿ ਸਕਦਾ ਹੈ। ਉਸ ਦੇ ਬਾਅਦ ਉਹ 2 ਤੋਂ 3 ਦਿਨਾਂ ਤੱਕ ਪਲਾਸਟਿਕ ਅਤੇ ਸਟੈਨਲੈੱਸ ਸਟੀਲ ਦੀਆਂ ਸਤਹਾਂ 'ਤੇ 4 ਘੰਟੇ ਅਤੇ ਕਾਗਜ਼ ਦੀ ਸਮੱਗਰੀ 'ਤੇ ਵੱਧ ਤੋਂ ਵੱਧ 24 ਘੰਟੇ ਤੱਕ ਜਿਉਂਦੇ ਰਹਿਣ ਵਿਚ ਸਮਰੱਥ ਹੈ। ਭਾਵੇਂਕਿ ਇਸ ਸ਼ੋਧ ਦੀ ਹਾਲੇ ਤੱਕ ਦੁਬਾਰਾ ਸਮੀਖਿਆ ਨਹੀਂ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਖੌਫ : ਭਾਰਤੀ ਸ਼ਖਸ ਨੂੰ 'ਚੀਨੀ' ਦੱਸ ਕੇ ਕੁੱਟਿਆ, ਗੰਭੀਰ ਜ਼ਖਮੀ
ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਵੁਹਾਨ ਦੇ ਇਕ ਵਾਯਰੋਲੌਜੀਸਟ ਯਾਂਗ ਝਾਨਕਿਊ ਨੇ ਕਿਹਾ,''ਕੋਰੋਨਾਵਾਇਰਸ ਦੇ ਜਿਉਂਦੇ ਰਹਿਣ 'ਤੇ ਉਸ ਜਗ੍ਹਾ ਦਾ ਤਾਪਮਾਨ, ਸਤਹਿ ਦੀ ਕਿਸਮ ਅਤੇ ਵਾਤਾਵਰਨ ਦੀ ਨਮੀ 'ਤੇ ਨਿਰਭਰ ਕਰਦੀ ਹੈ।'' ਇਸੇ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈਕਿ ਕੋਵਿਡ-19 ਵਾਇਰਸ ਵੱਖ-ਵੱਖ ਵਸਤਾਂ ਦੀ ਸਤਹਿ 'ਤੇ ਕਿੰਨੇ ਸਮੇਂ ਜਿਉਂਦਾ ਰਹਿ ਸਕਦਾ ਹੈ। ਯਾਂਗ ਮੁਤਾਬਕ,''ਕੋਵਿਡ-19 ਮੁੱਖ ਰੂਪ ਨਾਲ ਬੂੰਦਾਂ, ਇਕ-ਦੂਜੇ ਨਾਲ ਸੰਪਰਕ ਅਤੇ ਵਾਯੂਮੰਡ ਵਿਚ ਟਰਾਂਸਮਿਸ਼ਨ ਦੇ ਮਾਧਿਅਮ ਨਾਲ ਜ਼ਿਆਦਾ ਫੈਲ ਰਿਹਾ ਹੈ।''
ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਵਾਇਰਸ ਦੇ ਅਨੁਕੂਲ ਮਾਹੌਲ ਰਹਿੰਦਾ ਹੈ ਤਾਂ ਇਹ ਕੁਝ ਘੰਟਿਆਂ ਤੋਂ ਲੈ ਕੇ ਕਈ ਦਿਨਾਂ ਤੱਕ ਸਤਹਿ 'ਤੇ ਬਣਿਆ ਰਹਿ ਸਕਦਾ ਹੈ। ਉਂਝ ਦੂਜੇ ਦੇਸ਼ਾਂ ਦੇ ਵਿਗਿਆਨੀ ਵੀ ਇਸ ਤਰ੍ਹਾਂ ਦੀ ਸ਼ੋਧ ਕਰਨ ਵਿਚ ਲੱਗੇ ਹੋਏ ਹਨ। ਅਮਰੀਕਾ, ਚੀਨ, ਸਪੇਨ ਅਤੇ ਇਟਲੀ ਸਮੇਤ ਕਈ ਦੇਸ਼ਾਂ ਦੇ ਲੋਕ ਵੱਡੇ ਪੱਧਰ 'ਤੇ ਇਨੀ ਦਿਨੀਂ ਕੋਰੋਨਾਵਾਇਰਸ ਦੇ ਇਨਫੈਕਸ਼ਨ ਦਾ ਸ਼ਿਕਾਰ ਹਨ ਉੱਥੇ ਇਸ ਸਥਿਤੀ ਨੂੰ ਵਿਸ਼ਵ ਸਿਹਤ ਸੰਗਠਨ ਨੇ ਗਲੋਬਲ ਐਮਰਜੈਂਸੀ ਐਲਾਨਿਆ ਹੋਇਆ ਹੈ। ਇਸ ਲਈ ਲੱਗਭਗ ਸਾਰੇ ਦੇਸ਼ਾਂ ਵਿਚ ਮਾਲ, ਸਕੂਲ, ਕਾਲਜ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ।
ਕੋਵਿਡ-19: ਇਕ ਮਹੀਨੇ ਬਾਅਦ ਘਰ ਪਰਤੀ ਮਾਂ, ਬੇਟੇ ਦਾ ਰੋ-ਰੋ ਹੋਇਆ ਬੁਰਾ ਹਾਲ (ਵੀਡੀਓ)
NEXT STORY