ਬੀਜਿੰਗ (ਬਿਊਰੋ): ਗਲੋਬਲ ਪੱਧਰ 'ਤੇ ਕੋਵਿਡ-19 ਮਹਾਮਾਰੀ ਦੇ ਫੈਲਣ ਕਾਰਨ ਚੀਨ ਲੱਗਭਗ ਸਾਰੇ ਦੇਸ਼ਾਂ ਦੇ ਨਿਸ਼ਾਨੇ 'ਤੇ ਹੈ। ਇਸ ਦੌਰਾਨ ਚੀਨ ਦੀ ਇਕ ਪ੍ਰਮੁੱਖ ਵਾਇਰੋਲੌਜੀਸਟ ਨੇ ਨਵੇਂ ਵਾਇਰਸਾਂ ਦੇ ਹਮਲੇ ਸੰਬੰਧੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਕੋਰੋਨਾਵਾਇਰਸ ਸਿਰਫ ਇਕ 'ਛੋਟਾ ਮਾਮਲਾ' ਹੈ ਅਤੇ ਸਮੱਸਿਆ ਦੀ ਸ਼ੁਰੂਆਤ ਹੈ। ਚੀਨ ਦੀ ਸ਼ੱਕੀ ਸੰਸਥਾ ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ ਦੀ ਡਿਪਟੀ ਡਾਇਰੈਕਟਰ ਸ਼ੀ ਝੇਂਗਲੀ ਨੇ ਚੀਨ ਦੇ ਸਰਕਾਰੀ ਟੀਵੀ 'ਤੇ ਗੱਲ ਕਰਦਿਆਂ ਨਵੇਂ ਵਾਇਰਸਾਂ ਸੰਬੰਧੀ ਚਿਤਾਵਨੀ ਦਿੱਤੀ।
ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਝੇਂਗਲੀ ਚਮਗਾਦੜਾਂ ਵਿਚ ਮੌਜੂਦ ਬੈਟ ਕੋਰੋਨਾਵਾਇਰਸ 'ਤੇ ਰਿਸਰਚ ਕਰ ਚੁੱਕੀ ਹੈ। ਇਸੇ ਕਾਰਨ ਉਸ ਨੂੰ ਚੀਨ ਦੀ 'ਬੈਟ ਵੁਮਨ' ਵੀ ਕਿਹਾ ਜਾਂਦਾ ਹੈ। ਸ਼ੀ ਝੇਂਗਲੀ ਨੇ ਕਿਹਾ,''ਵਾਇਰਸਾਂ ਨੂੰ ਲੈ ਕੇ ਜਿਹੜੇ ਰਿਸਰਚ ਕੀਤੇ ਜਾਂਦੇ ਹਨ ਉਸ ਨੂੰ ਲੈ ਕੇ ਸਰਕਾਰ ਅਤੇ ਵਿਗਿਆਨੀਆਂ ਨੂੰ ਪਾਰਦਰਸ਼ੀ ਰਹਿਣਾ ਚਾਹੀਦਾ ਹੈ।'' ਉਸ ਨੇ ਕਿਹਾ ਕਿ ਇਹ ਕਾਫੀ ਦੁਖਦਾਈ ਹੁੰਦਾ ਹੈ ਜਦੋਂ ਵਿਗਿਆਨ ਦਾ ਰਾਜਨੀਤੀਕਰਨ ਕੀਤਾ ਜਾਂਦਾ ਹੈ। ਸੀ.ਸੀ.ਟੀ.ਐੱਨ. ਨਾਲ ਗੱਲਬਾਤ ਵਿਚ ਝੇਂਗਲੀ ਨੇ ਕਿਹਾ,''ਜੇਕਰ ਅਸੀਂ ਇਨਸਾਨਾਂ ਨੂੰ ਅਗਲੀ ਛੂਤਕਾਰੀ ਬੀਮਾਰੀ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਜੀਵਾਂ ਵਿਚ ਮੌਜੂਦ ਅਣਪਛਾਤੇ ਵਾਇਰਸਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਜਾਣਕਾਰੀ ਜੁਟਾਉਣੀ ਹੋਵੇਗੀ ਅਤੇ ਚਿਤਾਵਨੀ ਦੇਣੀ ਹੋਵੇਗੀ।''
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀ ਮੂਲ ਦੇ ਜੋੜੇ ਨੇ ਕਿਫਾਇਤੀ ਵੈਂਟੀਲੇਟਰ ਕੀਤਾ ਤਿਆਰ
ਝੇਂਗਲੀ ਨੇ ਕਿਹਾ ਕਿ ਜੇਕਰ ਅਸੀਂ ਅਣਪਛਾਤੇ ਵਾਇਰਸਾਂ 'ਤੇ ਅਧਿਐਨ ਨਹੀਂ ਕਰਦੇ ਤਾਂ ਸੰਭਵ ਹੈ ਕਿ ਇਕ ਹੋਰ ਛੂਤਕਾਰੀ ਬੀਮਾਰੀ ਫੈਲ ਜਾਵੇ। ਇੱਥੇ ਦੱਸ ਦਈਏ ਕਿ ਝੇਂਗਲੀ ਦਾ ਇਹ ਇੰਟਰਵਿਊ ਅਜਿਹੇ ਸਮੇਂ ਵਿਚ ਪ੍ਰਸਾਰਿਤ ਕੀਤਾ ਗਿਆ ਹੈ ਜਦੋਂ ਚੀਨ ਦੇ ਪ੍ਰਮੁੱਖ ਨੇਤਾਵਾਂ ਦੀ ਸਲਾਨਾ ਬੈਠਕ ਸ਼ੁਰੂ ਹੋਣ ਵਾਲੀ ਹੈ। ਉੱਥੇ ਦੁਨੀਆ ਦੇ ਕਈ ਦੇਸ਼ ਕਾਫੀ ਸਮੇਂ ਤੋਂ ਵੁਹਾਨ ਸਥਿਤ ਚੀਨੀ ਲੈਬ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਰਹੇ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਵੀ ਇਹੀ ਕਿਹਾ ਸੀ ਕਿ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਕੋਰੋਨਾਵਾਇਰਸ ਦਾ ਇਨਫੈਕਸ਼ਨ ਚੀਨੀ ਲੈਬ ਤੋਂ ਫੈਲਿਆ। ਭਾਵੇਂਕਿ ਚੀਨ ਅਤੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ ਅਜਿਹੇ ਦੋਸ਼ਾਂ ਨੂੰ ਖਾਰਿਜ ਕਰਦੇ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਫ੍ਰਾਂਸੀਸੀ ਡਾਕਟਰ ਨੇ ਕੋਰੋਨਾ ਦੇ ਇਲਾਜ 'ਚ ਹਾਈਡ੍ਰੋਕਸੀਕਲੋਰੋਕਵਿਨ ਨੂੰ ਦੱਸਿਆ ਲਾਭਕਾਰੀ
ਭਾਰਤੀ NGO ਨੇ ਡੇਢ ਲੱਖ ਡਾਲਰ ਦੀਆਂ PPE ਕਿੱਟਾਂ ਕੀਤੀਆਂ ਦਾਨ, ਮਿਲਿਆ ਸਨਮਾਨ
NEXT STORY