ਬੀਜਿੰਗ (ਯੂ. ਐੱਨ. ਆਈ.)- ਚੀਨ ਨੇ ਤਾਇਵਾਨ ਨੂੰ ਹਥਿਆਰ ਵੇਚਣ ਕਾਰਨ 9 ਅਮਰੀਕੀ ਕੰਪਨੀਆਂ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ (DSCA) ਨੇ ਮੰਗਲਵਾਰ ਨੂੰ ਦੱਸਿਆ ਕਿ ਵਿਦੇਸ਼ ਵਿਭਾਗ ਨੇ ਤਾਈਪੇ ਆਰਥਿਕ ਅਤੇ ਸੱਭਿਆਚਾਰਕ ਪ੍ਰਤੀਨਿਧੀ ਦਫਤਰ (TECRO) ਨੂੰ 22.88 ਕਰੋੜ ਮੁੱਲ ਦੀ ਸੰਭਾਵੀ ਵਿਦੇਸ਼ੀ ਫੌਜੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕਸਟਮ ਵਿਭਾਗ ਨੇ ਚੀਨ ਤੋਂ ਤਸਕਰੀ ਕੀਤੇ 15,000 ਮੋਬਾਈਲ ਕੀਤੇ ਜ਼ਬਤ
ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਚੀਨ ਨੇ ਸਿਏਰਾ ਨੇਵਾਡਾ ਕਾਰਪੋਰੇਸ਼ਨ, ਸਟਿੱਕ ਰਡਰ ਐਂਟਰਪ੍ਰਾਈਜ਼ ਐਲਐਲਸੀ, ਕਿਊਬਿਕ ਕਾਰਪੋਰੇਸ਼ਨ, ਐਸ 3 ਏਅਰੋਡੀਫੈਂਸ, ਟੀਸੀਓਐਮ, ਟੈਕਸਟਓਰ, ਪਲੈਨੇਟ ਮੈਨੇਜਮੈਂਟ ਗਰੁੱਪ, ACT1 ਫੈਡਰਲ, ਐਕਸੋਵੇਰਾ ਸਮੇਤ ਨੌਂ ਅਮਰੀਕੀ ਕੰਪਨੀਆਂ ਖ਼ਿਲਾਫ਼ ਜਵਾਬੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਨਮ ਤੋਂ ਅੰਨ੍ਹੇ ਲੋਕ ਵੀ ਹੁਣ ਦੇਖ ਸਕਣਗੇ!
NEXT STORY