ਬੀਜਿੰਗ— ਸੋਚੋ ਜੇਕਰ ਤੁਹਾਨੂੰ ਆਸਮਾਨ 'ਚ ਇਕ ਨਹੀਂ ਬਲਕਿ ਦੋ ਸੂਰਜ ਦਿਖਣ ਲੱਗ ਜਾਣ। ਬਹੁਤ ਸਾਰੇ ਲੋਕਾਂ ਨੂੰ ਇਹ ਸੋਚ ਕੇ ਹੀ ਪਸੀਨਾ ਆਉਣ ਲੱਗੇਗਾ। ਇਸ ਵੇਲੇ ਜਦੋਂ ਇਕੋ ਸੂਰਜ ਦੀ ਤਪਸ ਸਹਿਣ ਕਰਨਾ ਮੁਸ਼ਕਿਲ ਹੈ ਤਾਂ ਦੋ ਸੂਰਜਾਂ ਦੌਰਾਨ ਕੀ ਹੋਵੇਗੀ। ਆਸਮਾਨ 'ਚ ਦੋ ਸੂਰਜ ਦਿਖਣਗੇ ਜਾਂ ਨਹੀਂ ਇਸ ਬਾਰੇ ਅਜੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਚੀਨ ਇਕ 'ਦੂਜਾ ਸੂਰਜ' ਤਿਆਰ ਕਰਨ ਨੇੜੇ ਪਹੁੰਚ ਗਿਆ ਹੈ। ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸੇ ਸਾਲ ਦੌਰਾਨ ਚੀਨ 'ਚ ਦੂਜਾ ਸੂਰਜ ਤਿਆਰ ਕਰ ਲਿਆ ਜਾਵੇਗਾ।
ਚੀਨ ਦੀ ਅਕੈਡਮੀ ਆਫ ਸਾਈਂਸ ਨਾਲ ਜੁੜੇ ਇੰਸਟੀਚਿਊਟ ਆਫ ਪਲਾਜ਼ਮਾ ਫਿਜ਼ਿਕਸ ਮੁਤਾਬਕ ਇਸ ਸੂਰਜ ਦੀ ਟੈਸਟਿੰਗ ਅਜੇ ਜਾਰੀ ਹੈ। ਇਸ ਡਿਵਾਈਸ ਨੂੰ ਐੱਚ.ਐੱਲ.-2ਐੱਮ ਟੋਕਾਮੈਕ ਨਾਂ ਦਿੱਤਾ ਗਿਆ ਹੈ। ਇਸ ਡਿਵਾਈਸ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਸਲੀ ਸੂਰਜ ਤੋਂ 6 ਗੁਣਾ ਜ਼ਿਆਦਾ ਗਰਮ ਹੋਵੇਗਾ। ਜਿੱਥੇ ਅਸਲੀ ਸੂਰਜ ਦਾ ਕੋਰ ਕਰੀਬ 1.50 ਕਰੋੜ ਡਿਗਰੀ ਸੈਲਸੀਅਸ ਤੱਕ ਗਰਮ ਹੁੰਦਾ ਹੈ, ਉਥੇ ਹੀ ਚੀਨ ਦਾ ਇਹ ਸੂਰਜ 10 ਕਰੋੜ ਡਿਗਰੀ ਸੈਲਸੀਅਸ ਤੱਕ ਗਰਮੀ ਪੈਦਾ ਕਰ ਸਕੇਗਾ।
ਸਵੱਛ ਊਰਜਾ ਪੈਦਾ ਕਰਨ ਦੇ ਮਕਸਦ ਨਾਲ 'ਦੂਜੇ ਸੂਰਜ' ਦੇ ਨਿਰਮਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੂੰ ਬਿਲਕੁਲ ਅਸਲੀ ਸੂਰਜ ਦੀ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ। ਇਹ ਸੌਰ ਮੰਡਲ ਦੇ ਮੱਧ 'ਚ ਸਥਿਤ ਕਿਸੇ ਤਾਰੇ ਵਾਂਗ ਹੀ ਊਰਜਾ ਦਾ ਭੰਡਾਰ ਮੁਹੱਈਆ ਕਰਵਾਏਗਾ। ਐੱਚ.ਐੱਲ.-2ਐੱਮ ਨੂੰ ਇਕ ਮਸ਼ੀਨ ਦੇ ਰਾਹੀਂ ਪੈਦਾ ਕੀਤਾ ਜਾਵੇਗਾ। ਇਹ ਮਸ਼ੀਨ ਵਿਚੋਂ ਖਾਲੀ ਹੈ। ਇਸ 'ਚ ਨਿਊਕਲੀਅਰ ਫਿਊਜ਼ਨ ਰਾਹੀਂ ਗਰਮੀ ਪੈਦਾ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਨੂੰ ਇਕ ਦਿਨ ਚਾਲੂ ਕਰਨ ਦਾ ਖਰਚ ਕਰੀਬ 15 ਹਜ਼ਾਰ ਡਾਲਰ ਹੈ। ਫਿਲਹਾਲ ਇਸ ਮਸ਼ੀਨ ਨੂੰ ਅਨਹੂਈ ਸੂਬੇ 'ਚ ਸਥਿਤ ਸਾਈਂਸ ਟਾਪੂ 'ਚ ਰੱਖਿਆ ਗਿਆ ਹੈ।
ਹਿਟਲਰ ਦੇ ਬੈੱਡ 'ਤੇ ਸੌਂਦਾ ਹੈ ਇਹ ਅਰਬਪਤੀ
NEXT STORY