ਬੜੇ ਦੁਖੀ ਮਨ ਨਾਲ ਮੈਂ ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਹਿੰਦੁਸਤਾਨ ਨੂੰ ਪਾਕਿਸਤਾਨ ਦੇ ਜਾਸੂਸਾਂ ਦੇ ਮਜ਼ਬੂਤ ਅਤੇ ਵੱਡੀ ਪੱਧਰ ’ਤੇ ਫੈਲੇ ਹੋਏ ਮੱਕੜਜਾਲ ਤੋਂ ਬਚਾ ਸਕੋਗੇ? ਪਾਕਿਸਤਾਨ ਦੇ ਸ਼ੁੱਭਚਿੰਤਕ ਨਾ ਸਿਰਫ਼ ਕਸ਼ਮੀਰ ਵਾਦੀ ਵਿਚ, ਸਗੋਂ ਪੂਰੇ ਦੇਸ਼ ਵਿਚ ਲੁਕੇ ਹੋਏ ਹਨ। ਕੀ ਸਾਡਾ ਖੁਫੀਆ ਵਿਭਾਗ ਇਸ ਸਾਜ਼ਿਸ਼ ਨੂੰ ਰੋਕ ਸਕੇਗਾ? ਭਾਰਤ ਦੇ ਹਰ ਨਾਗਰਿਕ ਨੂੰ ਪਤਾ ਲੱਗ ਗਿਆ ਹੈ ਕਿ ਕਸ਼ਮੀਰ ਵਾਦੀ ਦੇ 80 ਫੀਸਦੀ ਘਰਾਂ ਵਿਚ ਕੋਈ ਨਾ ਕੋਈ ਵਿਭੀਸ਼ਣ ਲੁਕਿਆ ਹੋਇਆ ਹੈ। ਇਹੀ ਕਾਰਨ ਹੈ ਕਿ 1980 ਵਿਚ ਕਸ਼ਮੀਰ ਵਾਦੀ ਵਿਚੋਂ ਸ਼ੁਰੂ ਹੋਇਆ ਅੱਤਵਾਦੀ ਰੁਝਾਨ 2025 ਤੱਕ ਵਧਦਾ ਹੀ ਜਾ ਰਿਹਾ ਹੈ।
ਹਰ ਰੋਜ਼ ਤਿਰੰਗੇ ਵਿਚ ਲਪੇਟੇ ਸਾਡੇ ਸੈਨਿਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਰਹੀਆਂ ਹਨ। ਕਸ਼ਮੀਰ ਘਾਟੀ ਵਿਚ ਮੱਸਿਆ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ ਕਿਉਂਕਿ ਸਾਡੇ ਕੁਝ ਲੋਕ ਕਸ਼ਮੀਰ ਵਾਦੀ ਵਿਚ ਗੱਦਾਰ ਬਣ ਗਏ ਹਨ। ਕਸ਼ਮੀਰ ਵਾਦੀ ਵਿਚ ਪੁਲਸ, ਅਧਿਆਪਕ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਪਾਕਿਸਤਾਨ ਦੇ ਸਿਖਲਾਈ ਪ੍ਰਾਪਤ ਅੱਤਵਾਦੀਆਂ ਨਾਲ ਹਮਦਰਦੀ ਰੱਖਦੇ ਹਨ ਅਤੇ ਸਾਡੀਆਂ ਖੁਫੀਆ ਏਜੰਸੀਆਂ ਮੌਤ ਦੇ ਡਰ ਕਾਰਨ ਸਰਕਾਰ ਨੂੰ ਸਹੀ ਰਿਪੋਰਟਾਂ ਨਹੀਂ ਭੇਜ ਰਹੀਆਂ ਹਨ। ਕੀ ਤੁਸੀਂ ਨਹੀਂ ਦੇਖਿਆ ਕਿ 22 ਅਪ੍ਰੈਲ ਦੇ ਬੇਰਹਿਮ ਕਤਲੇਆਮ ਤੋਂ ਬਾਅਦ ਵੀ ਅੱਤਵਾਦੀ ਇੰਨੇ ਲੰਬੇ ਸਮੇਂ ਤੱਕ ਲੁਕੇ ਰਹੇ। ਪਹਿਲਗਾਮ ਵਿਚ ਸਥਾਨਕ ਲੋਕ ਅੱਤਵਾਦੀ ਹਮਲਾਵਰਾਂ ਨੂੰ ਰਾਸ਼ਨ ਅਤੇ ਪਾਣੀ ਮੁਹੱਈਆ ਕਰਵਾ ਰਹੇ ਸਨ।
ਕੇਂਦਰ ਸਰਕਾਰ ਇਹ ਵੀ ਪਤਾ ਨਹੀਂ ਲਗਾ ਸਕੀ ਕਿ ਆਧੁਨਿਕ ਹਥਿਆਰ ਕੌਣ ਪ੍ਰਦਾਨ ਕਰ ਰਿਹਾ ਸੀ? ਅੱਤਵਾਦੀ ਪਾਕਿਸਤਾਨੀ ਹਨ ਪਰ ਉਨ੍ਹਾਂ ਨੂੰ ਇੰਨੇ ਘਾਤਕ ਹਥਿਆਰ ਕੌਣ ਪ੍ਰਦਾਨ ਕਰ ਰਿਹਾ ਹੈ?
