ਬੀਜਿੰਗ (ਬਿਊਰੋ)— ਚੀਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚਾਈਨੀਜ਼ ਵੈਲੇਨਟਾਈਨ 'ਤੇ ਇਕ ਮੁੰਡੇ ਦੇ ਨਾਲ ਅਜੀਬ ਘਟਨਾ ਵਾਪਰੀ। ਇਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਘਟਨਾ ਚੀਨ ਦੇ ਸਿਚੁਆਨ ਸੂਬੇ ਦੀ ਹੈ। ਅਸਲ ਵਿਚ ਮੁੰਡੇ ਦੀ ਗਰਲਫ੍ਰੈਂਡ ਨੇ ਸ਼ਰੇਆਮ ਉਸ ਨੂੰ 52 ਥੱਪੜ ਮਾਰੇ। ਮੁੰਡੇ ਨੇ ਨਾ ਇਸ ਦਾ ਵਿਰੋਧ ਕੀਤਾ ਅਤੇ ਨਾ ਹੀ ਬਚਣ ਦੀ ਕੋਸ਼ਿਸ਼ ਕੀਤੀ। ਇਹ ਪੂਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਈ।
ਅਸਲ ਵਿਚ ਕੁੜੀ ਕਾਫੀ ਗੁੱਸੇ ਵਿਚ ਸੀ। ਉਹ ਆਪਣੇ ਬੁਆਏਫਰੈਂਡ ਦੇ ਚਿਹਰੇ 'ਤੇ ਲਗਾਤਾਰ ਥੱਪੜ ਮਾਰ ਰਹੀ ਸੀ। ਉੱਥੋਂ ਲੰਘਣ ਵਾਲੇ ਕਈ ਲੋਕਾਂ ਨੇ ਕੁੜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਬੁਆਏਫ੍ਰੈਂਡ ਨੂੰ ਲਗਾਤਾਰ ਥੱਪੜ ਮਾਰਦੀ ਰਹੀ। ਸ਼ੰਘਾਈ ਵੈਬਸਾਈਟ ਮੁਤਾਬਕ ਘਟਨਾਸਥਲ 'ਤੇ ਪਹੁੰਚ ਕੇ ਪੁਲਸ ਨੇ ਦੋਹਾਂ ਨੂੰ ਪੁਲਸ ਸਟੇਸ਼ਨ ਜਾਣ ਲਈ ਕਿਹਾ ਤਾਂ ਮੁੰਡੇ ਨੇ ਆਪਣੀ ਗਰਲਫ੍ਰੈਂਡ ਨੂੰ ਬੇਕਸੂਰ ਦੱਸਿਆ। ਉੱਧਰ ਕੁੜੀ ਲਗਾਤਾਰ ਉਸ ਨੂੰ ਥੱਪੜ ਮਾਰਦੀ ਰਹੀ। ਅਸਲ ਵਿਚ ਕੁੜੀ ਸਮਾਰਟਫੋਨ ਗਿਫਟ ਨਾ ਕਰਨ ਕਾਰਨ ਆਪਣੇ ਬੁਆਏਫਰੈਂਡ ਤੋਂ ਨਾਰਾਜ਼ ਸੀ।
ਇਕ ਵੀਡੀਓ ਕਲਿੱਪ ਕਾਰਨ ਡਿਗੀ ਆਸਟਰੀਆ ਦੀ ਸਰਕਾਰ
NEXT STORY