ਬੀਜਿੰਗ (ਏਪੀ) ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਰੂਸ ਦੀ ਜਲ ਸੈਨਾ ਨਾਲ ਸੰਯੁਕਤ ਅਭਿਆਸ ਕਰਨ ਲਈ ਜੰਗੀ ਬੇੜੇ ਰਵਾਨਾ ਕੀਤੇ ਹਨ। ਚੀਨ ਦੇ ਇਸ ਕਦਮ ਨਾਲ ਸੰਕੇਤ ਮਿਲਦਾ ਹੈ ਕਿ ਯੂਕ੍ਰੇਨ ਖ਼ਿਲਾਫ਼ ਮਾਸਕੋ ਦੇ ਹਮਲੇ ਨੂੰ ਬੀਜਿੰਗ ਦਾ ਸਮਰਥਨ ਲਗਾਤਾਰ ਜਾਰੀ ਹੈ। ਚੀਨ ਦਾਅਵਾ ਕਰਦਾ ਹੈ ਕਿ ਉਹ ਸੰਘਰਸ਼ ਵਿੱਚ ਨਿਰਪੱਖ ਹੈ ਪਰ ਉਸ ਨੇ ਅਮਰੀਕਾ ਅਤੇ ਉਸਦੇ ਸਹਿਯੋਗੀਆਂ 'ਤੇ ਰੂਸ ਨੂੰ ਉਕਸਾਉਣ ਦਾ ਦੋਸ਼ ਲਗਾਇਆ ਹੈ ਅਤੇ ਚੀਨ ਨੇ ਰੂਸ ਨਾਲ ਮਜ਼ਬੂਤ ਆਰਥਿਕ, ਕੂਟਨੀਤਕ ਅਤੇ ਵਪਾਰਕ ਸਬੰਧ ਬਣਾਏ ਰੱਖੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਦੁਨੀਆ ਭਰ 'ਚ ਵਧੀ IVF ਦੀ ਮੰਗ, ਹਰ 4 ਮਿੰਟ 'ਚ 3 ਬੱਚੇ ਲੈ ਰਹੇ ਜਨਮ
ਚੀਨ ਦੀ ਸਮਾਚਾਰ ਏਜੰਸੀ 'ਸ਼ਿਨਹੂਆ' ਦੀ ਖ਼ਬਰ ਮੁਤਾਬਕ ਯੁੱਧ ਅਭਿਆਸ 'ਚ 10 ਤੋਂ ਜ਼ਿਆਦਾ ਜੰਗੀ ਜਹਾਜ਼ ਅਤੇ 30 ਤੋਂ ਜ਼ਿਆਦਾ ਜਹਾਜ਼ ਹਿੱਸਾ ਲੈਣਗੇ। ਮੰਤਰਾਲੇ ਅਤੇ 'ਸ਼ਿਨਹੂਆ' ਨੇ ਇਸ ਸਬੰਧ ਵਿਚ ਕੋਈ ਵੇਰਵਾ ਨਹੀਂ ਦਿੱਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਅਭਿਆਸ ਆਉਣ ਵਾਲੇ ਦਿਨਾਂ ਵਿਚ ਜਾਪਾਨ ਸਾਗਰ ਦੇ ਇਕ ਹਿੱਸੇ ਵਿਚ ਹੋਵੇਗਾ। ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਚੀਨੀ ਜਹਾਜ਼ ਦੁਪਹਿਰ ਨੂੰ ਆਪਣੇ ਰੂਸੀ ਹਮਰੁਤਬਾ ਨਾਲ ਜੁੜ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਮੂਲ ਦੀ ਉੱਦਮੀ ਅੰਜਲੀ ਸੂਦ 'ਟੂਬੀ' ਦੀ ਨਵੀਂ CEO ਨਿਯੁਕਤ
NEXT STORY