ਸਰਕਾਰ ਹਰ ਰੋਜ਼ ਬਿਆਨ ਦਿੰਦੀ ਹੈ ਕਿ ਉਸ ਨੇ ਛੱਤੀਸਗੜ੍ਹ ਤੋਂ ਨਕਸਲੀਆਂ ਦਾ ਸਫਾਇਆ ਕਰ ਦਿੱਤਾ ਹੈ ਪਰ ਸਾਡੇ ਬਹਾਦਰ ਸੈਨਿਕ ਅਜੇ ਵੀ ਨਕਸਲੀਆਂ ਹੱਥੋਂ ਸ਼ਹੀਦ ਹੋ ਰਹੇ ਹਨ। ਦੇਸ਼ ਦੇ ਆਮ ਨਾਗਰਿਕ ਨੂੰ ਕਿਸ ’ਤੇ ਭਰੋਸਾ ਕਰਨਾ ਚਾਹੀਦਾ ਹੈ?
ਛਾਂਗੁਰ ਬਾਬਾ ਇਕ ਦਿਨ ਵਿਚ ਮਹਾ ਸ਼ਾਸਕ ਨਹੀਂ ਬਣਿਆ। ਉਸ ਨੇ ਇਕ ਦਿਨ ਵਿਚ 500 ਕਰੋੜ ਰੁਪਏ ਦੀ ਦੌਲਤ ਇਕੱਠੀ ਨਹੀਂ ਕੀਤੀ। ਛਾਂਗੁਰ ਬਾਬਾ ਨੂੰ ਇਹ ਕਰਨ ਵਿਚ ਕਈ ਸਾਲ ਲੱਗ ਗਏ ਹੋਣਗੇ। ਇਕ ਦਿਨ ਵਿਚ 40 ਬੈਂਕਾਂ ਵਿਚ 100 ਕਰੋੜ ਰੁਪਏ ਜਮ੍ਹਾ ਨਹੀਂ ਕਰਵਾਏ ਜਾ ਸਕਦੇ। ਇਸ ਵਿਚ ਕਈ ਸਾਲ ਲੱਗ ਗਏ ਹੋਣਗੇ ਪਰ ਮੈਂ ਭਾਰਤ ਦੀਆਂ ਖੁਫੀਆ ਏਜੰਸੀਆਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਛਾਂਗੁਰ ਬਾਬਾ ਇੰਨਾ ਕੁਝ ਕਰ ਰਿਹਾ ਸੀ, ਤਾਂ ਖੁਫੀਆ ਏਜੰਸੀਆਂ ਕਿੱਥੇ ਸਨ?
