ਬੀਜਿੰਗ - ਚੀਨੀ ਏਅਰਲਾਈਨ ‘ਚਾਈਨਾ ਈਸਟਰਨ’ ਐਤਵਾਰ ਤੋਂ ਦਿੱਲੀ-ਸ਼ੰਘਾਈ ਉਡਾਣ ਸ਼ੁਰੂ ਕਰੇਗੀ। ਇਸ ਤੋਂ ਕੁਝ ਦਿਨ ਪਹਿਲਾਂ ‘ਇੰਡੀਗੋ’ ਨੇ ਕੋਲਕਾਤਾ ਤੋਂ ਗਵਾਂਗਝੂ ਲਈ ਉਡਾਣ ਸ਼ੁਰੂ ਕੀਤੀ ਸੀ। ਲੱਗਭਗ ਪੰਜ ਸਾਲਾਂ ਦੇ ਅੰਤਰਾਲ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਉਡਾਣ ਸੇਵਾਵਾਂ ਮੁੜ ਸ਼ੁਰੂ ਹੋ ਰਹੀਆਂ ਹਨ।
‘ਚਾਈਨਾ ਈਸਟਰਨ’ ਦੀ ਉਡਾਣ ਦਿੱਲੀ ਤੋਂ ਰਾਤ 8 ਵਜੇ ਰਵਾਨਾ ਹੋਵੇਗੀ ਅਤੇ ਸੋਮਵਾਰ ਸਵੇਰੇ ਸ਼ੰਘਾਈ ਪਹੁੰਚੇਗੀ। ਇਹ ਸ਼ੰਘਾਈ ਤੋਂ ਦੁਪਹਿਰ 12:30 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 6 ਵਜੇ ਦਿੱਲੀ ਪਹੁੰਚੇਗੀ। ਇਹ ਇਕ ਦਿਨ ਦੇ ਅੰਤਰਾਲ ’ਤੇ ਸੰਚਾਲਿਤ ਹੋਵੇਗੀ। ਸ਼ੰਘਾਈ ਵਿਚ ਭਾਰਤੀ ਕੌਂਸਲ ਜਨਰਲ ਪ੍ਰਤੀਕ ਮਾਥੁਰ, ਜੋ ਚਾਈਨਾ ਈਸਟਰਨ ਫਲਾਈਟ ’ਤੇ ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਦਾ ਸਵਾਗਤ ਕਰਨ ਦੀ ਯੋਜਨਾ ਬਣਾ ਰਹੇ ਹਨ, ਨੇ ਕਿਹਾ ਕਿ ਉਡਾਣ ਸੇਵਾਵਾਂ ਦੇ ਮੁੜ ਸ਼ੁਰੂ ਹੋਣ ਨਾਲ ਬਿਹਤਰ ਸੰਪਰਕ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ ਅਤੇ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਅਤੇ ਸ਼ੰਘਾਈ ਦੀ ਅਗਵਾਈ ਵਾਲੇ ਪੂਰਬੀ ਚੀਨ ਖੇਤਰ ਦੇ ਵਪਾਰਕ ਕੇਂਦਰ ਵਿਚਕਾਰ ਲੋਕਾਂ ਵਿਚਾਲੇ ਮਜ਼ਬੂਤ ਸਬੰਧਾਂ ਨੂੰ ਹੁਲਾਰਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਇਸ ਨਾਲ ਭਾਰਤ ਨੂੰ ਤੇਜ਼ੀ ਨਾਲ ਵਿਕਸਤ ਹੋ ਰਹੇ ਪੂਰਬੀ ਚੀਨ ਖੇਤਰ ਨਾਲ ਜੁੜਨ ਵਿਚ ਮਦਦ ਮਿਲੇਗੀ, ਜਿਸ ’ਚ ਏ. ਆਈ. ਹੱਬ ਹਾਂਗਝੋਊ ਅਤੇ ਚੀਨ ਦੀ ‘ਟੈਕਸਟਾਈਲ ਰਾਜਧਾਨੀ’ ਕਹੇ ਜਾਣ ਵਾਲੇ ਕੇਕਿਆਓ ਦਾ ਵਪਾਰਕ ਕੇਂਦਰ ਵੀ ਸ਼ਾਮਲ ਹੈ। ਇੰਡੀਗੋ 10 ਨਵੰਬਰ ਤੋਂ ਦਿੱਲੀ ਤੋਂ ਗਵਾਂਗਝੂ ਲਈ ਆਪਣੀਆਂ ਰੋਜ਼ਾਨਾ ਉਡਾਣਾਂ ਸ਼ੁਰੂ ਕਰੇਗੀ।
ਬ੍ਰਾਜ਼ੀਲ ’ਚ ਸ਼ਕਤੀਸ਼ਾਲੀ ਵਾਵਰੋਲੇ ਨਾਲ 6 ਦੀ ਮੌਤ, 400 ਤੋਂ ਵੱਧ ਜ਼ਖਮੀ
NEXT STORY