ਬੀਜਿੰਗ (ਭਾਸ਼ਾ)— ਚੀਨ ਦੇ ਗਵਾਂਗਝੂ ਹਵਾਈ ਅੱਡੇ 'ਤੇ ਫਸੇ 200 ਤੋਂ ਵਧੇਰੇ ਪਾਕਿਸਤਾਨੀ ਯਾਤਰੀ ਸੋਮਵਾਰ ਰਾਤ ਸ਼ਾਹੀਨ ਏਅਰਲਾਈਨਜ਼ ਦੀ ਫਲਾਈਟ ਵਿਚ ਆਪਣੇ ਦੇਸ਼ ਪਰਤ ਸਕਦੇ ਹਨ। ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ.ਏ.ਏ.) ਅਤੇ ਉਡਾਣ ਕੰਪਨੀ ਵਿਚਕਾਰ 1.5 ਅਰਬ ਰੁਪਏ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਸਬੰਧੀ ਹੋਏ ਝਗੜੇ ਦੇ ਬਾਅਦ ਸ਼ਾਹੀਨ ਏਅਰਲਾਈਨਜ਼ ਦੀਆਂ ਉਡਾਣਾਂ ਨੂੰ 29 ਜੁਲਾਈ ਨੂੰ ਅਚਾਨਕ ਰੱਦ ਕਰ ਦੇਣ ਨਾਲ ਕਰੀਬ 300 ਪਾਕਿਸਤਾਨੀ ਯਾਤਰੀ ਗਵਾਂਗਝੂ ਹਵਾਈ ਅੱਡੇ 'ਤੇ ਫਸੇ ਹੋਏ ਹਨ।
ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਸ਼ਾਹੀਨ ਏਅਰਲਾਈਨਜ਼ ਦਾ ਜਹਾਜ਼ ਚੀਨ ਦੇ ਹਵਾਈ ਅੱਡੇ 'ਤੇ ਸਵੇਰੇ ਪਹੁੰਚਿਆ ਹੈ ਅਤੇ ਇਹ ਫਸੇ ਹੋਏ ਪਾਕਿਸਤਾਨੀ ਯਾਤਰੀਆਂ ਨੂੰ ਲੈ ਕੇ ਰਾਤ ਨੂੰ ਲਾਹੌਰ ਪਹੁੰਚੇਗਾ। ਰਿਪੋਰਟ ਮੁਤਾਬਕ ਇਮੀਗਰੇਸ਼ਨ ਅਧਿਕਾਰੀਆਂ ਤੋਂ ਯਾਤਰੀਆਂ ਨੂੰ ਪਹਿਲਾਂ ਹੀ ਇਜਾਜ਼ਤ ਮਿਲ ਗਈ ਹੈ। ਸ਼ਾਹੀਨ ਏਅਰਲਾਈਨਜ਼ ਨੇ ਯਾਤਰੀਆਂ ਨੂੰ ਕੱਢਣ ਲਈ ਐਤਵਾਰ ਨੂੰ ਹੀ ਆਪਣਾ ਜਹਾਜ਼ ਭੇਜਣ ਦਾ ਫੈਸਲਾ ਲਿਆ ਸੀ। ਇਸ ਤੋਂ ਪਹਿਲਾਂ ਦੀਆਂ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਪਾਕਿਸਤਾਨੀ ਅੰਤਰਰਾਸ਼ਟਰੀ ਏਅਰਲਾਈਨਜ਼ (ਪੀ.ਆਈ.ਏ.) ਆਪਣਾ ਇਕ ਜਹਾਜ਼ ਭੇਜ ਰਹੀ ਹੈ। ਪਹਿਲਾਂ ਸ਼ਾਹੀਨ ਏਅਰਲਾਈਨਜ਼ ਨੇ ਫਸੇ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਪੀ.ਆਈ.ਏ. ਤੋਂ ਮਦਦ ਮੰਗੀ ਸੀ ਪਰ ਹੁਣ ਸ਼ਾਹੀਨ ਏਅਰਲਾਈਨਜ਼ ਹੀ ਆਪਣਾ ਜਹਾਜ਼ ਭੇਜੇਗੀ। ਵੱਧਦੇ ਕਰਜ਼ ਕਾਰਨ ਸੀ.ਏ.ਏ. ਨੇ ਕੁਝ ਦਿਨ ਪਹਿਲਾਂ ਹੀ ਹੱਜ ਦੀਆਂ ਉਡਾਣਾਂ ਨੂੰ ਛੱਡ ਕੇ ਸ਼ਾਹੀਨ ਏਅਰਲਾਈਨਜ਼ ਦੀਆਂ ਹੋਰ ਬਾਕੀ ਉਡਾਣਾਂ ਰੱਦ ਕਰ ਦਿੱਤੀਆਂ ਸਨ।
ਬੁਰਕਾ ਪਹਿਨੀ ਮਹਿਲਾ ਨਾਲ ਇੰਝ ਗਲੇ ਮਿਲਿਆ ਪੁਲਸ ਮੁਲਾਜ਼ਮ, ਵਾਇਰਲ ਹੋਈ ਤਸਵੀਰ
NEXT STORY