ਬੀਜ਼ਿੰਗ - ਚੀਨ ਨੇ ਕੋਰੋਨਾਵਾਇਰਸ ਦੇ 40 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ਿਨਜਿਆਂਗ ਦੀ ਸੂਬਾਈ ਰਾਜਧਾਨੀ ਓਰੂਮਕੀ ਵਿਚ ਮੈਡੀਕਲ ਮਾਹਿਰਾਂ ਦੀ ਇਕ ਟੀਮ ਨੂੰ ਭੇਜਿਆ ਹੈ। ਸਰਕਾਰੀ ਮੀਡੀਆ ਦੀਆਂ ਖਬਰਾਂ ਵਿਚ ਸ਼ਨੀਵਾਰ ਨੂੰ ਇਥੇ ਇਹ ਜਾਣਕਾਰੀ ਦਿੱਤੀ ਗਈ ਹੈ। ਸ਼ਿਨਜਿਆਂਗ ਵਿਚ ਇਹ ਮਹਾਮਾਰੀ ਦਾ ਦੂਜਾ ਦੌਰ ਹੈ। ਚੀਨ ਦੀ ਸਰਕਾਰੀ ਅਖਬਾਰ ਗਲੋਬਲ ਟਾਈਮਸ ਦੀ ਖਬਰ ਮੁਤਾਬਕ ਪਿਛਲੇ 4 ਦਿਨਾਂ ਵਿਚ ਓਰੂਸਕੀ ਵਿਚ ਕੋਵਿਡ-19 ਦੇ 17 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦਕਿ 23 ਐਸੀਂਪਟੋਮੇਟਿਕ ਮਾਮਲੇ ਹਨ।
ਦੱਸ ਦਈਏ ਕਿ ਐਸੀਂਪਟੋਮੇਟਿਕ ਮਾਮਲੇ ਉਹ ਹੁੰਦੇ ਹਨ ਜਿਨ੍ਹਾਂ ਪ੍ਰਭਾਵਿਤਾਂ ਵਿਚ ਕੋਰੋਨਾਵਾਇਰਸ ਦੇ ਲੱਛਣ ਦਿਖਾਈ ਨਹੀਂ ਦਿੰਦੇ ਹਨ। ਖਬਰ ਮੁਤਾਬਕ ਕੋਰੋਨਾਵਾਇਰਸ ਦਾ ਇਹ ਨਵਾਂ ਦੌਰ ਸਮੂਹ ਦੇ ਇਕੱਠੇ ਹੋਣ ਨਾਲ ਸਬੰਧਿਤ ਹੈ ਅਤੇ ਸਥਾਨਕ ਮੈਡੀਕਲ ਅਧਿਕਾਰੀਆਂ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ ਕਿਉਂਕਿ ਸਾਰੇ ਮਾਮਲਿਆਂ ਵਿਚ ਹਲਕੇ ਲੱਛਣ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐਚ. ਐਚ. ਸੀ.) ਨੇ ਸ਼ਨੀਵਾਰ ਨੂੰ ਮੈਡੀਕਲ ਮਾਹਿਰ ਟੀਮ ਨੂੰ ਮਹਾਮਾਰੀ ਦੀ ਜਾਂਚ ਕਰਨ ਲਈ ਭੇਜਿਆ ਹੈ। ਚੀਨ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਇਕ ਸੀਨੀਅਰ ਅਧਿਕਾਰੀ ਫੇਂਗ ਜਿਜ਼ੀਆਨ ਨੇ ਆਖਿਆ ਕਿ ਸ਼ਿਨਜਿਆਂਗ ਵਿਚ ਵਾਇਰਸ ਦੇ ਮਾਮਲਿਆਂ ਵਿਚ ਅਚਾਨਕ ਵਾਧੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਾਕਿ 'ਚ ਮਹਾਤਮਾ ਬੁੱਧ ਦੀ ਦੁਰਲੱਭ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ 4 ਲੋਕ ਗ੍ਰਿਫਤਾਰ
NEXT STORY