ਯੇਰੂਸ਼ਲਮ (ਬਿਊਰੋ): ਇਜ਼ਰਾਈਲ ਵਿਚ ਕੋਰੋਨਾਵਾਇਰਸ ਨਾਲ ਜੁੜੇ ਨਫਰਤ ਅਪਰਾਧ ਦੇ ਤਹਿਤ ਭਾਰਤੀ ਮੂਲ ਦੇ ਇਕ ਯਹੂਦੀ ਨੂੰ 2 ਲੋਕਾਂ ਨੇ 'ਚੀਨੀ' ਨਾਗਰਿਕ ਕਰਾਰ ਦਿੰਦੇ ਹੋਏ ਬੁਰੀ ਤਰ੍ਹਾਂ ਕੁੱਟਿਆ।ਇਜ਼ਰਾਇਲੀ ਸ਼ਖਸ ਨੇ ਪਹਿਲਾਂ ਕੋਰੋਨਾ, ਕੋਰੋਨਾ ਬੋਲਿਆ ਅਤੇ ਫਿਰ ਤਿਬੇਰਿਯਾਸ ਸਿਟੀ ਵਿਚ ਵਾਇਰਸ ਦੇ ਪ੍ਰਕੋਪ ਨਾਲ ਜੁੜੇ ਇਕ ਸਪੱਸ਼ਟ ਨਸਲਵਾਦੀ ਹਮਲੇ ਵਿਚ ਉਸ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ। ਮਨੀਪੁਰ ਅਤੇ ਮਿਜੋਰਮ ਦੇ ਬੇਨੀ ਮੇਂਸ਼ੇ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ 28 ਸਾਲ ਐਮ-ਸ਼ਾਲੇਮ ਸਿੰਗਸਨ ਨੂੰ ਛਾਤੀ ਵਿਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇਲਾਜ ਲਈ ਉਸ ਨੂੰ ਪੋਰੀਯਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਪ੍ਰਮੁੱਖ ਇਜ਼ਰਾਇਲੀ ਟੀ.ਵੀ. ਚੈਨਲ ਨੇ ਦੱਸਿਆ ਕਿ ਪੁਲਸ ਘਟਨਾ ਦੀ ਜਾਣਕਾਰੀ ਦੇ ਆਧਾਰ 'ਤੇ ਦੋ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਸਿੰਗਸਨ ਨੇ ਪੁਲਸ ਨੂੰ ਦੱਸਿਆ,''ਉਸ ਨੇ ਹਮਲਾਵਰਾਂ ਨੂੰ ਇਹ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਉਹ ਨਾ ਤਾਂ ਚੀਨੀ ਨਾਗਰਿਕ ਸੀ ਅਤੇ ਨਾ ਹੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਰ ਕੁੱਟਣ ਵਾਲੇ ਹਮਲਾਵਰਾਂ ਨੇ ਉਸ ਦੀ ਇਕ ਨਾ ਸੁਣੀ।'' ਸਿੰਗਸਨ 'ਤੇ ਹਮਲਾ ਸ਼ਨੀਵਾਰ ਨੂੰ ਕੀਤਾ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈਕਿ ਉਹ 3 ਸਾਲ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਭਾਰਤ ਤੋਂ ਇਜ਼ਰਾਈਲ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 7,170 ਦੇ ਪਾਰ
ਇਸ ਘਟਨਾ ਦਾ ਕੋਈ ਗਵਾਹ ਨਹੀਂ ਸੀ ਅਤੇ ਪੁਲਸ ਨੂੰ ਖੋਜ ਮੁੱਖ ਰੂਪ ਨਾਲ ਖੇਤਰ ਵਿਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਚੱਲ ਰਹੀ ਹੈ। ਸ਼ੈਵੀ ਇਜ਼ਰਾਈਲ ਦੇ ਪ੍ਰਧਾਨ ਅਤੇ ਸੰਸਥਾਪਕ ਮਾਈਕਲ ਫ੍ਰੇਯੰਡ ਨੇ ਕਿਹਾ ਕਿ ਅਸੀਂ ਭੱਦੇ ਅਤੇ ਨਸਲਵਾਦੀ ਹਮਲੇ ਦੀ ਖਬਰ ਪਾ ਕੇ ਹੈਰਾਨ ਸੀ। ਇਹ ਸੰਗਠਨ ਇਜ਼ਰਾਈਲ ਵਿਚ ਬੇਨੀ ਮੇਂਸ਼ੇ ਭਾਈਚਾਰੇ ਦੇ ਲੋਕਾਂ ਦੇ ਇਮੀਗ੍ਰੇਸ਼ਨ 'ਤੇ ਕੰਮ ਕਰ ਰਿਹਾ ਹੈ। ਫ੍ਰੇਯੰਡ ਨੇ ਕਿਹਾ ਕਿ ਮੈਂ ਮੰਗ ਕਰਦਾ ਹਾਂ ਕਿ ਇਜ਼ਰਾਇਲੀ ਪੁਲਸ ਘਟਨਾ ਦੀ ਤੁਰੰਤ ਜਾਂਚ ਕਰੇ ਅਤੇ ਉਹਨਾਂ ਲੋਕਾਂ ਦੇ ਵਿਰੁੱਧ ਮੁਕੱਦਮਾ ਚਲਾਏ ਜਿਹਨਾਂ ਨੇ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਯਾਤਰੀ ਤੇ ਏਅਰ ਹੋਸਟੇਸ 'ਚ ਬਹਿਸ, ਪਹਿਲਾਂ ਥੁੱਕਿਆ ਫਿਰ ਮਾਰਿਆ ਥੱਪੜ (ਵੀਡੀਓ)
ਯਾਤਰੀ ਤੇ ਏਅਰ ਹੋਸਟੇਸ 'ਚ ਬਹਿਸ, ਪਹਿਲਾਂ ਥੁੱਕਿਆ ਫਿਰ ਮਾਰਿਆ ਥੱਪੜ (ਵੀਡੀਓ)
NEXT STORY