ਇੰਟਰਨੈਸ਼ਨਲ ਡੈਸਕ- ਇਰਾਨ ਨਾਲ ਜਾਰੀ ਜੰਗ ਵਿਚਾਲੇ ਅਮਰੀਕਾ ਨੂੰ ਵੱਡਾ ਝਟਕਾ ਲੱਗਾ ਹੈ। ਸਪੇਨ ਦੀ ਰੱਖਿਆ ਮੰਤਰੀ ਮਾਰਗਰੀਟਾ ਰੋਬਲਸ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੇ ਦੇਸ਼ ਨੇ ਇਰਾਨ ਵਿਰੁੱਧ ਜੰਗੀ ਕਾਰਵਾਈਆਂ ਵਿੱਚ ਸ਼ਾਮਲ ਅਮਰੀਕੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਸਪੇਨ ਸਰਕਾਰ ਦਾ ਇਹ ਫੈਸਲਾ ਅਮਰੀਕਾ ਲਈ ਇੱਕ ਵੱਡਾ ਕੂਟਨੀਤਕ ਅਤੇ ਫੌਜੀ ਝਟਕਾ ਮੰਨਿਆ ਜਾ ਰਿਹਾ ਹੈ।
ਰੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਮਰੀਕੀ ਫੌਜ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਨਾ ਤਾਂ ਉਹ ਸਪੇਨ ਵਿੱਚ ਸਥਿਤ ਰੋਟਾ ਅਤੇ ਮੋਰੋਨ ਵਰਗੇ ਸਾਂਝੇ ਫੌਜੀ ਅੱਡਿਆਂ ਦੀ ਵਰਤੋਂ ਕਰ ਸਕਦੇ ਹਨ ਅਤੇ ਨਾ ਹੀ ਸਪੇਨ ਦੇ ਉੱਪਰੋਂ ਉੱਡ ਕੇ ਇਰਾਨ 'ਤੇ ਹਮਲੇ ਕਰ ਸਕਦੇ ਹਨ।
ਇਹ ਵੀ ਪੜ੍ਹੋ- ਜੰਗ ਵਿਚਾਲੇ ਆਪਣੇ ਹੀ ਦੇਸ਼ 'ਚ ਘਿਰ ਗਏ ਟਰੰਪ ਸਾਬ੍ਹ ! ਸੜਕਾਂ 'ਤੇ ਉਤਰੇ 80 ਲੱਖ ਤੋਂ ਵੱਧ ਲੋਕ
ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਜੰਗ ਨੂੰ ਗੈਰ-ਕਾਨੂੰਨੀ ਅਤੇ ਅਨਿਆਂਪੂਰਨ ਦੱਸਿਆ ਹੈ। ਸਪੇਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਅਜਿਹੀ ਜੰਗ ਦਾ ਹਿੱਸਾ ਨਹੀਂ ਬਣੇਗਾ ਜੋ ਅੰਤਰਰਾਸ਼ਟਰੀ ਨਿਯਮਾਂ ਦੇ ਵਿਰੁੱਧ ਹੋਵੇ। ਸਿਰਫ਼ ਐਮਰਜੈਂਸੀ ਦੀ ਸਥਿਤੀ ਵਿੱਚ ਹੀ ਕਿਸੇ ਜਹਾਜ਼ ਨੂੰ ਲੈਂਡ ਕਰਨ ਜਾਂ ਲੰਘਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਰਿਪੋਰਟਾਂ ਅਨੁਸਾਰ, ਸਪੇਨ ਦੇ ਇਸ ਫੈਸਲੇ ਕਾਰਨ ਅਮਰੀਕੀ ਬੰਬਾਰ ਜਹਾਜ਼ਾਂ ਨੂੰ ਹੁਣ ਲੰਬੇ ਰਸਤੇ ਰਾਹੀਂ ਮੱਧ-ਪੂਰਬ ਜਾਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਆਪ੍ਰੇਸ਼ਨ ਦਾ ਖਰਚਾ ਅਤੇ ਸਮਾਂ ਵਧ ਗਿਆ ਹੈ। ਫਰਾਂਸ ਨੇ ਵੀ ਕੁਝ ਖ਼ਾਸ ਹਥਿਆਰਾਂ ਵਾਲੇ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਤੋਂ ਲੰਘਣ ਤੋਂ ਰੋਕ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਗ੍ਰਿਫ਼ਤਾਰੀ ਦੇ ਤੀਜੇ ਦਿਨ ਵੀ ਨੇਪਾਲ 'ਚ ਪ੍ਰਦਰਸ਼ਨ ਜਾਰੀ
NEXT STORY