ਬੀਜਿੰਗ- ਚੀਨ ਨੇ ਕੋਰੋਨਾ ਵਾਇਰਸ ਕਾਰਨ ਇਸ ਸਾਲ ਦੇ ਸ਼ੁਰੂ ਵਿਚ ਵੈਲਿਡ ਵੀਜ਼ਾ 'ਤੇ ਲਗਾਈਆਂ ਪਾਬੰਦੀਆਂ ਨੂੰ ਬੁੱਧਵਾਰ ਨੂੰ ਵਾਪਸ ਲੈ ਲਿਆ ਅਤੇ ਕਿਹਾ ਕਿ ਚੀਨੀ ਰਿਹਾਇਸ਼ ਪਰਮਿਟ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ 28 ਸਤੰਬਰ ਤੋਂ ਨਵਾਂ ਵੀਜ਼ਾ ਪ੍ਰਾਪਤ ਕੀਤੇ ਬਿਨਾ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਹੈ। ਚੀਨ ਨੇ ਕੋਰੋਨਾ ਦੇ ਚੱਲਦਿਆਂ 28 ਮਾਰਚ ਨੂੰ ਵੈਲਿਡ ਵੀਜ਼ਾ ਪ੍ਰਾਪਤ ਵਿਦੇਸ਼ੀ ਨਾਗਰਿਕਾਂ ਦੇ ਦੇਸ਼ ਵਿਚ ਦਖਲ 'ਤੇ ਅਸਥਾਈ ਰੋਕ ਲਗਾ ਦਿੱਤੀ ਸੀ।
ਚੀਨ ਵਾਪਸ ਆਉਣ ਵਾਲਿਆਂ ਨੂੰ 14 ਦਿਨ ਦੇ ਇਕਾਂਤਵਾਸ ਦਾ ਜ਼ਰੂਰੀ ਨਿਯਮ ਮੰਨਣਾ ਪਵੇਗਾ। ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਕਾਰਜ, ਵਿਅਕਤੀਗਤ ਮਾਮਲਿਆਂ ਅਤੇ ਕਿਸੇ ਤੋਂ ਮਿਲਣ ਲਈ ਵੈਲਿਡ ਰਿਹਾਇਸ਼ ਪਰਮਿਟ ਰੱਖਣ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ 28 ਸਤੰਬਰ ਤੋਂ ਦੇਸ਼ ਵਿਚ ਦਖਲ ਦੀ ਇਜਾਜ਼ਤ ਹੈ ਅਤੇ ਉਨ੍ਹਾਂ ਨੇ ਨਵੇਂ ਵੀਜ਼ਾ ਲਈ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਤਿੰਨਾਂ ਸ਼੍ਰੇਣੀਆਂ ਵਿਚ ਜੇਕਰ ਕਿਸੇ ਵਿਦੇਸ਼ੀ ਨਾਗਰਿਕ ਦਾ ਰਿਹਾਇਸ਼ ਪਰਮਿਟ 28 ਮਾਰਚ ਦੇ ਬਾਅਦ ਖਤਮ ਹੋ ਗਿਆ ਹੈ ਅਤੇ ਉਹ ਪੁਰਾਣਾ ਪਰਮਿਟ ਪੇਸ਼ ਕਰ ਕੇ ਚੀਨੀ ਦੂਤਘਰਾਂ ਜਾਂ ਵਣਜ ਦੂਤਘਰਾਂ ਵਿਚ ਇਸ ਸ਼ਰਤ ਦੇ ਨਾਲ ਨਵੇਂ ਵੀਜ਼ੇ ਲਈ ਬੇਨਤੀ ਕਰ ਸਕਦੇ ਹਨ ਕਿ ਦੇਸ਼ ਦੀ ਯਾਤਰਾ ਨਾਲ ਸਬੰਧਤ ਧਾਰਕ ਦੇ ਉਦੇਸ਼ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।
ਚੀਨ ਵਿਚ ਪੜ੍ਹਾਈ ਤੇ ਕੰਮ ਕਰ ਰਹੇ ਸੈਂਕੜੇ ਭਾਰਤੀ ਵਿਦਿਆਰਥੀ ਅਤੇ ਪੇਸ਼ੇਵਰ ਵੀ ਵੀਜ਼ਾ ਪਾਬੰਦੀ ਮਗਰੋਂ ਚੀਨ ਨਹੀਂ ਪਰਤ ਸਕੇ। ਬੀਜਿੰਗ ਨੇਆਪਣੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਵਾਪਸੀ ਲਈ ਵੀ ਕਦਮ ਚੁੱਕਿਆ ਹੈ। ਚੀਨ ਵਾਪਸ ਆਉਣ ਵਾਲੇ ਵਿਦਿਆਰਥੀਆਂ ਨੂੰ 14 ਦਿਨਾਂ ਲਈ ਵੱਖ ਰਹਿਣਾ ਪਵੇਗਾ।
ਰੂਸ ਅਕਤੂਬਰ ਤੱਕ ਕੋਰੋਨਾ ਦੀ ਦੂਜੀ ਵੈਕਸੀਨ ਲਿਆਉਣ ਦੀ ਤਿਆਰੀ 'ਚ
NEXT STORY