ਇਸਲਾਮਾਬਾਦ— ਆਪਣੀ ਵਿਸਤਾਰਵਾਦੀ ਨੀਤੀ ਨੂੰ ਅੰਜਾਮ ਦੇਣ ਲਈ ਚੀਨ ਪਾਕਿਸਤਾਨ 'ਚ ਨਵੀਂ ਚਾਲ ਚੱਲ ਰਿਹਾ ਹੈ। ਚੀਨ ਨੇ ਪਿਛਲੇ ਦਿਨੀਂ ਪਾਕਿਸਤਾਨ ਦੇ ਛੋਟੇ ਜਿਹੇ ਤੱਟੀ ਸ਼ਹਿਰ ਗਵਾਦਰ ਲਈ 50 ਕਰੋੜ ਡਾਲਰ ਭਾਵ ਕਰੀਬ 3300 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਸ ਛੋਟੇ ਜਿਹੇ ਸ਼ਹਿਰ ਲਈ ਇੰਨੀ ਵੱਡੀ ਗ੍ਰਾਂਟ ਦੇ ਕੇ ਚੀਨ ਦਾ ਪਾਕਿਸਤਾਨ 'ਚ ਪੈਰ ਰੱਖਣਾ ਹੈ।
ਜਾਣਕਾਰੀ ਮੁਤਾਬਕ ਪਾਕਿਸਤਾਨ 'ਤੇ ਕਬਜ਼ੇ ਦੀ ਆਪਣੀ ਯੋਜਨਾ ਦੇ ਤਹਿਤ ਚੀਨ ਨੇ ਪਾਕਿਸਤਾਨ ਨੂੰ ਇਹ ਗ੍ਰਾਂਟ ਦਿੱਤੀ ਹੈ। ਦਰਅਸਲ ਚੀਨ ਗਵਾਦਰ ਸ਼ਹਿਰ 'ਚ ਆਪਣੀ ਮਹੱਤਵਪੂਰਣ ਯੋਜਨਾਵਾਂ 'ਤੇ ਕੰਮ ਰਿਹਾ ਹੈ। ਅਰਬ ਸਾਗਰ ਦੇ ਤੱਟ 'ਤੇ ਸਥਿਤ ਗਵਾਦਰ ਚੀਨ ਦੇ ਵਪਾਰ ਦੇ ਨਾਲ-ਨਾਲ ਰਣਨੀਤਕ ਤੌਰ 'ਤੇ ਕਾਫੀ ਮਹੱਤਵਪੂਰਣ ਹੈ। ਚੀਨ ਅੱਗੇ ਚੱਲ ਕੇ ਗਵਾਦਰ 'ਚ ਨੇਵੀ ਫੌਜ ਦਾ ਬੇਸ ਕੈਂਪ ਬਣਾਉਣ ਦੀ ਉਡੀਕ 'ਚ ਹੈ। ਚੀਨ ਦੀ ਇਸ ਯੋਜਨਾ ਦੇ ਨਾਲ ਭਾਰਤ ਤੇ ਅਮਰੀਕਾ ਦੀ ਪ੍ਰੇਸ਼ਾਨੀ ਵਧ ਗਈ ਹੈ। ਪਾਕਿਸਤਾਨੀ ਅਗਲੇ ਸਾਲ 12 ਲੱਖ ਟਨ ਕਾਰੋਬਾਰ ਦੀ ਉਮੀਦ ਕਰ ਰਹੇ ਹਨ ਜੋ ਸਾਲ 2022 'ਚ ਵਧ ਕੇ 1.3 ਕਰੋੜ ਟਨ ਪਹੁੰਚ ਜਾਵੇਗਾ।
ਓਨਟਾਰੀਓ ਦੇ ਹਾਈਵੇਅ 138 'ਤੇ ਵਾਪਰਿਆ ਹਾਦਸਾ, 6 ਜ਼ਖਮੀ
NEXT STORY