ਨਵੀਂ ਦਿੱਲੀ (ਇੰਟ.) - ਕਈ ਦਹਾਕਿਆਂ ਤੱਕ ਗਲੋਬਲ ਇਕਾਨਮੀ ਦਾ ਇੰਜਣ ਰਿਹਾ ਚੀਨ ਦਾ ਅਰਥਵਿਵਥਾ ਦਾ ਦਮ ਫੁੱਲਣ ਲੱਗਾ ਹੈ। ਦੇਸ਼ ਦੀ ਇਕਾਨਮੀ ਕਈ ਮੋਰਚਿਆਂ ’ਤੇ ਸੰਘਰਸ਼ ਕਰ ਰਹੀ ਹੈ ਅਤੇ ਹੁਣ ਫਿਚ ਚੀਨ ਦੀ ਕ੍ਰੈਡਿਟ ਰੇਟਿੰਗ ਨੂੰ ਡਾਊਨਗ੍ਰੇਡ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਚੀਨ ਕਈ ਤਰ੍ਹਾਂ ਦੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਦੀ ਵਿੱਤੀ ਸਥਿਤੀ ਨੂੰ ਲੈ ਕੇ ਜੋਖ਼ਮ ਲਗਾਤਾਰ ਵਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ - ਗਾਜ਼ਾ ਜੰਗ ਹੁਣ ਵੀ ਲਾ ਰਹੀ ਕਰੂਡ ’ਚ ਅੱਗ, ਚੋਣਾਂ ਤੋਂ ਬਾਅਦ ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ!
ਫਿਚ ਨੇ ਚੀਨ ਦੇ ਆਊਟਲੁਕ ਨੂੰ ਸਟੇਬਲ ਤੋਂ ਨੈਗੇਟਿਵ ਕਰ ਦਿੱਤਾ ਹੈ। ਇਸ ਨਾਲ ਚੀਨ ਦੀ ਕ੍ਰੈਡਿਟਵਰਦੀਨੈੱਸ ਦੇ ਵੀ ਡਾਊਨਗ੍ਰੇਡ ਹੋਣ ਦਾ ਖ਼ਦਸ਼ਾ ਵੱਧ ਗਿਆ ਹੈ। ਹਾਲਾਂਕਿ ਫਿਚ ਨੇ ਅਜੇ ਚੀਨ ਦੇ ਸਾਰਵੇਨ ਬਾਂਡਸ ਦੀ ਰੇਟਿੰਗ ਨੂੰ ਏ+’ਤੇ ਕਾਇਮ ਰੱਖਿਆ ਹੈ। ਚੀਨ ਲੰਬੇ ਸਮੇਂ ਤੋਂ ਰੀਅਲ ਅਸਟੇਟ ਦੇ ਸੰਕਟ ਨਾਲ ਜੂਝ ਰਿਹਾ ਹੈ, ਜਿਸ ਨਾਲ ਪੂਰੀ ਇਕਾਨਮੀ ਦੇ ਡੁੱਬਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਫਿਚ ਨੇ ਇਕ ਬਿਆਨ ’ਚ ਕਿਹਾ ਕਿ ਕ੍ਰੈਡਿਟ ਰੇਟਿੰਗ ’ਚ ਬਦਲਾਅ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਚੀਨ ’ਚ ਪਬਲਿਕ ਫਾਈਨਾਂਸ ਆਊਟਲੁਕ ਨੂੰ ਲੈ ਕੇ ਜੋਖਮ ਲਗਾਤਾਰ ਵੱਧ ਰਿਹਾ ਹੈ।
ਇਹ ਵੀ ਪੜ੍ਹੋ - ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਝਟਕਾ, 25 ਫ਼ੀਸਦੀ ਵਧੇ ਕਿਰਾਏ
