ਬੀਜਿੰਗ— ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅਮਰੀਕਾ ਦੇ ਜਲਵਾਯੂ ਦੂਤ ਜਾਨ ਕੈਰੀ ਨੂੰ ਅਪੀਲ ਕੀਤੀ ਕਿ ਪਹਿਲਾਂ ਤੋਂ ਖ਼ਰਾਬ ਚੱਲ ਰਹੇ ਅਮਰੀਕਾ-ਚੀਨ ਦੇ ਸੰਬੰਧ ਜਲਵਾਯੂ ਬਦਲਾਅ ’ਤੇ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਘੱਟ ਕਰ ਸਕਦੇ ਹਨ। ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਵਾਂਗ ਨੇ ਬੁੱਧਵਾਰ ਨੂੰ ਵੀਡੀਓ ਲਿੰਕ ਜ਼ਰੀਏ ਕੈਰੀ ਨੂੰ ਕਿਹਾ ਕਿ ਅਜਿਹਾ ਸਹਿਯੋਗ ਸੰਬੰਧਾਂ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਨੇ ਅਮਰੀਕਾ ਨਾਲ ਸੰਬੰਧਾਂ ’ਚ ਸੁਧਾਰ ਦੇ ਕਦਮ ਚੁੱਕਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਜਨਮ ਲੈਂਦਿਆਂ ਹੀ 60 ਸਾਲ ਦੀ ਬੁੱਢੀ ਵਾਂਗ ਦਿਸਣ ਲੱਗੀ ਬੱਚੀ, ਪਰਿਵਾਰਕ ਮੈਂਬਰ ਹੋਏ ਹੈਰਾਨ
ਸੀ. ਜੀ. ਟੀ. ਐੱਨ. ’ਤੇ ਵਿਖਾਈ ਬੈਠਕ ’ਚ ਇਕ ਵੀਡੀਓ ਕਲਿੱਪ ਮੁਤਾਬਕ ਜਲਵਾਯੂ ਵਾਰਤਾ ਲਈ ਚੀਨ ਦੇ ਤਿਆਨਜਿਨ ਸ਼ਹਿਰ ’ਚ ਮੌਜੂਦ ਕੈਰੀ ਨੇ ਕਿਹਾ ਕਿ ਚੀਨ ਜਲਵਾਯੂ ਬਦਲਾਅ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ’ਚ ਬੇਹੱਦ ਅਹਿਮ ਭੂਮਿਕਾ ਨਿਭਾਉਂਦਾ ਹੈ। ਜ਼ਿਕਰਯੋਗ ਹੈ ਕਿ ਚੀਨ ਦੁਨੀਆ ’ਚ ਗ੍ਰੀਨ ਹਾਊਸ ਗੈਸ ਦਾ ਸਭ ਤੋਂ ਵੱਡਾ ਪੈਦਾਵਾਰ ਹੈ ਅਤੇ ਇਸ ਦੇ ਬਾਅਦ ਅਮਰੀਕਾ ਦਾ ਨੰਬਰ ਆਉਂਦਾ ਹੈ। ਵਪਾਰ, ਤਕਨਾਲੋਜੀ ਅਤੇ ਮਨੁੱਖੀ ਅਧਿਕਾਰਾਂ ਦੇ ਵਿਵਾਦ ਕਾਰਨ ਅਮਰੀਕਾ ਅਤੇ ਚੀਨ ਵਿਚਾਲੇ ਸੰਬੰਧ ਤਣਾਅਪੂਰਨ ਹੋ ਗਏ ਹਨ ਪਰ ਦੋਵੇਂ ਦੇਸ਼ਾਂ ਨੇ ਜਲਵਾਯੂ ਸੰਕਟ ਨੂੰ ਸੰਭਾਵਿਤ ਸਹਿਯੋਗ ਦੇ ਖੇਤਰ ਦੇ ਤੌਰ ’ਤੇ ਪਛਾਣਿਆ ਹੈ।
ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਬੁੱਧਵਾਰ ਨੂੰ ਇਕ ਦੈਨਿਕ ਸੰਵਾਦਦਾਤਾ ਸੰਮੇਲਨ ’ਚ ਕਿਹਾ ਕਿ ਚੀਨ ਅਤੇ ਅਮਰੀਕਾ ਵਿਚਾਲੇ ਕੁਝ ਮੁੱਦਿਆਂ ’ਤੇ ਮਤਭੇਦ ਹੈ। ਇਸ ਦੇ ਨਾਲ ਹੀ ਸਾਡੇ ਜਲਵਾਯੂ ਬਦਲਾਅ ਵਰਗੇ ਕਈ ਖੇਤਰਾਂ ’ਚ ਸਾਂਝਾ ਹਿੱਤ ਹੈ। ਦੋਵੇਂ ਪੱਖਾਂ ਨੂੰ ਇਕ-ਦੂਜੇ ਦਾ ਸਨਮਾਨ ਅਤੇ ਆਪਸੀ ਲਾਭਕਾਰੀ ਸਹਿਯੋਗ ਕਰਦੇ ਹੋਏ ਸੰਵਾਦ ਬਣਾ ਕੇ ਰੱਖਣਾ ਚਾਹੀਦਾ ਹੈ। ਚੀਨ ਪਹੁੰਚਣ ਤੋਂ ਪਹਿਲਾਂ ਕੈਰੀ ਮੰਗਲਵਾਰ ਨੂੰ ਜਾਪਾਨੀ ਅਧਿਕਾਰੀਆਂ ਦੇ ਨਾਲ ਜਲਵਾਯੂ ਮੁੱਦਿਆਂ ’ਤੇ ਚਰਚਾ ਲਈ ਮੰਗਲਵਾਰ ਨੂੰ ਜਾਪਾਨ ’ਚ ਰੁਕੇ ਸਨ।
ਇਹ ਵੀ ਪੜ੍ਹੋ: ਅਲਕਾਇਦਾ ਨੇ ਤਾਲਿਬਾਨ ਨੂੰ ਭੇਜਿਆ ਵਧਾਈ ਸੰਦੇਸ਼, ਕਿਹਾ- ਹੁਣ ਕਸ਼ਮੀਰ ਦੀ ਵਾਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਹਿਮਦ ਮਸੂਦ ਦੇ ਫ਼ੌਜੀਆਂ ਨੇ ਪੰਜਸ਼ੀਰ ਘਾਟੀ 'ਚ ਉਡਾਇਆ ਟੈਂਕ, 13 ਤਾਲਿਬਾਨੀ ਢੇਰ
NEXT STORY