ਬੀਜਿੰਗ — ਚੀਨ ਨੇ 600 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਣ ਵਾਲੇ ਮੈਗਨੇਟਿਕ ਲੇਵਿਏਸ਼ਨ(ਮੈਗਲੇਵ) ਟ੍ਰੇਨ ਦਾ ਪ੍ਰੋੋਟੋਟਾਈਪ ਬਣਾ ਲਿਆ ਹੈ। ਇਸ ਨੂੰ ਚੀਨ ਦੀ ਲੋਕੋਮੋਟਿਵ ਕੰਪਨੀ ਸੀ.ਆਰ.ਸੀ.ਸੀ. ਸਿਫਾਂਗ ਕਾਰਪ ਨੇ ਬਣਾਇਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਦੇਸ਼ ਦੀ ਸਭ ਤੋਂ ਤੇਜ਼ ਮੈਗਲੇਵ ਟ੍ਰੇਨ ਹੋਵੇਗੀ। ਚੀਫ ਇੰਜੀਨੀਅਰ ਡਿੰਗ ਸੇਂਸਨ ਨੇ ਦੱਸਿਆ ਕਿ ਮੈਗਲੇਵ ਤਕਨਾਲੋਜੀ ਨੂੰ ਇੰਨਾ ਉੱਨਤ ਕਰਨ 'ਚ 3 ਸਾਲ ਲੱਗੇ। ਇਸ ਪ੍ਰੋਟੋਟਾਈਪ ਦੇ ਅਮਲ 'ਚ ਆਉਣ ਤੋਂ ਬਾਅਦ ਏਅਰ ਟ੍ਰੈਵਲ ਨਾਲ ਸਫਰ ਕਰਨ ਦੀ ਜ਼ਰੂਰਤ ਖਤਮ ਹੋ ਜਾਵੇਗੀ। ਫਿਲਹਾਲ ਕਮਰਸ਼ੀਅਲ ਪਲੇਨ ਦੀ ਸਪੀਡ 900 ਕਿਲੋਮੀਟਰ ਪ੍ਰਤੀ ਘੰਟਾ ਹੈ। ਡਿੰਗ ਨੇ ਕਿਹਾ ਕਿ 2021 'ਚ ਇਸ ਦੀ ਟੇਸਟਿੰਗ ਸ਼ੁਰੂ ਹੋ ਜਾਵੇਗੀ।

ਡਿੰਗ ਦੇ ਮੁਤਾਬਕ ਅਲਟ੍ਰਾ ਲਾਈਟ ਵੇਟ ਟ੍ਰੇਨ ਬਾਡੀ ਦੇ ਨਾਲ ਹਾਈ ਸਟ੍ਰੇਨਥ ਵਾਲੇ ਮਟੀਰੀਅਲ ਦਾ ਇਸਤੇਮਾਲ ਕਰਨਾ ਚੁਣੌਤੀ ਸੀ। ਇਸ ਵਿਚ ਸਸਪੈਂਸ਼ਨ ਗਾਇਡੈਂਸ, ਕੰਟਰੋਲ ਅਤੇ ਹਾਈ ਪਾਵਰਡ ਟੈਕਸੇਸ਼ਨ ਨੂੰ ਅਪਗ੍ਰੇਡ ਕੀਤਾ ਗਿਆ ਹੈ। ਗਤੀ ਜ਼ਿਆਦਾ ਹੋਣ 'ਤੇ ਟ੍ਰੇਨ ਜ਼ਮੀਨ ਤੋਂ 10 ਸੈ.ਮੀ. ਉੱਪਰ ਉੱਠ ਜਾਂਦੀ ਹੈ। ਇਸ ਨੂੰ ਮੈਗਨੇਨਿਕ ਲੈਵਿਏਸ਼ਨ ਅਤੇ ਮੈਗਨੇਟਿਕ ਸਸਪੈਂਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਿਚ ਕੋਈ ਵੀ ਚੀਜ਼ ਸਿਰਫ ਮੈਗਨੇਟਿਕ ਫੀਲਡ ਦੇ ਸਹਾਰੇ ਇਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੀ ਹੈ। ਜਾਪਾਨ ਨੇ ਇਸ ਮਹੀਨੇ 400 ਕਿ.ਮੀ. ਪ੍ਰਤੀ ਘੰਟਾ ਰਫਤਾਰ ਨਾਲ ਦੌੜਣ ਵਾਲੀ ਸ਼ਿਨਕਾਨਸੇਨ ਬੁਲੇਟ ਟ੍ਰੇਨ ਦੀ ਟੈਸਟਿੰਗ ਸ਼ੁਰੂ ਕੀਤੀ ਹੈ।
ਥੈਰੇਸਾ ਮੇਅ ਦੇ ਅਸਤੀਫੇ ਮਗਰੋਂ ਕੌਣ ਬਣੇਗਾ ਇੰਗਲੈਂਡ ਦਾ ਪ੍ਰਧਾਨ ਮੰਤਰੀ?
NEXT STORY