ਇਸਲਾਮਾਬਾਦ-ਪਾਕਿਸਤਾਨ ਆਪਣੇ ਆਕਾ ਚੀਨ ਲਈ ਈਮਾਨ-ਧਰਮ ਸਭ ਕੁਝ ਦਰਕਿਨਾਰ ਕਰਨ ਲਈ ਤਿਆਰ ਹੈ। ਪਹਿਲਾਂ ਉਸ ਨੇ ਸ਼ਿਨਜਿਆਂਗ 'ਚ ਮੁਸਲਿਮ ਸਮੂਹ 'ਤੇ ਅੱਤਿਆਚਾਰ ਦੇ ਮਾਮਲੇ 'ਚ ਮੂੰਹ ਬੰਦ ਕਰ ਲਿਆ ਅਤੇ ਹੁਣ ਬਲੂਚਿਸਤਾਨ 'ਚ ਚੀਨ ਲਈ ਇਕ ਬੀਅਰ ਫੈਕਟਰੀ ਨੂੰ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਇਕ ਇਸਲਾਮਿਕ ਦੇਸ਼ ਹੈ ਅਤ ਇਸਲਾਮ 'ਚ ਸ਼ਰਾਬ ਦੀ ਮਨਾਹੀ ਹੈ। ਚੀਨ ਨੇ ਵੀ ਪਹਿਲੀ ਵਾਰ ਕਿਸੇ ਇਸਲਾਮਿਕ ਦੇਸ਼ 'ਚ ਸ਼ਰਾਬ ਉਤਪਾਦਨ ਦੀ ਫੈਕਟਰੀ ਸਥਾਪਿਤ ਕੀਤੀ ਹੈ। ਇਸ ਦੇ ਲਈ ਚੀਨ ਨੇ 2018 'ਚ ਲਾਈਸੈਂਸ ਲਿਆ ਸੀ।
ਇਹ ਵੀ ਪੜ੍ਹੋ-ਬੰਦੂਕ ਲੈ ਕੇ ਪੁਲਸ ਸਟੇਸ਼ਨ 'ਚ ਦਾਖਲ ਹੋਈ ਬੀਬੀ, ਪੁਲਸ ਨੇ ਕੀਤੀ ਢੇਰ
ਲਾਈਸੈਂਸ ਨੂੰ ਲੈਂਦੇ ਸਮੇਂ ਉਸ ਦੀ ਦਲੀਲ ਸੀ ਕਿ ਉਹ ਪਾਕਿਸਤਾਨ 'ਚ ਚੱਲ ਰਹੀਆਂ ਉਸ ਦੀਆਂ ਵੱਖ-ਵੱਖ ਯੋਜਨਾਵਾਂ 'ਚ ਕੰਮ ਕਰਨ ਵਾਲੇ ਚੀਨੀ ਨਾਗਰਿਕਾਂ ਲਈ ਬੀਅਰ ਬਣਾਉਣ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ। ਚੀਨ ਦੀ ਹੋਈ ਡਿਸਟਲਰੀ ਲਿਮਟਿਡ ਨੇ ਇਹ ਫੈਕਟਰੀ ਸਥਾਪਿਤ ਕੀਤੀ ਹੈ। ਕੰਪਨੀ ਕਈ ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਬ੍ਰਾਂਡ ਬਣਾਉਂਦੀ ਹੈ। ਇੰਨਾਂ 'ਚੋਂ ਦੋ ਬ੍ਰਾਂਡ ਉਹ ਪਾਕਿਸਤਾਨ 'ਚ ਬਣਾਏਗੀ।
ਇਹ ਵੀ ਪੜ੍ਹੋ-ਯੂਰਪ 'ਚ ਹੁਣ ਕੋਰੋਨਾ ਵਾਇਰਸ ਨੂੰ ਲੈ ਕੇ ਸਾਹਮਣੇ ਆਈ ਵੱਡੀ ਚਿੰਤਾ
ਕੁਝ ਮਸ਼ਹੂਰ ਅਲਕੋਹਲ ਬ੍ਰਾਂਡਾਂ ਦੇ ਨਿਰਮਾਤਾ ਹੂਈ ਕੋਸਲ ਬ੍ਰੇਵਰੀ ਐਂਡ ਡਿਸਟਿਲਰੀ ਲਿਮਟਿਡ ਨੇ ਬਲੂਚਿਸਤਾਨ ਦੇ ਆਪਣੇ ਪਲਾਂਟ 'ਚ ਉਤਪਾਦਨ ਸ਼ੁਰੂ ਕੀਤਾ ਹੈ। ਪਾਕਿਸਤਾਨ 'ਚ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਦੇ ਪਲਾਂਟ 'ਚ ਉਤਪਾਦਿਤ ਬੀਅਰ ਨੂੰ ਚੀਨੀ ਨਾਗਰਿਕਾਂ ਨੂੰ ਭੇਜਿਆ ਜਾਵੇਗਾ। ਸੂਬਾਈ ਉਤਪਾਦ ਸ਼ੁਲਕ ਅਤੇ ਕਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਨੂੰ ਇਕ ਲਾਈਸੈਂਸ ਦਿੱਤਾ ਗਿਆ ਸੀ, ਜਿਸ ਨੂੰ ਉਸ ਨੇ 2017 'ਚ ਲਾਗੂ ਕੀਤਾ ਸੀ। ਕੰਪਨੀ ਨੇ ਸ਼ਰਾਬ ਪਲਾਂਟ ਦੀ ਸਥਾਪਨਾ ਨੂੰ ਪੂਰਾ ਕਰਨ ਤੋਂ ਬਾਅਦ 30 ਅਪ੍ਰੈਲ 2020 ਨੂੰ ਪਾਕਿਸਤਾਨ ਦੇ ਸਕਿਓਰਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ.ਈ.ਸੀ.ਪੀ.) ਨੂੰ ਰਜਿਸਟਰਡ ਕੀਤਾ ਸੀ।
ਇਹ ਵੀ ਪੜ੍ਹੋ-ਮਹਿਲਾ ਫੌਜ ਲਈ ਸਰਕਾਰ ਵੱਲੋਂ ਵੱਡੀ ਪਹਿਲ, ਦਿੱਤੀ ਇਹ ਛੋਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬੰਦੂਕ ਲੈ ਕੇ ਪੁਲਸ ਸਟੇਸ਼ਨ 'ਚ ਦਾਖਲ ਹੋਈ ਬੀਬੀ, ਪੁਲਸ ਨੇ ਕੀਤੀ ਢੇਰ
NEXT STORY