ਛਾਂਗੁਰ ਬਾਬਾ ਉਰਫ਼ ਜਲਾਲੂਦੀਨ ਨੇ 4000 ਹਿੰਦੂ ਕੁੜੀਆਂ ਨੂੰ ਇਸਲਾਮ ਵਿਚ ਤਬਦੀਲ ਕਰ ਦਿੱਤਾ। ਤੁਸੀਂ ਕਿੱਥੇ ਸੀ? ਧਰਮ ਪਰਿਵਰਤਨ ਵਿਚ ਕੁਝ ਨਾਬਾਲਗ ਹਿੰਦੂ ਕੁੜੀਆਂ ਵੀ ਸਨ। ਛਾਂਗੁਰ ਸ਼ੈਤਾਨ ਨੇ ਉੱਚ ਜਾਤੀ ਦੀ ਇਕ ਹਿੰਦੂ ਕੁੜੀ ਦੇ ਧਰਮ ਪਰਿਵਰਤਨ ਲਈ 16 ਲੱਖ, ਇਕ ਦਲਿਤ ਹਿੰਦੂ ਕੁੜੀ ਲਈ 12 ਲੱਖ ਅਤੇ ਇਕ ਅਨੁਸੂਚਿਤ ਜਾਤੀ ਦੀ ਹਿੰਦੂ ਕੁੜੀ ਲਈ 10 ਲੱਖ ਦੀ ਬੋਲੀ ਵੀ ਲਗਾਈ ਸੀ। ਛਾਂਗੁਰ ਬਾਬਾ ਇਕੱਲਾ ਇਹ ਨਹੀਂ ਕਰ ਸਕਦਾ ਸੀ। ਪੀਰ ਬਾਬਾ ਹਿੰਦੂ ਕੁੜੀਆਂ ਨੂੰ ਵਰਗਲਾ ਕੇ ਸਾਊਦੀ ਅਰਬ ਅਤੇ ਹੋਰ ਇਸਲਾਮੀ ਦੇਸ਼ਾਂ ਵਿਚ ਲੈ ਜਾਂਦਾ ਸੀ-ਉਹ ਉਨ੍ਹਾਂ ਨੂੰ ਧਮਕੀ ਦਿੰਦਾ ਸੀ, ਲਾਲਚ ਦਿੰਦਾ ਸੀ, ਬਲੈਕਮੇਲ ਕਰਦਾ ਸੀ, ਇਸ ਲਈ ਗਰੀਬ ਹਿੰਦੂ ਕੁੜੀਆਂ ਉਸਦੇ ਜਾਲ ਵਿਚ ਫਸ ਜਾਂਦੀਆਂ ਸਨ ਅਤੇ ਛਾਂਗੁਰ ਬਾਬਾ ਉਨ੍ਹਾਂ ਨੂੰ ਇਸਲਾਮ ਕਬੂਲ ਕਰਵਾਉਂਦਾ ਸੀ। ਫਿਰ ਉਹ ਉਨ੍ਹਾਂ ਦਾ ਨਿਕਾਹ ਕਿਸੇ ਮੁਸਲਮਾਨ ਨਾਲ ਕਰਵਾ ਦਿੰਦਾ ਸੀ। ਛਾਂਗੁਰ ਬਾਬਾ ਨੂੰ ਇਸਲਾਮੀ ਦੇਸ਼ਾਂ ਤੋਂ ਬਹੁਤ ਸਾਰਾ ਪੈਸਾ ਮਿਲਦਾ ਸੀ। ਚੰਗਾ ਹੋਇਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਛਾਂਗੁਰ ਬਾਬਾ ਦੇ ਆਲੀਸ਼ਾਨ ਬੰਗਲਿਆਂ ’ਤੇ ਬੁਲਡੋਜ਼ਰ ਚਲਾ ਦਿੱਤੇ। ਇਕ ਸਾਧਾਰਨ ਬਾਬਾ ਜੋ ਕਦੇ ਤਾਂਤਰਿਕ ਅੰਗੂਠੀਆਂ ਵੇਚਦਾ ਸੀ, 500 ਕਰੋੜ ਦੀ ਜਾਇਦਾਦ ਦਾ ਮਾਲਕ ਕਿਵੇਂ ਬਣ ਗਿਆ?