ਦੇਸ਼ ਪ੍ਰਾਪਰਟੀ ’ਤੇ ਨਿਰਭਰ ਗ੍ਰੋਥ ਤੋਂ ਸਸਟੇਨੇਬਲ ਗ੍ਰੋਥ ਮਾਡਲ ਵੱਲ ਜਾ ਰਿਹਾ ਹੈ, ਜਿਸ ਨਾਲ ਅੱਗੇ ਇਕਾਨਮੀ ਦੇ ਭਵਿੱਖ ਨੂੰ ਲੈ ਕੇ ਬੇ-ਭਰੋਸਗੀ ਹੈ। ਚੀਨ ਦੀ ਸਰਕਾਰ ਰੀਅਲ ਅਸਟੇਟ ’ਤੇ ਨਿਰਭਰਤਾ ਘੱਟ ਕਰਨ ਲਈ ਦੂਜੇ ਸੈਕਟਰਾਂ ’ਤੇ ਫੋਕਸ ਕਰ ਰਹੀ ਹੈ। ਦੇਸ਼ ਦੀ ਜੀ. ਡੀ. ਪੀ. ਰੀਅਲ ਅਸਟੇਟ ਦੀ ਲਗਭਗ 30 ਫ਼ੀਸਦੀ ਹਿੱਸੇਦਾਰੀ ਹੈ ਪਰ ਪਿਛਲੇ ਕੁਝ ਸਾਲ ਤੋਂ ਇਹ ਡੂੰਘੇ ਸੰਕਟ ’ਚ ਹੈ ਅਤੇ ਇਸ ਕਾਰਨ ਦੇਸ਼ ਦੀ ਪੂਰੀ ਇਕਾਨਮੀ ਦੇ ਢਹਿ-ਢੇਰੀ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ
ਵੱਧ ਰਿਹਾ ਹੈ ਕਰਜ਼ਾ
ਫਿਚ ਦਾ ਅੰਦਾਜ਼ਾ ਹੈ ਕਿ ਚੀਨ ’ਚ ਸਰਕਾਰ ਦਾ ਘਾਟਾ 2024 ’ਚ ਵੱਧ ਕੇ ਜੀ. ਡੀ. ਪੀ. ਦਾ 7.1 ਫ਼ੀਸਦੀ ਪਹੁੰਚ ਸਕਦਾ ਹੈ, ਜੋ ਪਿਛਲੇ ਸਾਲ 5.8 ਫ਼ੀਸਦੀ ਸੀ। ਇਹ ਘਾਟਾ 2020 ਤੋਂ ਬਾਅਦ ਸਭ ਤੋਂ ਵੱਧ ਹੋਵੇਗਾ, ਜਦੋਂ ਕੋਰੋਨਾ ਮਹਾਮਾਰੀ ਕਾਰਨ ਲਾਈਆਂ ਪਾਬੰਦੀਆਂ ਤੋਂ ਸਰਕਾਰ ਦਾ ਖਜ਼ਾਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਹਾਲਾਂਕਿ ਚੀਨ ਦੀ ਸਰਕਾਰ ਨੇ ਫਿਚ ਦੇ ਇਸ ਕਦਮ ’ਤੇ ਅਫਸੋਸ ਪ੍ਰਗਟਾਇਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਫਿਚ ਰੇਟਿੰਗਜ਼ ਦੀ ਟੀਮ ਨਾਲ ਸ਼ੁਰੂਆਤੀ ਪੜਾਅ ’ਚ ਪੂਰੀ ਸੰਜੀਦਗੀ ਨਾਲ ਗੱਲਬਾਤ ਕੀਤੀ ਸੀ ਅਤੇ ਇਹ ਰਿਪੋਰਟ ਚੀਨ ਦੀ ਅਸਲੀ ਤਸਵੀਰ ਬਿਆਨ ਨਹੀਂ ਕਰਦੀ ਹੈ। ਇਸ ’ਚ ਇਕਨਾਮਿਕ ਗ੍ਰੋਥ ’ਚ ਫਿਸਕਲ ਪਾਲਿਸੀ ਦੇ ਪਾਜ਼ੇਟਿਵ ਰੋਲ ਬਾਰੇ ਨਹੀਂ ਦੱਸਿਆ ਗਿਆ। ਲਾਂਗ ਟਰਮ ’ਚ ਇਸ ਨਾਲ ਇਕਨਾਮੀ ਨੂੰ ਕਾਫ਼ੀ ਫ਼ਾਇਦਾ ਹੋਵੇਗਾ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਜ਼ਰਾਈਲ 'ਤੇ ਹਮਲੇ ਲਈ ਜ਼ਲਦਬਾਜ਼ੀ ਨਹੀਂ ਕਰੇਗਾ ਈਰਾਨ: ਸੂਤਰ
NEXT STORY