ਬੀਜਿੰਗ (ਬਿਊਰੋ): ਚੀਨ ਦੇ ਜਿਸ ਸ਼ਹਿਰ ਤੋਂ ਜਾਨਲੇਵਾ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ, ਹੁਣ ਉੱਥੇ ਸਥਿਤੀ ਕੰਟਰੋਲ ਵਿਚ ਹੈ। ਚੀਨ ਦੇ ਵੁਹਾਨ ਸ਼ਹਿਰ ਵਿਚ ਅੱਜ ਭਾਵ ਬੁੱਧਵਾਰ ਨੂੰ 76 ਦਿਨਾਂ ਬਾਅਦ ਮਤਲਬ 11 ਹਫਤਿਆਂ ਬਾਅਦ ਲਾਕਡਾਊਨ ਖਤਮ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਇਨਫੈਕਸ਼ਨ ਕਾਰਨ 23 ਜਨਵਰੀ ਨੂੰ ਵੁਹਾਨ ਸ਼ਹਿਰ ਵਿਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। ਬੁੱਧਵਾਰ ਨੂੰ ਅੱਧੀ ਰਾਤ ਦੇ ਬਾਅਦ ਤੋਂ ਵੁਹਾਨ ਸ਼ਹਿਰ ਤੋਂ ਲਾਕਡਾਊਨ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ। ਵੁਹਾਨ ਵਿਚ ਲਾਕਡਾਊਨ ਨੂੰ ਦੇਖਦੇ ਹੀ ਦੁਨੀਆ ਦੇ ਕਈ ਦੇਸ਼ਾਂ ਨੇ ਕੋਵਿਡ-19 ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਇਹੀ ਤਰੀਕਾ ਅਪਨਾਇਆ ਹੋਇਆ ਹੈ। ਅਧਿਕਾਰੀਆਂ ਨੇ ਵੁਹਾਨ ਦੇ ਲੋਕਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਾਨਲੇਵਾ ਕੋਰੋਨਾ ਇਨਫੈਕਸ਼ਨ ਦੀ ਸ਼ੁਰੂਆਤ ਇਸੇ ਸ਼ਹਿਰ ਤੋਂ ਹੋਈ ਸੀ।
ਵਾਇਰਸ ਦੇ ਇਨਫੈਕਸ਼ਨ ਕਾਰਨ ਇਸ ਸ਼ਹਿਰ ਵਿਚ 3300 ਤੋਂ ਵਧੇਰੇ ਮੌਤਾਂ ਹੋਈਆਂ ਸਨ। ਵੁਹਾਨ ਵਿਚ 82 ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋਏ ਸਨ। ਲਗਾਤਾਰ ਕੋਸ਼ਿਸ਼ਾਂ ਇਲਾਜ ਅਤੇ 76 ਦਿਨਾਂ ਦੇ ਲਾਕਡਾਊਨ ਦੇ ਬਾਅਦ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਮੰਗਲਵਾਰ ਨੂੰ ਸਰਕਾਰੀ ਅੰਕੜੇ ਜਾਰੀ ਕਰ ਕੇ ਦੱਸਿਆ ਗਿਆ ਕਿ ਪਿਛਲੇ ਕੁਝ ਹਫਤਿਆਂ ਤੋਂ ਵੁਹਾਨ ਵਿਚ ਇਕ ਵੀ ਕੋਰੋਨਾ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਅਜਿਹੇ ਵਿਚ ਚੀਨ ਸਰਕਾਰ ਨੇ ਵੁਹਾਨ ਤੋਂ ਲਾਕਡਾਊਨ ਨੂੰ ਖਤਮ ਕਰਨ ਦਾ ਫੈਸਲਾ ਲਿਆ। ਇਸ ਸ਼ਹਿਰ ਦੇ 1.1 ਕਰੋੜ ਲੋਕਾਂ ਨੂੰ ਹੁਣ ਕਿਤੇ ਵੀ ਆਉਣ-ਜਾਣ ਲਈ ਵਿਸ਼ੇਸ਼ ਇਜਾਜ਼ਤ ਦੀ ਲੋੜ ਨਹੀਂ ਹੋਵੇਗੀ।
