ਬੀਜਿੰਗ— ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਪਾਕਿਸਤਾਨੀ ਹਮਰੂਤਬਾ ਮਮਨੂਨ ਹੁਸੈਨ ਨੂੰ ਭਰੋਸਾ ਦਿੱਤਾ ਕਿ ਚੀਨ ਪਾਕਿਸਤਾਨ ਦਾ ਪ੍ਰਭੂਸੱਤਾ, ਖੇਤਰੀ ਏਕਤਾ ਤੇ ਮੂਲ ਹਿੱਤਾਂ ਦੀ ਰੱਖਿਆ ਨਾਲ ਜੁੜੀ ਉਸ ਦੀਆਂ ਕੋਸ਼ਿਸ਼ਾਂ ਦਾ ਮਜ਼ਬੂਤੀ ਨਾਲ ਸਮਰਥਨ ਕਰਦਾ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਮੀਡੀਆ ਨੂੰ ਕਿਹਾ ਕਿ ਸ਼ੀ ਨੇ ਚਿੰਗਦਾਓ 'ਚ ਸ਼ੰਘਾਈ ਸਹਿਯੋਗ ਸੰਗਠਨ ਸਿਖਰ ਸੰਮੇਲਨ ਦੌਰਾਨ 9 ਜੂਨ ਨੂੰ ਹੁਸੈਨ ਨਾਲ ਆਪਣੀ ਬੈਠਕ 'ਚ ਉਨ੍ਹਾਂ ਨੂੰ ਕਿਹਾ ਕਿ ਚੀਨ ਪਾਕਿਸਤਾਨ ਨਾਲ ਆਪਣੇ ਸੰਬੰਧਾਂ ਨੂੰ ਕਾਫੀ ਮਹੱਤਵ ਦਿੰਦਾ ਹੈ।
ਗੇਂਗ ਨੇ ਬੈਠਕ ਨਾਲ ਜੁੜੇ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਸ਼ੀ ਨੇ ਹੁਸੈਨ ਨੂੰ ਕਿਹਾ ਕਿ ਚੀਨ ਉੱਚ ਪੱਧਰੀ ਤੇ ਸਿਆਸੀ ਆਦਾਨ ਪ੍ਰਦਾਨ ਬਣਾਏ ਰੱਖਣਾ ਚਾਹੁੰਦਾ ਹੈ, ਸਾਰੇ ਖੇਤਰਾਂ 'ਚ ਦੋਸਤਾਨਾ ਗੱਲਬਾਤ ਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਤੇ ਬੇਲਟ ਐਂਡ ਰੋਡ ਪਹਿਲ ਦੇ ਤਹਿਤ ਊਰਜਾ ਤੇ ਆਵਾਜਾਈ ਸੰਬੰਧੀ ਸਹਿਯੋਗ ਵਧਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਅੱਤਵਾਦ ਵਿਰੋਧੀ ਸਹਿਯੋਗ ਵਧਾਉਣ 'ਤੇ ਵੀ ਸਹਿਮਤ ਹੋਏ। ਬੁਲਾਰੇ ਨੇ ਕਿਹਾ, 'ਸ਼ੀ ਨੇ ਜੋਰ ਦਿੱਤਾ ਕਿ ਚੀਨ ਆਪਣੀ ਸੁਤੰਤਰ, ਪ੍ਰਭੂਸੱਤਾ ਤੇ ਖੇਤਰੀ ਏਕਤਾ ਦੀ ਰੱਖਿਆ ਨਾਲ ਜੁੜੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦਾ ਮਜਬੂਤੀ ਨਾਲ ਸਮਰਥਨ ਕਰੇਗਾ।'
ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰ ਕੀਤੀ ਹੱਤਿਆ
NEXT STORY