ਅਬਦੁਲ ਰਹੀਮ ਖਾਨ ਪਿਛਲੇ 6 ਸਾਲਾਂ ਤੋਂ ਉੱਤਰਾਖੰਡ ਦੇ ਰੌਦਰਾਕਸ਼ ਮੰਦਰ ਵਿਚ ਪੁਜਾਰੀ ਵਜੋਂ ਸੇਵਾ ਕਰਦਾ ਰਿਹਾ। ਉਸ ਨੇ ਆਪਣਾ ਧਰਮ ਅਤੇ ਨਾਂ ਵੀ ਬਦਲ ਲਿਆ। ਮੰਦਰ ਦਾ ਪੁਜਾਰੀ ਬਣ ਕੇ, ਉਸ ਨੇ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਅਤੇ ਆਪਣੇ ਲਈ ਸਤਿਕਾਰ ਦੀ ਭਾਵਨਾ ਪੈਦਾ ਕਰ ਲਈ। ਉਹ ਦਿਨ ਭਰ ਪੂਜਾ-ਪਾਠ ਅਤੇ ਕੀਰਤਨ ਕਰਦਾ ਸੀ ਅਤੇ ਰਾਤ ਨੂੰ ਉਹ ਪਾਕਿਸਤਾਨੀ ਜਾਸੂਸ ਬਣ ਕੇ ਮੁਸਲਿਮ ਨੌਜਵਾਨਾਂ ਨੂੰ ਹਥਿਆਰਾਂ ਦੀ ਸਿਖਲਾਈ ਦਿੰਦਾ ਸੀ। ਪਾਕਿਸਤਾਨ ਨੂੰ ਜੋ ਵੀ ਜਾਣਕਾਰੀ ਦੀ ਲੋੜ ਹੁੰਦੀ ਸੀ, ਉਹ ਪਾਕਿਸਤਾਨ ਭੇਜਦਾ ਸੀ। ਉਸ ਦਾ ਉਦੇਸ਼ ‘ਹਰਿਦੁਆਰ-ਕਾਂਵੜ ਮੇਲੇ’ ਵਿਚ ਧਮਾਕਾ ਕਰਨਾ ਸੀ। ਪਾਕਿਸਤਾਨ ਦੇ ਇਸ਼ਾਰੇ ’ਤੇ ਭਾਰਤ ਨੂੰ ਅਸਥਿਰ ਕਰਨਾ ਵੀ ਸੀ। ਇਹ ਅਖੌਤੀ ਪੁਜਾਰੀ ਪਾਕਿਸਤਾਨ ਦੇ ਬਹਾਵਲਪੁਰ ਦਾ ਰਹਿਣ ਵਾਲਾ ਸੀ ਅਤੇ ਸਾਡੇ ਗੁਪਤ ਸਿਸਟਮ ਨੂੰ ਇਸ ਦੇ ਬਾਰੇ ਪਤਾ ਨਹੀਂ ਲੱਗਿਆ। ਫਿਰ ਦੇਸ਼ ਕਿਵੇਂ ਬਚੇਗਾ?
ਹਰਿਆਣਾ ਦੇ ਹਿਸਾਰ ਦੀ 32 ਸਾਲਾ ਵਿਧਵਾ ਗਾਜ਼ਾਲਾ, ਜਿਸਦਾ ਘਰ ਮਾਲੇਰਕੋਟਲਾ ਵਿਚ ਸੀ, ਇਕ ਯੂ-ਟਿਊਬਰ ਸੀ ਪਰ ਭਾਰਤ ਵਿਚ ਪਾਕਿਸਤਾਨ ਦੀ ‘ਖੁਫੀਆ ਏਜੰਸੀ ਆਈ. ਐੱਸ. ਆਈ’ ਦੀ ਏਜੰਟ ਵਜੋਂ ਹਰਿਆਣਾ ਵਿਚ ਕੰਮ ਕਰ ਰਹੀ ਸੀ। ਉਹ ਸਾਰੀ ਜਾਣਕਾਰੀ ਪਾਕਿਸਤਾਨ ਦੇ ‘ਖੁਫੀਆ ਏਜੰਟ ਅਰਮਾਨ’ ਨੂੰ ਭੇਜਦੀ ਸੀ। ਪਹਿਲਗਾਮ ਵਿਚ 26 ਮਾਸੂਮ ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਦੇ ਸਾਥੀ ਅਫਗਾਨ, ਜਿਬਰਾਨ ਅਤੇ ਸੁਲੇਮਾਨ ਕਸ਼ਮੀਰ ਘਾਟੀ ਦੇ ਹੀ ਤਾਂ ਸਨ। ਨਹੀਂ ਤਾਂ, ਅੱਤਵਾਦੀ 22 ਅਪ੍ਰੈਲ ਤੋਂ 30 ਜੁਲਾਈ ਤੱਕ ਕਸ਼ਮੀਰ ਵਾਦੀ ਵਿਚ ਕਿਵੇਂ ਲੁਕ ਸਕਦੇ ਸਨ। ਪਾਕਿਸਤਾਨ ਨੇ ਹਰ ਸੂਬੇ ਵਿਚ ਅਜਿਹੇ ਵਿਭੀਸ਼ਣ ਤਾਇਨਾਤ ਕੀਤੇ ਹੋਏ ਹਨ, ਪਰ ਭਾਰਤ ਸਰਕਾਰ ਦਾ ਖੁਫੀਆ ਵਿਭਾਗ ਸੁੱਤਾ ਪਿਆ ਦਿਖਾਈ ਦਿੱਤਾ, ਜੋਤੀ ਮਲਹੋਤਰਾ ਭਾਰਤੀ ਸੇਵਾ ਦੀਆਂ ਗਤੀਵਿਧੀਆਂ ਨੂੰ ਪਾਕਿਸਤਾਨ ਨਾਲ ਸਾਂਝਾ ਕਰਦੀ ਰਹੀ। ਸਾਡੀਆਂ ‘ਖੁਫੀਆ ਏਜੰਸੀਆਂ’ ਨੂੰ ਪਤਾ ਵੀ ਨਹੀਂ ਸੀ। ਉੱਤਰ ਪ੍ਰਦੇਸ਼ ਦੇ ਕਵੀ ਨਗਰ ਵਿਚ ਪਿਛਲੇ ਕਈ ਸਾਲਾਂ ਤੋਂ ਇਕ ਗੈਂਗਸਟਰ ਨੇ ਇਕ ਨਕਲੀ ਦੂਤਾਵਾਸ ਖੋਲ੍ਹਿਆ ਹੋਇਆ ਸੀ। ਨਕਲੀ ਦੂਤਾਵਾਸ ਇਕ ਆਲੀਸ਼ਾਨ ਹਵੇਲੀ ਵਿਚ ਖੋਲ੍ਹਿਆ ਗਿਆ ਸੀ। ਦੂਤਾਵਾਸ ਹਵੇਲੀ ਦੇ ਬਾਹਰ 24 ਘੰਟੇ ਕੀਮਤੀ ਆਧੁਨਿਕ ਕਾਰਾਂ ਖੜ੍ਹੀਆਂ ਹੁੰਦੀਆਂ ਸਨ। ਪੁਲਸ ਨੂੰ ਲਗਭਗ 20 ਦੇਸ਼ਾਂ ਦੇ ਨਕਲੀ ਦਸਤਾਵੇਜ਼ ਅਤੇ ਮੋਹਰਾਂ ਮਿਲੀਆਂ। ਦੁੱਖ ਦੀ ਗੱਲ ਇਹ ਹੈ ਕਿ ਸਾਡੇ ‘ਖੁਫੀਆ ਤੰਤਰ’ ਨੂੰ ਇਸ ਨਕਲੀ ਦੂਤਾਵਾਸ ਬਾਰੇ ਪਤਾ ਵੀ ਨਹੀਂ ਸੀ। ਇਹ ‘ਖੁਫੀਆ ਤੰਤਰ’ ਦੀ ਅਸਫਲਤਾ ਦੀ ਤਾਜ਼ਾ ਉਦਾਹਰਣ ਹੈ ਕਿ ਇਕ ਵਿਅਕਤੀ ਨੇ ਦਿੱਲੀ ਦੀ ਮੁੱਖ ਮੰਤਰੀ ਨੂੰ ਵੀ ਥੱਪੜ ਮਾਰ ਦਿੱਤਾ।
ਮੈਨੂੰ ਤਾਂ ਪਾਕਿਸਤਾਨ ਦੇ ਬਿਲਾਵਲ ਭੁੱਟੋ ਨੂੰ ਸੰਸਦ ’ਚ ਇਹ ਸੁਣ ਕੇ ਡਰ ਲੱਗ ਗਿਆ ਕਿ ਹਿੰਦੁਸਤਾਨ ’ਚ ਉਨ੍ਹਾਂ ਦੇ 40 ਲੱਖ ਸ਼ੁੱਭਚਿੰਤਕ ਕੰਮ ਕਰ ਰਹੇ ਹਨ। ਇਥੋਂ ਤੱਕ ਕਿ ਭਾਰਤ ਦੀ ਸੰਸਦ ’ਚ ਉਨ੍ਹਾਂ ਦੇ ਹਿੱਤਚਿੰਤਕ ਮੌਜੂਦ ਹਨ। ਇਸ ਗੱਲ ਦਾ ਖਦਸ਼ਾ ਹੈ ਕਿ ਮੌਜੂਦਾ ਭਾਰਤ ਵਿਚ ਕਿਤੇ ਇਕ ਨਵਾਂ ਪਾਕਿਸਤਾਨ ਨਾ ਬਣ ਜਾਵੇ।
ਮਾਸਟਰ ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)
ਖੇਤੀਬਾੜੀ ਉਤਪਾਦਾਂ ’ਤੇ ਟਰੰਪ ਦਾ ਟੈਰਿਫ, ਭਾਰਤ ਦੇ ਖੇਤੀਬਾੜੀ ਸੁਧਾਰਾਂ ਲਈ ਚਿਤਾਵਨੀ
NEXT STORY