ਬੀਜਿੰਗ- ਚੀਨ ਨੇ ਸੋਸ਼ਲ ਮੀਡੀਆ ਐਪ ਕਲੱਬਹਾਊਸ ਦੇ ਇਸਤੇਮਾਲ ’ਤੇ ਰੋਕ ਲਗਾ ਦਿੱਤੀ ਹੈ। ਇਸ ਐਪ ਦੇ ਜਰੀਏ ਯੂਜ਼ਰ ਤਾਈਵਾਨ ਅਤੇ ਦੇਸ਼ ਦੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਨਾਲ ਸਲੂਕ ਸਮੇਤ ਸੰਵੇਦਨਸ਼ੀਲ ਵਿਸ਼ਿਆਂ ’ਤੇ ਚਰਚਾ ਕਰਦੇ ਹਨ। ‘ਕਲੱਬਹਾਊਸ ਸਮੇਤ ਹਜ਼ਾਰਾਂ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਐਪ ’ਤੇ ਰੋਕ ਲਗਾ ਦਿੱਤੀ ਹੈ। ਇਸ ਕਦਮ ਦੇ ਜਰੀਏ ਸੱਤਾਧਾਰੀ ਕਮਿਊਨਿਸਟ ਪਾਰਟੀ ਸੋਸ਼ਲ ਮੀਡੀਆ ’ਤੇ ਕੰਟਰੋਲ ਕਰਨਾ ਚਾਹੁੰਦੀ ਹੈ ਕਿ ਚੀਨ ਦੇ ਲੋਕ ਕੀ ਦੇਖਣ ਅਤੇ ਕੀ ਪੜ੍ਹਣ।
ਚੀਨ ’ਚ ਇੰਟਰਨੈੱਟ ਸਬੰਧੀ ਪਾਬੰਦੀ ਨਾਲ ਜੁੜੇ ਫ਼ੈਸਲਿਆਂ ’ਤੇ ਨਜ਼ਰ ਰੱਖਣ ਵਾਲੇ ਅਮਰੀਕਾ ਦੇ ਇਕ ਗੈਰ ਲਾਭਕਾਰੀ ਗਰੁੱਪ ‘ਗ੍ਰੇਟ ਫਾਇਰ ਡਾਟ ਓਆਰਜੀ’ ਦੇ ਅਨੁਸਾਰ ਬੀਜਿੰਗ ’ਚ ਸੋਮਵਾਰ ਨੂੰ ਸ਼ਾਮ ਸੱਤ ਵਜੇ ਤੋਂ ਬਾਅਦ ਐਪ ਦੇ ਇਸਤੇਮਾਲ ’ਤੇ ਰੋਕ ਲਗਾ ਦਿੱਤੀ ਗਈ। ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਾਲੀ ਸਰਕਾਰ ਨੇ ‘ਇੰਟਰਨੈੱਟ ਫਿਲਟਰ’ ਨੂੰ ਲਾਗੂ ਕੀਤੇ ਜਾਣ ਤੋਂ ਇਨਕਾਰ ਕੀਤਾ ਪਰ ਵਿਦੇਸ਼ ਦੇ ਖੋਜਕਰਤਾਵਾਂ ਨੂੰ ਸਰਕਾਰ ਨਿਯੰਤਰਣ ਵਾਲੀ ਚਾਈਨਾ ਟੈਲੀਕਾਮ ਲਿਮਟਿਡ ਦੇ ਸਰਵਰ ਤੱਕ ਪਹੁੰਚਣ ਨੂੰ ਰੋਕਣ ਦੇ ਸੰਕੇਤ ਮਿਲੇ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿਸਤਾਨ ’ਚ PDM ਨੇ ਸੈਨੇਟ ਚੋਣਾਂ ਦੇ ਫ਼ੈਸਲੇ ਦਾ ਕੀਤਾ ਵਿਰੋਧ
NEXT STORY