ਬੀਜਿੰਗ (ਬਿਊਰੋ): ਚੀਨ ਵਿਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 2000 ਦੇ ਪਾਰ ਹੋ ਚੁੱਕੀ ਹੈ ਅਤੇ ਲੱਗਭਗ 74,000 ਲੋਕ ਪੀੜਤ ਹਨ। ਮਹਾਮਾਰੀ ਦੇ ਕੇਂਦਰ ਵੁਹਾਨ ਤੋਂ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਵੁਚਾਂਗ ਹਸਪਤਾਲ ਦੇ ਡਾਇਰੈਕਟਰ ਲਿਉ ਝਿਮਿੰਗ ਦੀ ਮੌਤ ਦੇ ਬਾਅਦ ਇੱਥੋਂ ਦੀ ਚੀਫ ਨਰਸ ਲੀ ਫੈਨ (59) ਦੀ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਲੀ ਦੀ 2 ਫਰਵਰੀ ਤੱਕ ਹਸਪਤਾਲ ਦੇ ਇੰਜੈਕਸ਼ਨ ਰੂਮ ਵਿਚ ਡਿਊਟੀ ਸੀ।
ਪਰੇਸ਼ਾਨੀ ਮਹਿਸੂਸ ਹੋਣ ਦੇ ਬਾਅਦ ਜਦੋਂ ਨਰਸ ਦੀ ਜਾਂਚ ਕੀਤੀ ਗਈ ਤਾਂ ਇਨਫੈਕਸ਼ਨ ਦੀ ਪੁਸ਼ਟੀ ਹੋਈ। ਇਸ ਦੇ ਬਾਅਦ ਨਰਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।14 ਫਰਵਰੀ ਨੂੰ ਉਸ ਦੀ ਮੌਤ ਹੋ ਗਈ। ਇੱਥੇ ਦੱਸ ਦਈਏ ਕਿ ਨਰਸ ਦੇ ਮਾਤਾ-ਪਿਤਾ ਅਤੇ ਭਰਾ ਦੀ ਇਨਫੈਕਸ਼ਨ ਨਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਾਂਗਕਾਂਗ ਵਿਚ ਇਕ ਹੋਰ ਮਰੀਜ਼ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ। ਈਰਾਨ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਦੋਹਾਂ ਦੀ ਜਾਂਚ ਰਿਪੋਰਟ ਪੌਜੀਟਿਵ ਆਈ ਸੀ, ਦੋਵੇਂ ਬਜ਼ੁਰਗ ਸਨ।
ਉੱਧਰ ਪੂਰੀ ਦੁਨੀਆ ਵਿਚ ਦਹਿਸ਼ਤ ਫੈਲਾ ਚੁੱਕੇ ਜਾਨਲੇਵਾ ਕੋਰੋਨਾਵਾਇਰਸ ਦਾ ਟੀਕਾ ਅਤੇ ਇਲਾਜ ਲੱਭਣ ਦੀ ਦਿਸ਼ਾ ਵਿਚ ਵੱਡੀ ਸਫਲਤਾ ਮਿਲੀ ਹੈ। ਅਮਰੀਕਾ ਦੇ ਵਿਗਿਆਨੀਆਂ ਨੇ ਇਸ ਦਾ 3ਡੀ ਐਟਾਮਿਕ ਸਕੇਲ ਮੈਪ ਤਿਆਰ ਕਰ ਲਿਆ ਹੈ। ਯੂਨੀਵਰਸਿਟੀ ਆਫ ਟੈਕਸਾਸ ਅਤੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਵਿਗਿਆਨੀਆਂ ਨੇ ਚੀਨ ਦੇ ਸ਼ੋਧ ਕਰਤਾਵਾਂ ਵੱਲੋਂ ਉਪਲਬਧ ਕਰਵਾਏ ਗਏ ਵਾਇਰਸ ਦੇ ਜੈਨੇਟਿਕ ਕੋਡ ਦੀ ਮਦਦ ਨਾਲ ਇਹ ਸਫਲਤਾ ਹਾਸਲ ਕੀਤੀ ਹੈ। ਵਿਗਿਆਨੀ ਇਸ ਐਟਾਮਿਕ ਮੈਪ ਨੂੰ ਦੁਨੀਆ ਭਰ ਦੇ ਵਿਗਿਆਨੀਆਂ ਦੇ ਨਾਲ ਸਾਂਝਾ ਕਰਦਿਆਂ ਸ਼ੋਧ ਦੀ ਦਿਸ਼ਾ ਵਿਚ ਯਤਨਸ਼ੀਲ ਹਨ। ਆਸ ਹੈ ਕਿ ਇਸ ਦੀ ਮਦਦ ਨਾਲ ਇਮਿਊਨ ਸਿਸਟਮ ਨੂੰ ਵਾਇਰਸ ਨਾਲ ਲੜਨ ਲਈ ਤਿਆਰ ਕਰਨਾ ਸੰਭਵ ਹੋ ਸਕਦਾ ਹੈ।
ਜਾਪਾਨੀ ਕਰੂਜ਼ ਦੇ ਦੋ ਬਜ਼ੁਰਗ ਯਾਤਰੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ
NEXT STORY