ਇਸ ਮੌਕੇ 'ਤੇ ਯਾਂਗਤੇਜ ਨਦੀ ਦੇ ਦੋਹੀਂ ਪਾਸੀ ਲਾਈਟ ਸ਼ੋਅ ਹੋਇਆ। ਉੱਚੀਆਂ ਇਮਾਰਤਾਂ ਅਤੇ ਪੁਲਾਂ 'ਤੇ ਅਜਿਹੇ ਅਕਸ ਤੈਰ ਰਹੇ ਸਨ ਜਿਹਨਾਂ ਵਿਚ ਸਿਹਤਕਰਮੀ ਮਰੀਜ਼ਾਂ ਨੂੰ ਲਿਜਾਂਦੇ ਹੋਏ ਦਿਸ ਰਹੇ ਸਨ। ਤਾਂ ਕਿਤੇ ਵੁਹਾਨ ਲਈ 'ਹੀਰੋਇਕ ਸਿਟੀ' ਸ਼ਬਦ ਦਿਸ ਰਹੇ ਸਨ। ਤੱਟਬੰਧਾਂ ਅਤੇ ਪੁੱਲਾਂ 'ਤੇ ਨਾਗਰਿਕ ਝੰਡੇ ਲਹਿਰਾ ਰਹੇ ਸਨ ਅਤੇ 'ਵੁਹਾਨ ਅੱਗੇ ਵਧੋ' ਦੇ ਨਾਅਰੇ ਲਗਾ ਰਹੇ ਸਨ। ਇਸ ਦੇ ਨਾਲ ਹੀ ਚੀਨ ਦਾ ਰਾਸ਼ਟਰੀ ਗੀਤ ਗਾ ਰਹੇ ਸਨ। ਇਕ ਵਿਅਕਤੀ ਤੋਂਗ ਝੇਂਗਕੁਨ ਨੇ ਕਿਹਾ,''ਮੈਨੂੰ ਬਾਹਰ ਨਿਕਲੇ ਨੂੰ 70 ਦਿਨ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ।'' ਉਹ ਜਿਸ ਇਮਾਰਤ ਵਿਚ ਰਹਿੰਦਾ ਸੀ ਉੱਥੇ ਇਨਫੈਕਟਿਡ ਵਿਅਕਤੀ ਮਿਲੇ ਸਨ ਜਿਸ ਦੇ ਬਾਅਦ ਪੂਰੀ ਇਮਾਰਤ ਨੂੰ ਬੰਦ ਕਰ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਸਾਬਕਾ ਰਾਸ਼ਟਰਪਤੀ ਦੀ ਪੋਤੀ ਦੀ ਮੌਤ, ਬੇਟੇ ਦੀ ਤਲਾਸ਼ ਜਾਰੀ
ਜਸ਼ਨ ਦੌਰਾਨ ਸੜਕਾਂ 'ਤੇ ਗੱਡੀਆਂ ਉਤਰ ਆਈਆਂ ਸਨ। ਸੈਂਕੜੇ ਲੋਕ ਸ਼ਹਿਰ ਤੋਂ ਬਾਹਰ ਜਾਣ ਲਈ ਟਰੇਨਾਂ ਅਤੇ ਜਹਾਜ਼ਾਂ ਦਾ ਇੰਤਜ਼ਾਰ ਕਰਦੇ ਦਿਸੇ ਤਾਂ ਕਈ ਲੋਕ ਨੌਕਰੀ 'ਤੇ ਜਾਣ ਲਈ ਉਤਸੁਕ ਨਜ਼ਰ ਆਏ। ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਖਬਾਰ ਨੇ ਇੰਨੀ ਜਲਦੀ ਜਸ਼ਨ ਮਨਾਉਣ ਦੇ ਵਿਰੁੱਧ ਚਿਤਾਵਨੀ ਦਿੱਤੀ ਹੈ।
ਵਿਸ਼ਵ ਭਰ 'ਚ 82 ਹਜ਼ਾਰ ਮੌਤਾਂ, ਚੀਨ 'ਚ 62 ਨਵੇਂ ਮਾਮਲੇ, ਜਾਣੋ ਹੋਰ ਦੇਸ਼ਾਂ ਦਾ ਹਾਲ
NEXT STORY