ਬੀਜਿੰਗ (ਬਿਊਰੋ): ਉੱਤਰ-ਪੱਛਮ ਚੀਨ ਦੇ ਕਿੰਗਹਈ (Qinghai) ਸੂਬੇ ਵਿਚ ਸੋਮਵਾਰ ਸ਼ਾਮ ਨੂੰ ਅਚਾਨਕ ਸੜਕ ਧਸ ਗਈ। ਸੜਕ ਧਸਣ ਕਾਰਨ ਉੱਥੇ ਜਾਨਲੇਵਾ ਟੋਇਆ ਬਣ ਗਿਆ। ਇਸ ਮਗਰੋਂ ਉੱਥੋਂ ਲੰਘ ਰਹੀ ਇਕ ਬੱਸ ਅਤੇ ਕੁਝ ਲੋਕ ਉਸ ਵਿਚ ਡਿੱਗ ਪਏ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਲਾਪਤਾ ਹਨ। ਇਹ ਜਾਣਕਾਰੀ ਬੀਜਿੰਗ ਦੇ ਅਖਬਾਰ ਵਿਚ ਦਿੱਤੀ ਗਈ।
ਸਰਕਾਰੀ ਮੀਡੀਆ ਨੇ ਦੱਸਿਆ ਕਿ ਇਕ ਫੁਟੇਜ ਵਿਚ ਇਕ ਬੱਸ ਸਟਾਪ 'ਤੇ ਖੜ੍ਹੇ ਲੋਕ ਧਸ ਰਹੀ ਸੜਕ ਤੋਂ ਭੱਜਦੇ ਨਜ਼ਰ ਆ ਰਹੇ ਹਨ ਅਤੇ ਬੱਸ ਅੱਧੀ ਜ਼ਮੀਨ ਵਿਚ ਧਸੀ ਨਜ਼ਰ ਆ ਰਹੀ ਹੈ। ਅਸਲ ਵਿਚ ਗ੍ਰੇਟ ਵਾਲ ਹਸਪਤਾਲ ਦੇ ਅੱਗੇ ਦੀ ਸੜਕ ਦਾ ਹਿੱਸਾ ਜਿਵੇਂ ਹੀ ਧਸਿਆ ਉਸ ਵਿਚ ਖੱਡ ਦੇ ਆਕਾਰ ਦਾ ਟੋਇਆ ਬਣ ਗਿਆ।
ਬਾਅਦ ਵਿਚ ਉਸ ਵਿਚ ਇਕ ਯਾਤਰੀ ਬੱਸ ਡਿੱਗ ਪਈ ਅਤੇ ਇਕ ਧਮਾਕਾ ਹੋਇਆ। ਸਥਾਨਕ ਅਧਿਕਾਰੀਆਂ ਦੇ ਮੁਤਾਬਕ ਹਾਦਸੇ ਵਿਚ 16 ਲੋਕ ਜ਼ਖਮੀ ਹੋ ਗਏ ਅਤੇ 10 ਹੋਰ ਲਾਪਤਾ ਹਨ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੀ.ਸੀ.ਟੀ.ਵੀ. ਪ੍ਰਸਾਰਣਕਰਤਾ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਉਸ ਨੇ ਦੱਸਿਆ ਕਿ ਘਟਨਾ ਕਿੰਗਹਾਈ ਸੂਬੇ ਦੀ ਰਾਜਧਾਨੀ ਵਿਚ ਸੋਮਵਾਰ ਸ਼ਾਮ ਕਰੀਬ 5:30 ਵਜੇ ਵਾਪਰੀ। ਚੀਨ ਵਿਚ ਅਕਸਰ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ, ਜਿੱਥੇ ਅਕਸਰ ਨਿਰਮਾਣ ਕੰਮਾਂ ਅਤੇ ਦੇਸ਼ ਦੇ ਵਿਕਾਸ ਦੀ ਤੇਜ਼ ਗਤੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ।
ਆਸਟ੍ਰੇਲੀਆ : ਮਦਦ ਲਈ ਪੁੱਜੇ ਹਜ਼ਾਰਾਂ ਲੋਕ, ਰਾਹਤ ਸਮੱਗਰੀ ਨਾਲ ਭਰੇ ਫਾਇਰ ਸਟੇਸ਼ਨ ਤੇ ਫੁੱਟਬਾਲ ਮੈਦਾਨ
NEXT STORY