ਪੇਈਚਿੰਗ— ਚੀਨ ਨੇ ਬ੍ਰਹਮਪੁੱਤਰ ਦਾ ਰੁਖ ਮੋੜਨ ਤੇ 1000 ਕਿਲੋਮੀਟਰ ਲੰਬੀ ਸੁਰੰਗ ਬਣਾਉਣ ਦੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਗਲਤ ਤੇ ਬੇਬੁਨਿਆਦ ਦੱਸਿਆ ਹੈ। ਖਬਰਾਂ ਆ ਰਹੀਆਂ ਸਨ ਕਿ ਚੀਨ ਇਕ ਬੰਜਰ ਇਲਾਕੇ ਤੱਕ ਪਾਣੀ ਪਹੁੰਚਾਉਣ ਲਈ 1000 ਕਿਲੋਮੀਟਰ ਲੰਬੀ ਸੁਰੰਗ ਬਣਾ ਕੇ ਬ੍ਰਹਮਪੁੱਤਰ ਦੇ ਪਾਣੀ ਨੂੰ ਡਾਇਵਰਟ ਕਰੇਗਾ।
ਹਾਂਗ ਕਾਂਗ ਦੀ ਸਾਊਥ ਚਾਈਨਾ ਪੋਸਟ ਨੇ ਸੋਮਵਾਰ ਨੂੰ ਕਿਹਾ ਸੀ ਕਿ ਚੀਨ ਦੇ ਇੰਜੀਨੀਅਰ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਬਣਾਉਣ ਵਾਲੀ ਤਕਨੀਕ ਦੀ ਜਾਂਚ ਕਰ ਰਹੇ ਹਨ। ਚੀਨ ਦੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੁਆ ਚੁਨਯਿੰਗ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਸੱਚ ਨਹੀਂ ਹੈ ਤੇ ਇਹ ਰਿਪੋਰਟ ਪੂਰੀ ਤਰ੍ਹਾਂ ਗਲਤ ਹੈ। ਹੁਆ ਨੇ ਕਿਹਾ ਕਿ ਉਹ ਸਰਹੱਦ ਪਾਰ ਨਦੀ ਦੇ ਸਹਿਯੋਗ 'ਤੇ ਪੂਰੀ ਤਰ੍ਹਾਂ ਕਾਇਮ ਹਨ।
ਰਿਪੋਰਟ 'ਚ ਕਿਹਾ ਗਿਆ ਸੀ ਕਿ ਨਦੀ ਦੇ ਪਾਣੀ ਨੂੰ ਤਿੱਬਤ ਦੇ ਸੰਗਿਰੀ ਇਲਾਕੇ ਤੋਂ ਸ਼ਿਨਜਿਯਾਂਗ ਦੇ ਬੰਜਰ ਇਲਾਕੇ ਤੱਕ ਡਾਇਵਰਟ ਕੀਤਾ ਜਾਵੇਗਾ। ਇਕ ਚੀਨੀ ਅਖਬਾਰ ਨੇ ਚੀਨੀ ਇੰਜੀਨੀਅਰਾਂ ਦੇ ਹਵਾਲੇ ਤੋਂ ਲਿਖਿਆ ਸੀ ਕਿ ਇਸ ਯੋਜਨਾ ਨੂੰ ਉੱਚ ਅਧਿਕਾਰੀਆਂ ਕੋਲ ਆਗਿਆ ਲਈ ਭੇਜ ਦਿੱਤਾ ਗਿਆ ਹੈ ਤੇ ਮਾਰਚ 2018 'ਚ ਇਸ ਨੂੰ ਅੱਗੇ ਵਧਾਉਣ ਦਾ ਪਲਾਨ ਹੈ।
ਜ਼ਿਆਦਾ ਮਿਹਨਤ ਕਰਨ ਦੀ ਮਿਲੀ ਇਸ ਕਰਮਚਾਰੀ ਨੂੰ ਸਜ਼ਾ, ਕੰਪਨੀ ਨੇ ਕੀਤਾ ਸਸਪੈਂਡ
NEXT STORY