ਇਸਲਾਮਾਬਾਦ (ਵਾਰਤਾ)- ਚੀਨ ਨੇ ਵਿਦੇਸ਼ੀ ਮੁਦਰਾ ਸੰਕਟ ਤੋਂ ਬੁਰੀ ਤਰ੍ਹਾਂ ਜੂਝਦੇ ਹੋਏ ਆਪਣੇ ਮਿੱਤਰ ਪਾਕਿਸਤਾਨ ਨੂੰ ਉਬਾਰਨ ਲਈ ਦੋ ਅਰਬ ਡਾਲਰ ਤੋਂ ਵੱਧ ਦਾ ਕਰਜ਼ਾ ਮੁਹੱਈਆ ਕਰਵਾਇਆ ਹੈ। ਦਿ ਨਿਊਜ਼ ਦੀ ਇਕ ਰਿਪੋਟਰ ਵਿੱਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਵਿੱਤ ਵਿਭਾਗ ਨਾਲ ਜੁੜੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਚੀਨ ਸਰਕਾਰ ਨੇ ਇਕ ਸਾਲ ਵਿਚ ਦੋ ਅਰਬ ਡਾਲਰ ਤੋਂ ਵੱਧ ਦੀ ਆਰਥਿਕ ਮਦਦ ਪਾਕਿਸਤਾਨ ਲਈ ਜਾਰੀ ਕੀਤੀ ਹੈ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਚੀਨ ਨੇ ਤਿੰਨ ਵਾਰ ਪਾਕਿਸਤਾਨ ਦੀ ਆਰਥਿਕ ਮਦਦ ਜਾਰੀ ਕੀਤੀ ਹੈ। ਪਹਿਲੀ ਵਾਰ 500 ਮਿਲੀਅਨ ਡਾਲਰ ਦੀ 27 ਜੂਨ 2022 ਨੂੰ ਮਦਦ ਕੀਤੀ ਗਈ ਸੀ। ਇਸ ਤੋਂ ਬਾਅਦ 29 ਜੂਨ 2022 ਨੂੰ 500 ਮਿਲੀਅਨ ਡਾਲਰ ਦੀ ਅਤੇ 23 ਜੁਲਾਈ 2022 ਨੂੰ ਦੋ ਅਰਬ ਡਾਲਰ ਦਿੱਤੇ ਗਏ।
ਇਸ ਵਿਚਕਾਰ ਅੰਤਰ-ਰਾਸ਼ਟਰੀ ਕਰੰਸੀ ਫੰਡ (ਆਈ. ਐੱਮ. ਐੱਫ਼.) ਨੇ ਸੰਕੇਤ ਦਿੱਤੇ ਹਨ ਕਿ ਇਕ ਵਾਰੀ ਕਾਫ਼ੀ ਆਰਥਿਕ ਮਦਦ ਦਾ ਭਰੋਸਾ ਯਕੀਨੀ ਹੋਣ ਤੋਂ ਬਾਅਦ ਅਗਸਤ 2022 ਦੇ ਅੰਤ ਤੱਕ ਉਸ ਦੀ ਇਸ ਮਾਮਲੇ ਵਿਚ ਕਾਰਜਸ਼ੀਲ ਬੋਡਰ ਮੀਟਿੰਗ ਦੀ ਸੰਭਾਵਨਾ ਹੈ। ਇਸ ਵਿਚਕਾਰ ਪਾਕਿਸਤਾਨੀ ਅਧਿਕਾਰੀਆਂ ਨੂੰ ਮਿੱਤਰ ਦੇਸ਼ ਸਾਊਦੀ ਅਰਬ, ਕਤਰ ਅਤੇ ਯੂ. ਏ. ਈ. ਤੋਂ ਚਾਰ ਅਰਬ ਦੀ ਉਹ ਆਰਥਿਕ ਮਦਦ ਮਿਲਣ ਦਾ ਇੰਤਜ਼ਾਰ ਹੈ, ਜਿਸ ਦੀ ਗੱਲ ਆਈ. ਐੱਮ. ਐੱਫ਼ ਨੇ ਕੀਤੀ ਸੀ, ਤਾਂਕਿ ਇਸ ਦੇ ਬਾਅਦ ਚਾਲੂ ਵਿੱਤੀ ਸਾਲ ਵਿੱਚ ਸਕਲ ਬਾਹਰੀ ਆਰਥਿਕ ਲੋੜਾਂ 35 ਅਰਬ 9 ਕਰੋੜ ਨੂੰ ਪੂਰਾ ਕੰਮ ਸ਼ੁਰੂ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਕੈਨੇਡਾ ਦੇ 23 ਸਾਲਾ ਹਾਕੀ ਖਿਡਾਰੀ ਪਰਮ ਧਾਲੀਵਾਲ ਦੀ ਮੌਤ, ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼
ਇਸੇ ਦੌਰਾਨ ਪਾਕਿਸਤਾਨ ਨੂੰ ਮਿੱਤਰ ਦੇਸ਼ਾਂ ਤੋਂ ਜਦੋਂ ਤੱਕ ਮਦਦ ਮਿਲ ਸਕੇਗੀ, ਉਸ ਵਿੱਚ ਅਜੇ ਸਮਾਂ ਹੈ ਪਰ ਪਾਕਿਸਤਾਨ ਦਾ ਵਿਦੇਸ਼ੀ ਕਰੰਸੀ ਭੰਡਾਰ ਵੀ ਖ਼ਤਰਨਾਕ ਰੂਪ ਵਿੱਚ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਸਟੇਟ ਬੈਂਕ ਆਫ਼ ਪਾਕਿਸਤਾਨ ਤੋਂ ਬਾਅਦ ਅਗਸਤ 2021 ਵਿੱਚ 20 ਅਰਬ ਡਾਲਰ ਦੇ ਨੇੜੇ-ਤੇੜੇ ਸੀ, ਜੋ 22 ਜੁਲਾਈ 2022 ਨੂੰ ਘੱਟ ਕੇ ਸਿਰਫ਼ 8 ਅਰਬ 50 ਕਰੋੜ ਦੇ ਪੱਧਰ 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਭੰਡਾਰ ਵਿੱਚ ਇਹ ਕਮੀ ਵਿਦੇਸ਼ੀ ਕਰਜ਼ੇ ਚੁਕਾਉਣ ਅਤੇ ਹੋਰ ਭੁਗਤਾਨ ਕਰਨ ਦੇ ਕਾਰਨ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਾਕਿਸਤਾਨ : 1200 ਸਾਲ ਪੁਰਾਣਾ ਹਿੰਦੂ ਮੰਦਰ ਸ਼ਰਧਾਲੂਆਂ ਲਈ ਖੁੱਲ੍ਹਿਆ
NEXT STORY