ਬੀਜਿੰਗ- ਚੀਨ ਨੇ ਆਪਣੀਆਂ ਕੰਪਨੀਆਂ 'ਤੇ ਅਮਰੀਕਾ ਵਲੋਂ ਪਾਬੰਦੀਆਂ ਲਗਾਏ ਜਾਣ ਦਾ ਵਿਰੋਧ ਕਰਦੇ ਹੋਏ ਇਸ ਨੂੰ ਗੈਰ-ਕਾਨੂੰਨੀ ਕਦਮ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਨਾਲ ਗਲੋਬਲ ਸਪਲਾਈ ਚੇਨ ਨੂੰ ਖਤਰਾ ਹੋ ਸਕਦਾ ਹੈ। ਅਮਰੀਕਾ ਦੇ ਵਣਜ ਵਿਭਾਗ ਨੇ ਬੁੱਧਵਾਰ ਨੂੰ ਚੀਨ ਅਤੇ ਹਾਂਗਕਾਂਗ ਦੀਆਂ ਪੰਜ ਕੰਪਨੀਆਂ ਨੂੰ ਵਿਸ਼ੇਸ਼ ਲਾਇਸੈਂਸ ਲਏ ਬਿਨਾਂ ਅਮਰੀਕੀ ਕੰਪਨੀਆਂ ਨਾਲ ਵਪਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਨੇ ਵਿਦੇਸ਼ੀ ਕੰਪਨੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਦੇ ਬਾਰੇ 'ਚ ਉਨ੍ਹਾਂ ਨੂੰ ਲੱਗਦਾ ਹੈ ਕਿ ਯੂਕ੍ਰੇਨ ਦੇ ਵਿਰੁੱਧ ਜੰਗ 'ਚ ਰੂਸ ਦੀ ਮਦਦ ਕਰ ਰਹੀ ਹੈ। ਇਸ ਦੇ ਜ਼ਰੀਏ ਉਹ ਇਨ੍ਹਾਂ ਕੰਪਨੀਆਂ ਨੂੰ ਕਾਰੋਬਾਰ ਦੇ ਲਈ ਰੂਸ ਜਾਂ ਅਮਰੀਕਾ 'ਚੋਂ ਕਿਸੇ ਇਕ ਨੂੰ ਚੁਣਨ ਲਈ ਦਬਾਅ ਪਾ ਰਿਹਾ ਹੈ।
ਇਹ ਵੀ ਪੜ੍ਹੋ-ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ
ਅਮਰੀਕਾ ਨੇ ਅਜਿਹੀਆਂ ਕੰਪਨੀਆਂ ਦੀ ਇਕ ਸੂਚੀ ਬਣਾਈ ਹੈ, ਜਿਸ 'ਚ ਮਾਲਟਾ, ਤੁਰਕੀ ਅਤੇ ਸਿੰਗਾਪੁਰ ਦੀਆਂ ਕੰਪਨੀਆਂ ਸਮੇਤ ਕੁੱਲ 28 ਕੰਪਨੀਆਂ ਨੂੰ ਰੱਖਿਆ ਗਿਆ ਹੈ। ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੀ ਕਾਰਵਾਈ ਦਾ "ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਕੋਈ ਆਧਾਰ ਨਹੀਂ ਹੈ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਉਸ ਨੂੰ ਅਜਿਹਾ ਕਰਨ ਲਈ ਅਧਿਕਾਰਤ ਨਹੀਂ ਕਰ ਰੱਖਿਆ ਹੈ"। ਬਿਆਨ 'ਚ ਕਿਹਾ ਗਿਆ ਹੈ, "ਇਹ ਪੂਰੀ ਤਰ੍ਹਾਂ ਇਕਪਾਸੜ ਪਾਬੰਦੀ ਹੈ ਅਤੇ ਅਧਿਕਾਰ ਖੇਤਰ ਤੋਂ ਬਾਹਰ ਜਾਣ ਦਾ ਮਾਮਲਾ ਹੈ, ਜਿਸ ਨਾਲ ਵਪਾਰ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਨੂੰ ਗੰਭੀਰ ਨੁਕਸਾਨ ਹੋਵੇਗਾ ਅਤੇ ਗਲੋਬਲ ਸਪਲਾਈ ਚੇਨ ਦੀ ਸੁਰੱਖਿਆ ਅਤੇ ਸਥਿਰਤਾ 'ਤੇ ਪ੍ਰਭਾਵ ਪਵੇਗਾ।" ਚੀਨ ਇਸ ਦਾ ਸਖ਼ਤ ਵਿਰੋਧ ਕਰਦਾ ਹੈ।"
ਇਹ ਵੀ ਪੜ੍ਹੋ-ਭਾਰਤ ’ਚ 12 ਹਜ਼ਾਰ ਵੈੱਬਸਾਈਟਸ ’ਤੇ ਹਮਲਾ ਕਰ ਰਹੇ ਹੈਕਰਸ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਪਾਕਿਸਤਾਨ : ਸ਼ਾਹਬਾਜ਼ ਸਰਕਾਰ ਦੇ ਇਕ ਅਹਿਮ ਮੰਤਰੀ ਦੀ ਸੜਕ ਹਾਦਸੇ 'ਚ ਮੌਤ, ਜਾਂਚ ਜਾਰੀ
NEXT STORY