ਵਾਸ਼ਿੰਗਟਨ (ਬਿਊਰੋ): ਕੋਵਿਡ-19 ਦਾ ਕਹਿਰ ਝੱਲ ਰਹੇ ਅਮਰੀਕਾ ਲਈ ਇਕ ਹੋਰ ਬੁਰੀ ਖਬਰ ਹੈ। ਸੋਮਵਾਰ ਨੂੰ ਦੇਸ਼ ਦੇ ਸਾਬਕਾ ਰਾਸ਼ਟਰਪਤੀ ਜੌਨ ਐੱਫ ਕੈਨੇਡੀ ਦੀ 40 ਸਾਲਾ ਪੋਤੀ ਮੇਵ ਮੈਕੀਨ ਦੀ ਲਾਸ਼ ਮਿਲੀ। ਜਦਕਿ ਉਹਨਾਂ ਦੇ 8 ਸਾਲ ਦੇ ਬੇਟੇ ਗਿਡੋਨ ਦੀ ਤਲਾਸ਼ ਹਾਲੇ ਜਾਰੀ ਹੈ। ਕੋਰੋਨਾਵਾਇਰਸ ਦੇ ਕਹਿਰ ਤੋਂ ਬਚਣ ਲਈ ਮੇਵ ਆਪਣੇ ਪਰਿਵਾਰ ਦੇ ਨਾਲ ਮੈਰੀਲੈਂਡ ਦੀ ਟ੍ਰਿਪ 'ਤੇ ਆਪਣੀ ਮਾਂ ਦੇ ਘਰ ਜਾਣ ਲਈ ਰਵਾਨਾ ਹੋਈ ਸੀ ਪਰ ਰਸਤੇ ਵਿਚ ਹੀ ਦੋਵੇਂ ਲਾਪਤਾ ਹੋ ਗਏ।
ਮੇਵ ਦੀ ਲਾਸ਼ ਚਾਰਲਸ ਕਾਊਂਟੀ ਡਾਈਵ ਦੀ 25 ਫੁੱਟ ਦੀ ਡੂੰਘਾਈ ਵਿਚ ਮਿਲੀ। ਉੱਥੇ ਬੇਟੇ ਦੀ ਤਲਾਸ਼ ਫਿਲਹਾਲ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਦੋਹਾਂ ਦੇ ਲਾਪਤਾ ਹੋਣ ਦੀ ਖਬਰ ਮਿਲੀ ਸੀ। ਇਸ ਦੇ ਬਾਅਦ ਮੇਵ ਅਤੇ ਉਹਨਾਂ ਦੇ ਬੇਟੇ ਦੀ ਤਲਾਸ਼ ਕੀਤੀ ਜਾ ਰਹੀ ਸੀ। ਮੇਵ ਦੀ ਲਾਸ਼ ਮਿਲਣ ਦੇ ਬਾਅਦ ਹੁਣ ਪੁਲਸ ਨੂੰ ਗਿਡੋਨ ਦੀ ਤਲਾਸ਼ ਹੈ।
ਪੜ੍ਹੋ ਇਹ ਅਹਿਮ ਖਬਰ- 76 ਦਿਨਾਂ ਬਾਅਦ ਵੁਹਾਨ ਤੋਂ ਲਾਕਡਾਊਨ ਖਤਮ, ਲੋਕਾਂ ਨੇ ਮਨਾਇਆ ਜਸ਼ਨ
ਇੱਥੇ ਕੋਰੋਨਾਵਾਇਰਸ ਦਾ ਕੇਂਦਰ ਬਣੇ ਨਿਊਯਾਰਕ ਵਿਚ 24 ਘੰਟਿਆਂ ਦੇ ਦੌਰਾਨ 731 ਲੋਕਾਂ ਦੀ ਮੌਤ ਹੋ ਗਈ। ਇਹ ਇਕ ਦਿਨ ਵਿਚ ਅਮਰੀਕਾ ਦੇ ਕਿਸੇ ਵੀ ਰਾਜ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਸਭ ਤੋਂ ਵੱਧ ਮੌਤਾਂ ਹਨ। ਇੱਥੇ ਹਾਲਾਤ ਅਜਿਹੇ ਹੋ ਗਏ ਹਨ ਕਿ ਮੁਰਦਾ ਘਰ ਵਿਚ ਜਗ੍ਹਾ ਘੱਟ ਹੋ ਜਾਣ ਕਾਰਨ ਪਾਰਕ ਵਿਚ ਅਸਥਾਈ ਰੂਪ ਨਾਲ ਲਾਸ਼ਾਂ ਨੂੰ ਦਫਨ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਸੀ ਭਾਵੇਂਕਿ ਹੁਣ ਇਸ ਫੈਸਲੇ 'ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ। ਦੇਸ਼ ਵਿਚ ਹੁਣ ਤੱਕ ਕੁੱਲ 12,854 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ ਜਦਕਿ ਇਨਫੈਕਟਿਡਾਂ ਦੀ ਗਿਣਤੀ 400,412 ਹੈ।
ਆਸਟ੍ਰੇਲ਼ੀਆਈ ਗੁਰੂ ਘਰਾਂ ਤੇ ਸਿੱਖ ਜਥੇਬੰਦੀਆਂ ਨੇ ਵਿਦਿਆਰਥੀਆਂ ਦੀ ਮਦਦ ਲਈ ਖੋਲ੍ਹੇ ਬੂਹੇ
NEXT STORY