ਬੀਜਿੰਗ : ਚੀਨ ਨੇ ਅਮਰੀਕਾ ਦੀ ਰਿਪੋਰਟ ਵਿਚ ਤੇਜ਼ੀ ਨਾਲ ਪਰਮਾਣੂ ਹਥਿਆਰਾਂ ਨੂੰ ਵਧਾਉਣ ਦੇ ਦੋਸ਼ਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਹਥਿਆਰ ਨਿਯੰਤਰਣ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੀ ਸਰਕਾਰ ਤੇਜ਼ੀ ਨਾਲ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਵਧਾ ਰਹੀ ਹੈ, ਹਾਲਾਂਕਿ ਉਨ੍ਹਾਂ ਕਿਹਾ ਕਿ ਬੀਜਿੰਗ ਆਪਣੀਆਂ ਪਰਮਾਣੂ ਹਥਿਆਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਦਮ ਚੁੱਕਦਾ ਹੁੰਦਾ ਸੀ।
ਪੜ੍ਹੋ ਇਹ ਅਹਿਮ ਖਬਰ - ਮਾਂ ਦੇ ਜਜ਼ਬੇ ਨੂੰ ਸਲਾਮ, ਦਿਵਿਆਂਗ ਪੁੱਤ ਨੂੰ ਪਿੱਠ 'ਤੇ ਚੁੱਕ ਕੇ ਘੁੰਮਣ ਨਿਕਲੀ ਦੁਨੀਆ (ਤਸਵੀਰਾਂ)
ਹਥਿਆਰ ਨਿਯੰਤਰਣ ਵਿਭਾਗ ਦੇ ਡਾਇਰੈਕਟਰ ਜਨਰਲ ਫੂ ਕੋਂਗ ਨੇ ਕਿਹਾ ਕਿ ਚੀਨ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ ਕਿ ਉਸ ਦੇ ਪ੍ਰਮਾਣੂ ਹਥਿਆਰ ਰਾਸ਼ਟਰੀ ਰੱਖਿਆ ਲਈ ਨਿਰਧਾਰਤ ਘੱਟੋ-ਘੱਟ ਟੀਚੇ ਨੂੰ ਪੂਰਾ ਕਰਨ, ਜੋ ਦੁਸ਼ਮਣਾਂ ਨੂੰ ਹਮਲਾ ਕਰਨ ਤੋਂ ਰੋਕਣ ਲਈ ਲੋੜੀਂਦੇ ਹਨ। ਕੋਂਗ ਨੇ ਬੀਜਿੰਗ ਵਿਚ ਇਕ ਨਿਊਜ਼ ਕਾਨਫਰੰਸ ਨੂੰ ਕਿਹਾ, ''ਅਮਰੀਕੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਚੀਨ ਤੇਜ਼ੀ ਨਾਲ ਆਪਣੀ ਪਰਮਾਣੂ ਸਮਰੱਥਾ ਦਾ ਵਿਸਥਾਰ ਕਰ ਰਿਹਾ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਦਾਅਵੇ ਝੂਠੇ ਹਨ।''
ਪੜ੍ਹੋ ਇਹ ਅਹਿਮ ਖਬਰ -ਭਾਰਤੀ ਮੂਲ ਦੀ ਬ੍ਰਿਟਿਸ਼ ਸਿੱਖ ਮਹਿਲਾ ਫ਼ੌਜੀ ਨੇ ਦੱਖਣੀ ਧਰੁਵ ਦੀ ਯਾਤਰਾ ਕਰ ਰਚਿਆ ਇਤਿਹਾਸ
ਨਿਊਜ਼ ਕਾਨਫਰੰਸ ਤੋਂ ਇਕ ਦਿਨ ਪਹਿਲਾਂ ਚੀਨ, ਅਮਰੀਕਾ, ਰੂਸ, ਬ੍ਰਿਟੇਨ ਅਤੇ ਫਰਾਂਸ ਨੇ ਪ੍ਰਮਾਣੂ ਯੁੱਧ ਜਾਂ ਹਥਿਆਰਾਂ ਦੀ ਦੌੜ ਨੂੰ ਰੋਕਣ 'ਤੇ ਇਕ ਸਾਂਝਾ ਬਿਆਨ ਜਾਰੀ ਕੀਤਾ ਸੀ। ਅਮਰੀਕੀ ਰੱਖਿਆ ਵਿਭਾਗ ਨੇ ਨਵੰਬਰ ਵਿੱਚ ਇੱਕ ਰਿਪੋਰਟ ਵਿਚ ਕਿਹਾ ਸੀ ਕਿ ਚੀਨ ਆਪਣੀ ਪਰਮਾਣੂ ਸਮਰੱਥਾ ਨੂੰ ਪਹਿਲਾਂ ਦੇ ਅੰਦਾਜ਼ੇ ਨਾਲੋਂ ਤੇਜ਼ੀ ਨਾਲ ਵਧਾ ਰਿਹਾ ਹੈ ਅਤੇ 2030 ਤੱਕ ਉਸ ਕੋਲ 1,000 ਤੋਂ ਵੱਧ ਵਾਰਹੈੱਡ ਹੋ ਸਕਦੇ ਹਨ। ਅਮਰੀਕਾ ਕੋਲ 3,750 ਪ੍ਰਮਾਣੂ ਹਥਿਆਰ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਕੈਨੇਡੀਅਨ ਅਦਾਲਤ ਦਾ ਫ਼ੈਸਲਾ, ਈਰਾਨ ਜਹਾਜ਼ ਗੋਲੀਬਾਰੀ ਦੇ ਪੀੜਤ ਪਰਿਵਾਰਾਂ ਨੂੰ ਕਰੇ ਭੁਗਤਾਨ
NEXT STORY